MR ਟੀਕਾ ਲੱਗਣ ਮਗਰੋਂ ਸੰਗਰੂਰ ਦੇ ਮੌੜਾ ਪਿੰਡ ਦਾ 9 ਸਾਲਾ ਪ੍ਰਭਜੋਤ ਪੀ.ਜੀ.ਆਈ. 'ਚ ਦਾਖਲ

By  Shanker Badra May 9th 2018 05:23 PM -- Updated: May 9th 2018 07:32 PM

MR ਟੀਕਾ ਲੱਗਣ ਮਗਰੋਂ ਸੰਗਰੂਰ ਦੇ ਮੌੜਾ ਪਿੰਡ ਦਾ 9 ਸਾਲਾ ਪ੍ਰਭਜੋਤ ਪੀ.ਜੀ.ਆਈ. 'ਚ ਦਾਖਲ:ਮੀਜ਼ਲ ਰੁਬੈਲਾ ਟੀਕਾ ਲਾਏ ਜਾਣ ਤੋਂ ਬਾਅਦ ਪੰਜਾਬ ਦੇ ਅੰਦਰ ਦਰਜਨਾਂ ਤੋਂ ਵੱਧ ਬੱਚਿਆਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਹੈ।ਇਮੀਊਨਿਟੀ ਟੀਕਾ ਲੱਗਣ ਤੋਂ ਬਾਅਦ ਬੱਚਿਆਂ ਨੂੰ ਬੁਖਾਰ,ਉਲਟੀਆਂ ਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ।MR Injections Ggetting Started After Sangrur village Mauran Prabhjot PGI Admitਇੱਕ ਅਜਿਹਾ ਹੀ ਮਾਮਲਾ ਸੰਗਰੂਰ ਦੇ ਪਿੰਡ ਮੋੜਾਂ ਦਾ ਸਾਹਮਣੇ ਆਇਆ ਹੈ ਜਿੱਥੇ 9 ਸਾਲਾਂ ਪ੍ਰਭਜੋਤ ਸਿੰਘ ਮੌੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 4 ਜਮਾਤ ਦੇ ਵਿੱਚ ਪੜ੍ਹਦਾ ਹੈ।ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਭਜੋਤ ਸਿੰਘ ਟੀਕਾ ਲੱਗਣ ਦੇ ਕਾਰਨ ਬਿਮਾਰ ਹੋਇਆ ਹੈ।mr-injections-ggetting-started-after-sangrur-village-mauran-prabhjot-pgi-admitਜਿਸ ਨੂੰ 1 ਮਈ ਦਿਨ ਮੰਗਲਵਾਰ ਨੂੰ ਸਕੂਲ ਦੇ ਵਿੱਚ MR ਟੀਕਾ ਲੱਗਿਆ ਸੀ ਜਿਸ ਤੋਂ ਬਾਅਦ ਉਸਨੂੰ ਸੰਗਰੂਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਸੰਗਰੂਰ ਹਸਪਤਾਲ ਵਾਲਿਆਂ ਨੇ ਚੰਡੀਗੜ੍ਹ ਪੀ.ਜੀ.ਆਈ. ਚ ਰੈਫ਼ਰ ਕਰ ਦਿੱਤਾ ਹੈ।MR Injections Ggetting Started After Sangrur village Mauran Prabhjot PGI Admitਜੋ 9 ਦਿਨਾਂ ਤੋਂ ਪੀ.ਜੀ.ਆਈ. 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।ਦੱਸਿਆ ਜਾਂਦਾ ਹੈ ਕਿ ਪ੍ਰਭਜੋਤ ਸਿੰਘ ਦਲਿਤ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ।ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਚਲਾ ਰਿਹਾ ਹੈ।mr-injections-ggetting-started-after-sangrur-village-mauran-prabhjot-pgi-admitਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਭਜੋਤ ਸਿੰਘ ਦੇ ਇਲਾਜ਼ 'ਤੇ ਹੁਣ ਤੱਕ ਲੱਖਾਂ ਰੁਪਏ ਖਰਚਾ ਆ ਚੁੱਕਾ ਹੈ।ਪਰਿਵਾਰ ਨੇ ਦੱਸਿਆ ਹੈ ਕਿ ਪ੍ਰਭਜੋਤ ਦੇ ਇਲਾਜ਼ ਲਈ ਉਨ੍ਹਾਂ ਨੇ ਪਸ਼ੂਆਂ ਨੂੰ ਵੇਚ ਦਿੱਤਾ ਹੈ।MR Injections Ggetting Started After Sangrur village Mauran Prabhjot PGI Admitਜਿਸ ਸਬੰਧੀ ਪਰਿਵਾਰ ਵਾਲੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਮਿਲੇ ਹਨ ਅਤੇ ਮੰਗ ਕੀਤੀ ਹੈ ਕਿ MR ਟੀਕਾਕਰਨ ਬੰਦ ਕੀਤਾ ਜਾਵੇਂ ,ਸਰਕਾਰ ਵੱਲੋਂ ਪ੍ਰਭਜੋਤ ਦੇ ਇਲਾਜ਼ ਲਈ ਆਰਥਿਕ ਮਦਦ ਕੀਤੀ ਜਾਵੇਂ।ਡੀਸੀ ਨੇ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਭਰੋਸ਼ਾ ਦਿੱਤਾ ਹੈ।

-Written and Edited by Shanker Badra for PTC News

Related Post