ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਭੂਸ਼ਣ ਮੈਣੀ ਨੂੰ ਪਾਰਟੀ ਤੋਂ 6 ਸਾਲ ਲਈ ਕੀਤਾ ਬਰਖਾਸਤ 

By  Joshi January 9th 2018 03:40 PM -- Updated: January 9th 2018 03:45 PM

Mohali SAD MC bharat bhushan maini dissmissed for 6 years from party: ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮੋਹਾਲੀ ਤੇ ਹਲਕਾ ਵਿਧਾਇਕ ਡੇਰਾਬੱਸੀ, ਐਨ.ਕੇ ਸ਼ਰਮਾ, ਵੱਲੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਅਨੁਸਾਰ ਭਾਰਤ ਭੂਸ਼ਣ ਮੈਣੀ, ਜੋ ਕਿ ਕੌਂਸਲਰ ਐਸ.ਏ.ਐਸ ਨਗਰ ਹਨ, ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ 6 ਸਾਲ ਲਈ ਬਰਖਾਸਤ ਕਰਨ ਦਾ ਫੈਸਲਾ ਲਿਆ ਗਿਆ ਹੈ।

ਬਿਆਨ ਮੁਤਾਬਕ ਅਜਿਹਾ ਭਾਰਤ ਭੂਸ਼ਣ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕੀਤਾ ਗਿਆ ਹੈ।

Mohali SAD MC bharat bhushan maini dissmissed for 6 years from party: ਨੋਟ 'ਚ ਲਿਖੇ ਮੁਤਾਬਕ

"ਮੇਰੇ ਧਿਆਨ ਵਿੱਚ ਆਇਆ ਹੈ ਕਿ ਸ੍ਰੀ ਭਾਰਤ ਭੂਸ਼ਣ ਮੈਣੀ, ਕੌਂਸਲਰ ਐਸ.ਏ.ਐਸ ਨਗਰ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਿਹਾ ਹੈ। ਇੰਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਕਰਕੇ 6 ਸਾਲ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚੋਂ ਬਰਖਾਸਤ ਕੀਤਾ ਜਾਂਦਾ ਹੈ। (ਐਨ.ਕੇ ਸ਼ਰਮਾ, ਜ਼ਿਲ੍ਹਾ ਪ੍ਰਧਾਨ ਮੋਹਾਲੀ ਤੇ ਹਲਕਾ ਵਿਧਾਇਕ ਡੇਰਾਬੱਸੀ)"

Mohali SAD MC bharat bhushan maini dissmissed for 6 years from party

—PTC News

Related Post