ਮੋਸਟ ਵਾਂਟੇਡ ਨਸ਼ਾ ਸਮੱਗਲਰ ਰਣਜੀਤ ਉਰਫ਼ ਚੀਤਾ ਭਰਾ ਸਮੇਤ ਸਿਰਸਾ ਤੋਂ ਕਾਬੂ,ਪੰਜਾਬ -ਹਰਿਆਣਾ ਪੁਲਿਸ ਤੇ NIA ਨੇ ਕੀਤੀ ਸਾਂਝੀ ਕਾਰਵਾਈ

By  Shanker Badra May 9th 2020 11:51 AM

ਮੋਸਟ ਵਾਂਟੇਡ ਨਸ਼ਾ ਸਮੱਗਲਰ ਰਣਜੀਤ ਉਰਫ਼ ਚੀਤਾ ਭਰਾ ਸਮੇਤ ਸਿਰਸਾ ਤੋਂ ਕਾਬੂ,ਪੰਜਾਬ -ਹਰਿਆਣਾ ਪੁਲਿਸ ਤੇ NIA ਨੇ ਕੀਤੀ ਸਾਂਝੀ ਕਾਰਵਾਈ:ਚੰਡੀਗੜ੍ਹ : ਅਟਾਰੀ ਸਰਹੱਦ ਤੋਂਪਿਛਲੇ ਸਾਲ ਫ਼ੜੀ ਗਈ 532 ਕਿੱਲੋ ਹੈਰੋਈਨ ਦੀ ਖੇਪ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ। ਇਸ ਦੌਰਾਨ ਪੰਜਾਬ ਪੁਲਿਸ ਨੇ ਹਰਿਆਣਾ ਦੇ ਸਿਰਸਾ ਦੇ ਬੇਗੂ ਰੋਡ ਤੋਂ 532 ਕਿੱਲੋ ਹੈਰੋਈਨ ਦੇ ਮਾਮਲੇ ਵਿੱਚ ਫ਼ਰਾਰ ਮੋਸਟਵਾਂਟੇਡ ਰਣਜੀਤ ਸਿੰਘ ਉਰਫ਼ ਚੀਤਾ ਅਤੇ ਉਸ ਦੇ ਭਰਾ ਗਗਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਉਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ।

ਪੰਜਾਬ ਦੀ ਅੰਮ੍ਰਿਤਸਰ ਪੁਲਿਸ, ਐੱਨਆਈਏ ਤੇ ਹਰਿਆਣਾ ਪੁਲਿਸ ਦੀ ਜੁਆਇੰਟ ਟੀਮ ਨੇ ਸ਼ਨਿਚਰਵਾਰ ਸਵੇਰੇ ਸਿਰਸਾ ਦੇ ਬੇਗੂ ਰੋਡ ਸਥਿਤ ਇਕ ਘਰ 'ਚ ਛਾਪਾ ਮਾਰਿਆ ਹੈ। ਓਥੇ ਨਸ਼ਾ ਸਮੱਗਲਰਾਂ 'ਚ ਸ਼ਾਮਲ ਰਣਜੀਤ ਸਿੰਘ ਉਰਫ਼ ਚੀਤਾ ਤੇ ਉਸ ਦੇ ਭਰਾ ਗਗਨ ਨੂੰ ਫੜਿਆ ਹੈ। ਦੋਵੇਂ ਹੈਰੋਇਨ ਸਮੱਗਲਿੰਗ ਦੇ ਮਾਮਲੇ 'ਚ ਅਤਿ ਲੋੜੀਂਦੇ ਸਨ। ਪੁਲਿਸ ਇਨ੍ਹਾਂ ਦੇ ਤਾਰ ਗੈਂਗਸਟਰਾਂ ਨਾਲ ਜੁੜੇ ਹੋਣ ਦਾ ਖਦਸ਼ਾ ਪ੍ਰਗਟਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਇੱਥੇ ਕਿਰਾਏ 'ਤੇ ਰਹਿ ਰਹੇ ਸਨ। ਇਹ ਕਾਰਵਾਈ 532 ਕਿੱਲੋਗ੍ਰਾਮ ਹੈਰੋਇਨ ਦੇ ਮਾਮਲੇ 'ਚ ਹੋਈ ਹੈ। ਨਸ਼ਾ ਸਮੱਗਲਰ ਰਣਜੀਤ ਸਿੰਘ ਉਰਫ਼ ਚੀਤਾ ਤੇ ਉਸ ਦਾ ਭਰਾ ਗਗਨ ਦੇਸ਼ ਦੇ ਵੱਡੇ ਨਸ਼ਾ ਸਮੱਗਲਰਾਂ 'ਚ ਸ਼ਾਮਲ ਹਨ। ਇਨ੍ਹਾਂ ਦੇ ਫੜੇ ਜਾਣ ਤੋਂ ਬਾਅਦ ਪੁਲਿਸ ਨੂੰ ਨਸ਼ਾ ਸਮੱਗਲਿੰਗ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਹੋਣ ਦੀ ਉਮੀਦ ਹੈ।

ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਹਰਿਆਣਾ ਦੇ ਸਿਰਸਾ ਤੋਂ ਵੱਡੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਮਿਲੀ ਹੈ। ਇਸ ਦੌਰਾਨ ਰਣਜੀਤ ਉਰਫ਼ ਚੀਤਾਤੇ ਉਸ ਦੇ ਭਰਾ ਨੂੰ ਸਿਰਸਾ ਦੇ ਬੇਗੂ ਪਿੰਡ ਤੋਂ ਕਾਬੂ ਕੀਤਾ ਗਿਆ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਇਹ ਵਿਅਕਤੀ 2018-2019 ਵਿਚਕਾਰ ਆਈ.ਸੀ.ਪੀ. ਅੰਮ੍ਰਿਤਸਰ ਰਾਹੀਂ ਪਾਕਿਸਤਾਨ ਤੋਂ 6 ਪਹਾੜੀ ਲੂਣ ਦੀਆਂ ਖੇਪਾਂ ਲਿਆਉਣ ਦੇ ਬਹਾਨੇ ਭਾਰਤ ਵਿਚ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਸਪਲਾਈ ਕਰ ਰਹੇ ਸਨ।

-PTCNews

Related Post