ਪੰਜਾਬ 'ਚ ਸਵਾਈਨ ਫਲੂ ਦਾ ਕਹਿਰ ਜਾਰੀ, ਮੁਹਾਲੀ 'ਚ ਇੱਕ ਵਿਅਕਤੀ ਦੀ ਹੋਈ ਮੌਤ

By  Jashan A January 20th 2019 11:39 AM

ਪੰਜਾਬ 'ਚ ਸਵਾਈਨ ਫਲੂ ਦਾ ਕਹਿਰ ਜਾਰੀ, ਮੁਹਾਲੀ 'ਚ ਇੱਕ ਵਿਅਕਤੀ ਦੀ ਹੋਈ ਮੌਤ,ਮੁਹਾਲੀ: ਸੂਬੇ ਭਰ ‘ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ,ਜਿਸ ਕਾਰਨ ਹੁਣ ਤੱਕ ਸੂਬੇ ‘ਚ ਕਈ ਕੇਸ ਦੇਖਣ ਨੂੰ ਮਿਲੇ।ਸਰਦੀਆਂ ਦੇ ਇਸ ਸੀਜ਼ਨ ‘ਚ ਹੁਣ ਤੱਕ ਪੰਜਾਬ ‘ਚ ਸਵਾਈਨ ਫਲੂ ਦੇ 46 ਕੇਸ ਸਾਹਮਣੇ ਆ ਚੁੱਕੇ ਹਨ ,ਜਿਨ੍ਹਾਂ ‘ਚੋਂ ਕਈਆਂ ਦੀ ਮੌਤ ਹੋ ਚੁੱਕੀ ਹੈ।

swine flue ਪੰਜਾਬ 'ਚ ਸਵਾਈਨ ਫਲੂ ਦਾ ਕਹਿਰ ਜਾਰੀ, ਮੁਹਾਲੀ 'ਚ ਇੱਕ ਵਿਅਕਤੀ ਦੀ ਹੋਈ ਮੌਤ

ਅਜਿਹਾ ਹੀ ਇੱਕ ਹੋਰ ਮਾਮਲਾ ਮੁਹਾਲੀ ਸਾਹਮਣੇ ਆਇਆ ਹੈ, ਜਿਥੇ ਸਵਾਈਨ ਫਲੂ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ।ਪੀੜਤ ਨੇ ਬੀਤੇ ਦਿਨ ਨੂੰ ਪੀ. ਜੀ. ਆਈ. ’ਚ ਦਮ ਤੋਡ਼ ਦਿੱਤਾ। ਉਹ ਚੰਡੀਗਡ਼੍ਹ ਦੇ ਸੈਕਟਰ-31 ਸਥਿਤ ਇਕ ਸਰਕਾਰੀ ਸੰਸਥਾਨ ’ਚ ਤਾਇਨਾਤ ਸੀ। ਸੂਚਨਾ ਮਿਲਣ ਤੋਂ ਬਾਅਦ ਜ਼ਿਲਾ ਸਿਹਤ ਵਿਭਾਗ ਵੀ ਹਰਕਤ ’ਚ ਆ ਗਿਆ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਐੱਸ. ਐੱਮ. ਓ. ਨੂੰ ਵੀ ਅਲਰਟ ਭੇਜ ਦਿੱਤਾ ਗਿਆ ਹੈ।

ਦਸ ਦੇਈਏ ਕਿ ਪਿਛਲੇ ਦਿਨਾਂ 'ਚ ਪਟਿਆਲਾ ਅਤੇ ਬਰਨਾਲਾ ਵਿੱਚ ਤਿੰਨ ਮਹਿਲਾ ਮਰੀਜ਼ਾਂ ਨੂੰ ਸਵਾਈਨ ਫਲੂ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਪਟਿਆਲਾ ‘ਚ ਹੁਣ ਤੱਕ ਕਈ ਕੇਸ ਸਾਹਮਣੇ ਆ ਚੁੱਕੇ ਹਨ।

swine flu ਪੰਜਾਬ 'ਚ ਸਵਾਈਨ ਫਲੂ ਦਾ ਕਹਿਰ ਜਾਰੀ, ਮੁਹਾਲੀ 'ਚ ਇੱਕ ਵਿਅਕਤੀ ਦੀ ਹੋਈ ਮੌਤ

ਜ਼ਿਕਰ ਏ ਖਾਸ ਹੈ ਕਿ ਸਵਾਈਨ ਫਲੂ ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫੈਲਦੀ ਹੈ।ਇਸ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ ਤੱਕ ਪੁੱਜਦਾ ਹੈ।

-PTC News

Related Post