ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਮਸੀਹਾ ਬਣਿਆ ਇਹ ਵਿਅਕਤੀ , ਆਪਣੇ ਖ਼ਰਚੇ 'ਤੇ ਬੱਚਿਆਂ ਨੂੰ ਪੜਾਉਂਦਾ

By  Shanker Badra August 7th 2019 03:20 PM

ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਮਸੀਹਾ ਬਣਿਆ ਇਹ ਵਿਅਕਤੀ , ਆਪਣੇ ਖ਼ਰਚੇ 'ਤੇ ਬੱਚਿਆਂ ਨੂੰ ਪੜਾਉਂਦਾ:ਮੋਹਾਲੀ : ਪੰਜਾਬ ਦੀ ਸਿੱਖਿਆ ਵਿਵਸਥਾ ਦੇ ਹਾਲਾਤ ਇਸ ਸਮੇਂ ਕਾਫ਼ੀ ਤਰਸਯੋਗ ਹੋ ਗਏ ਹਨ। ਪੰਜਾਬ ਦੀ ਸਿੱਖਿਆ ਵਿਵਸਥਾ ਆਪਣੇ ਆਖ਼ਰੀ ਸਾਹਾਂ ਵੱਲ ਵਧ ਰਹੀ ਹੈ ਅਤੇ ਦਿਨੋਂ -ਦਿਨ ਮਹਿੰਗੀ ਹੁੰਦੀ ਜਾ ਰਹੀ ਹੈ ,ਜਿਸ ਕਾਰਨ ਕਈ ਗਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ,ਇਸ ਕਾਰਨ ਬਹੁਤ ਸਾਰੇ ਬੱਚੇ ਸਿੱਖਿਆ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਸ਼ਖਸੀਅਤ ਬਾਰੇ ਦੱਸਦੇ ਹਾਂ ,ਜੋ ਆਪਣੇ ਖ਼ਰਚੇ 'ਤੇ ਗਰੀਬ ਬੱਚਿਆਂ ਨੂੰ ਪੜਾਉਂਦਾ ਹੈ।

Mohali: For children living in slums Nirmal Singh Teaching children At your own expense
ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਮਸੀਹਾ ਬਣਿਆ ਇਹ ਵਿਅਕਤੀ , ਆਪਣੇ ਖ਼ਰਚੇ 'ਤੇ ਬੱਚਿਆਂ ਨੂੰ ਪੜਾਉਂਦਾ

ਦਰਅਸਲ 'ਚ ਨਿਰਮਲ ਸਿੰਘ ਪੇਸ਼ੇ ਤੋਂ ਸਿਕਓਰਿਟੀ ਗਾਰਡ ਹੈ ਪਰ ਉਹ ਉਨ੍ਹਾਂ ਬੱਚਿਆਂ ਲਈ ਅਧਿਆਪਕ ਬਣ ਚੁੱਕਿਆ ਹੈ, ਜਿਨ੍ਹਾਂ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਪੜਾਉਣ ‘ਚ ਅਸਮਰਥ ਹਨ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕ ਨਹੀਂ ਸਕਦੇ। ਉਹ ਸਿਰਫ਼ ਇਨ੍ਹਾਂ ਬੱਚਿਆਂ ਨੂੰ ਪੜਾਉਂਦਾ ਹੀ ਨਹੀਂ ਬਲਕਿ ਆਪਣੇ ਖੁਦ ਦੇ ਪੈਸਿਆਂ ਨਾਲ ਉਨ੍ਹਾਂ ਦੀ ਪੜ੍ਹਾਈ ਲਿਖਾਈ ਲਈ ਸਲੇਟਾਂ,ਕਾਪੀਆਂ ਕਿਤਾਬਾਂ ਦਾ ਖਰਚਾ ਵੀ ਖ਼ੁਦ ਉਠਾਉਂਦਾ ਹੈ।

Mohali: For children living in slums Nirmal Singh Teaching children At your own expense
ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਮਸੀਹਾ ਬਣਿਆ ਇਹ ਵਿਅਕਤੀ , ਆਪਣੇ ਖ਼ਰਚੇ 'ਤੇ ਬੱਚਿਆਂ ਨੂੰ ਪੜਾਉਂਦਾ

ਮੋਹਾਲੀ ਦੇ ਰਹਿਣ ਵਾਲੇ ਨਿਰਮਲ ਸਿੰਘ ਦੇ ਦਿਲ ਵਿੱਚ ਅਜਿਹਾ ਜਜ਼ਬਾ ਹੈ ,ਜੋ ਹਨੇਰੇ 'ਚ ਚਾਨਣ ਕਰਨ ਦਾ ਹੰਭਲਾ ਮਾਰ ਰਿਹਾ ਹੈ। ਇਹ ਬਜ਼ੁਰਗ ਵਿਅਕਤੀ ਸੁਰੱਖਿਆ ਗਾਰਡ ਦੀ ਨੌਕਰੀ ਦੇ ਨਾਲ -ਨਾਲ ਹਰ ਰੋਜ਼ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਲਈ ਦੋ ਘੰਟੇ ਦਾ ਸਮਾਂ ਕੱਢਦਾ ਹੈ, ਜਿਹੜੇ ਝੁੱਗੀਆਂ ਵਿੱਚ ਰਹਿੰਦੇ ਹਨ। ਇਹ ਬੱਚੇ ਉਹਨਾਂ ਮਜ਼ਦੂਰਾਂ ਦੇ ਹਨ ,ਜਿਹੜੇ ਹਰ ਰੋਜ਼ ਲੋਕਾਂ ਦਾ ਬੋਝ ਢੋਂਦੇ ਹਨ।

Mohali: For children living in slums Nirmal Singh Teaching children At your own expense
ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਮਸੀਹਾ ਬਣਿਆ ਇਹ ਵਿਅਕਤੀ , ਆਪਣੇ ਖ਼ਰਚੇ 'ਤੇ ਬੱਚਿਆਂ ਨੂੰ ਪੜਾਉਂਦਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਾਬੁਲ ‘ਚ ਪੁਲਿਸ ਹੈਡਕੁਆਰਟਰ ਦੇ ਨੇੜੇ ਕਾਰ ਬੰਬ ਧਮਾਕਾ , 95 ਤੋਂ ਜ਼ਿਆਦਾ ਲੋਕ ਜ਼ਖ਼ਮੀ

ਜੇਕਰ ਦੇਖਿਆ ਜਾਵੇਂ ਤਾਂ ਇਹਨਾਂ ਮਜ਼ਦੂਰਾਂ ਦੀ ਐਨੀ ਹੈਸੀਅਤ ਨਹੀਂ ਕਿ ਉਹ ਆਪਣੇ ਬੱਚਿਆਂ ਨੂੰ ਮਹਿੰਗੀ ਸਿੱਖਿਆ ਦੇ ਸਕਣ ਪਰ ਨਿਰਮਲ ਸਿੰਘ ਦੀਆਂ ਕੋਸ਼ਿਸ਼ਾਂ ਸਦਕਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਈ ਨਸੀਬ ਹੋ ਜਾਵੇਗੀ। ਇਸ ਗੱਲ ਤੋਂ ਸਾਫ਼ ਹੁੰਦਾ ਹੈ ਕਿ ਪੰਜਾਬ ਸਰਕਾਰ ਬੱਚਿਆਂ ਨੂੰ ਪੜਾਉਣ ਲਈ ਕਿੰਨੀ ਕੁ ਚਿੰਤਤ ਹੈ।

-PTCNews

Related Post