Fri, May 3, 2024
Whatsapp

ਕਾਬੁਲ 'ਚ ਪੁਲਿਸ ਹੈਡਕੁਆਰਟਰ ਦੇ ਨੇੜੇ ਕਾਰ ਬੰਬ ਧਮਾਕਾ , 95 ਤੋਂ ਜ਼ਿਆਦਾ ਲੋਕ ਜ਼ਖ਼ਮੀ

Written by  Shanker Badra -- August 07th 2019 02:39 PM
ਕਾਬੁਲ 'ਚ ਪੁਲਿਸ ਹੈਡਕੁਆਰਟਰ ਦੇ ਨੇੜੇ ਕਾਰ ਬੰਬ ਧਮਾਕਾ , 95 ਤੋਂ ਜ਼ਿਆਦਾ ਲੋਕ ਜ਼ਖ਼ਮੀ

ਕਾਬੁਲ 'ਚ ਪੁਲਿਸ ਹੈਡਕੁਆਰਟਰ ਦੇ ਨੇੜੇ ਕਾਰ ਬੰਬ ਧਮਾਕਾ , 95 ਤੋਂ ਜ਼ਿਆਦਾ ਲੋਕ ਜ਼ਖ਼ਮੀ

ਕਾਬੁਲ 'ਚ ਪੁਲਿਸ ਹੈਡਕੁਆਰਟਰ ਦੇ ਨੇੜੇ ਕਾਰ ਬੰਬ ਧਮਾਕਾ , 95 ਤੋਂ ਜ਼ਿਆਦਾ ਲੋਕ ਜ਼ਖ਼ਮੀ:ਕਾਬੁਲ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਅੱਜ ਸਵੇਰੇ ਕਾਰ ਬੰਬ ਧਮਾਕਾ ਹੋਇਆ ਹੈ। ਇਸ ਕਾਰ ਬੰਬ ਧਮਾਕੇ 'ਚ 95 ਤੋਂ ਜ਼ਿਆਦਾ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਇਹ ਧਮਾਕਾ ਇਨ੍ਹਾਂ ਖ਼ਤਰਨਾਕ ਸੀ ਕਿ ਅਸਮਾਨ ਵਿੱਚ ਧੂੰਏ ਦੀ ਚਾਦਰ ਫੈਲ ਗਈ ਅਤੇ ਘਟਨਾ ਸਥਾਨ ਤੋਂ ਕਾਫ਼ੀ ਦੂਰ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ ਹਨ। [caption id="attachment_326620" align="aligncenter" width="300"]Afghanistan Near Police Headquarter car bomb attack in Kabul , 95 people injured
ਕਾਬੁਲ 'ਚ ਪੁਲਿਸ ਹੈਡਕੁਆਰਟਰ ਦੇ ਨੇੜੇ ਕਾਰ ਬੰਬ ਧਮਾਕਾ , 95 ਤੋਂ ਜ਼ਿਆਦਾ ਲੋਕ ਜ਼ਖ਼ਮੀ[/caption] ਦੱਸਿਆ ਜਾਂਦਾ ਹੈ ਕਿ ਇਹ ਕਾਰ ਬੰਬ ਧਮਾਕਾ ਪੁਲਿਸ ਹੈਡਕੁਆਰਟਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ ਪਰ ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਅੱਤਵਾਦੀ ਸੰਗਠਨ ਨੇ ਨਹੀਂ ਲਈ ਹੈ। ਅਫ਼ਗਾਨਿਸਤਾਨ ਦੇ ਅੰਦਰੂਨੀ ਮੰਤਰਾਲੇ ਨੇ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ। [caption id="attachment_326618" align="aligncenter" width="300"]Afghanistan Near Police Headquarter car bomb attack in Kabul , 95 people injured
ਕਾਬੁਲ 'ਚ ਪੁਲਿਸ ਹੈਡਕੁਆਰਟਰ ਦੇ ਨੇੜੇ ਕਾਰ ਬੰਬ ਧਮਾਕਾ , 95 ਤੋਂ ਜ਼ਿਆਦਾ ਲੋਕ ਜ਼ਖ਼ਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਪਰਤ ਰਹੇ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ, ਦੋ ਗੰਭੀਰ ਜ਼ਖ਼ਮੀ ਉਨ੍ਹਾਂ ਦੱਸਿਆ ਕਿ ਇਹ ਬੰਬ ਧਮਾਕਾ ਉਦੋਂ ਹੋਇਆ ਜਦੋਂ ਇਕ ਚੈੱਕ ਪੁਆਇੰਟ 'ਤੇ ਸਟੈਸ਼ਨ ਬਾਹਰ ਇਕ ਗੱਡੀ ਰੋਕੀ ਗਈ। ਮੰਤਰਾਲੇ ਦਾ ਕਹਿਣਾ ਹੈ ਕਿ ਇਹ ਧਮਾਕਾ ਮੁੱਖ ਸ਼ਹਿਰ ਤੋਂ ਦੂਰ ਪੱਛਮੀ ਇਲਾਕੇ 'ਚ ਹੋਇਆ ਹੈ। ਇਸ ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। -PTCNews


Top News view more...

Latest News view more...