Monsoon Latest Update : ਇਨ੍ਹਾਂ ਸੂਬਿਆਂ ਵਿਚ ਗਰਮੀ ਤੋਂ ਜਲਦ ਮਿਲੇਗੀ ਰਾਹਤ, ਜਾਣੋ ਅੱਜ ਦੇ ਮੌਸਮ ਦਾ ਹਾਲ

By  Riya Bawa May 28th 2022 03:26 PM

ਚੰਡੀਗੜ੍ਹ: ਪੰਜਾਬ ਵਿਚ ਮੁੜ ਤੋਂ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਵਿਚਾਲੇ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਲੋਕ ਮੌਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਤਾਜਾ ਖ਼ਬਰਾਂ ਦੇ ਮੁਤਾਬਿਕ ਦੱਖਣ-ਪੱਛਮੀ ਮੌਨਸੂਨ ਸ਼੍ਰੀਲੰਕਾ ਵੱਲ ਵਧ ਕੇ ਕੇਰਲ ਵੱਲ ਵਧ ਗਿਆ ਹੈ। ਇਸ ਦੌਰਾਨ ਕਈ ਸੂਬਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਵੀਰਵਾਰ ਸ਼ਾਮ ਨੂੰ ਕਿਹਾ ਕਿ ਕੇਰਲ 'ਤੇ ਦੱਖਣ-ਪੱਛਮੀ ਮਾਨਸੂਨ ਦੀ ਸ਼ੁਰੂਆਤ ਲਈ ਹਫਤੇ ਦੇ ਅੰਤ ਤੱਕ ਹਾਲਾਤ ਅਨੁਕੂਲ ਰਹਿਣਗੇ।

Monsoon Latest Update : ਗਰਮੀ ਤੋਂ ਜਲਦੀ ਮਿਲੇਗੀ ਰਾਹਤ

ਦੱਖਣ-ਪੱਛਮੀ ਮੌਨਸੂਨ ਸ਼੍ਰੀਲੰਕਾ ਵੱਲ ਵਧ ਕੇ ਕੇਰਲ ਵੱਲ ਵਧ ਗਿਆ ਹੈ। ਇਸ ਦੌਰਾਨ ਕਈ ਸੂਬਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, IMD ਨੇ 16 ਮਈ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ 'ਤੇ ਮੌਨਸੂਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ। ਮੌਨਸੂਨ ਦੱਖਣੀ ਅਰਬ ਸਾਗਰ ਅਤੇ ਲਕਸ਼ਦੀਪ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਿਆ ਹੈ। ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀ ਆਰ ਕੇ ਜੇਨਾਮਾਨੀ ਮੁਤਾਬਕ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਕੇਰਲ ਵਿੱਚ ਇੱਕ-ਦੋ ਦਿਨਾਂ ਵਿੱਚ ਮੌਨਸੂਨ ਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Monsoon Latest Update

ਇਨ੍ਹਾਂ ਸੂਬਿਆਂ 'ਚ ਇਸ ਦਿਨ ਪਵੇਗਾ

10 ਤੋਂ 15 ਜੂਨ : ਝਾਰਖੰਡ ਅਤੇ ਬਿਹਾਰ

5 ਜੂਨ : ਆਂਧਰਾ ਪ੍ਰਦੇਸ਼, ਕਰਨਾਟਕ, ਅਸਾਮ

10 ਜੂਨ : ਪੱਛਮੀ ਬੰਗਾਲ, ਤੇਲੰਗਾਨਾ, ਮਹਾਰਾਸ਼ਟਰ

15 ਜੂਨ : ਛੱਤੀਸਗੜ੍ਹ

20 ਜੂਨ : ਗੁਜਰਾਤ, ਮੱਧ ਪ੍ਰਦੇਸ਼, ਯੂਪੀ, ਉੱਤਰਾਖੰਡ

25 ਜੂਨ : ਰਾਜਸਥਾਨ, ਹਿਮਾਚਲ

30 ਜੂਨ : ਹਰਿਆਣਾ, ਪੰਜਾਬ

rain

-PTC News

Related Post