MR ਟੀਕਾ ਲੱਗਣ ਮਗਰੋਂ ਸੰਗਰੂਰ ਦੇ ਮੌੜਾ ਪਿੰਡ ਦਾ 9 ਸਾਲਾ ਪ੍ਰਭਜੋਤ ਪੀ.ਜੀ.ਆਈ. 'ਚ ਦਾਖਲ
MR ਟੀਕਾ ਲੱਗਣ ਮਗਰੋਂ ਸੰਗਰੂਰ ਦੇ ਮੌੜਾ ਪਿੰਡ ਦਾ 9 ਸਾਲਾ ਪ੍ਰਭਜੋਤ ਪੀ.ਜੀ.ਆਈ. 'ਚ ਦਾਖਲ:ਮੀਜ਼ਲ ਰੁਬੈਲਾ ਟੀਕਾ ਲਾਏ ਜਾਣ ਤੋਂ ਬਾਅਦ ਪੰਜਾਬ ਦੇ ਅੰਦਰ ਦਰਜਨਾਂ ਤੋਂ ਵੱਧ ਬੱਚਿਆਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਹੈ।ਇਮੀਊਨਿਟੀ ਟੀਕਾ ਲੱਗਣ ਤੋਂ ਬਾਅਦ ਬੱਚਿਆਂ ਨੂੰ ਬੁਖਾਰ,ਉਲਟੀਆਂ ਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ।ਇੱਕ ਅਜਿਹਾ ਹੀ ਮਾਮਲਾ ਸੰਗਰੂਰ ਦੇ ਪਿੰਡ ਮੋੜਾਂ ਦਾ ਸਾਹਮਣੇ ਆਇਆ ਹੈ ਜਿੱਥੇ 9 ਸਾਲਾਂ ਪ੍ਰਭਜੋਤ ਸਿੰਘ ਮੌੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 4 ਜਮਾਤ ਦੇ ਵਿੱਚ ਪੜ੍ਹਦਾ ਹੈ।ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਭਜੋਤ ਸਿੰਘ ਟੀਕਾ ਲੱਗਣ ਦੇ ਕਾਰਨ ਬਿਮਾਰ ਹੋਇਆ ਹੈ।ਜਿਸ ਨੂੰ 1 ਮਈ ਦਿਨ ਮੰਗਲਵਾਰ ਨੂੰ ਸਕੂਲ ਦੇ ਵਿੱਚ MR ਟੀਕਾ ਲੱਗਿਆ ਸੀ ਜਿਸ ਤੋਂ ਬਾਅਦ ਉਸਨੂੰ ਸੰਗਰੂਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਸੰਗਰੂਰ ਹਸਪਤਾਲ ਵਾਲਿਆਂ ਨੇ ਚੰਡੀਗੜ੍ਹ ਪੀ.ਜੀ.ਆਈ. ਚ ਰੈਫ਼ਰ ਕਰ ਦਿੱਤਾ ਹੈ।ਜੋ 9 ਦਿਨਾਂ ਤੋਂ ਪੀ.ਜੀ.ਆਈ. 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।ਦੱਸਿਆ ਜਾਂਦਾ ਹੈ ਕਿ ਪ੍ਰਭਜੋਤ ਸਿੰਘ ਦਲਿਤ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ।ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਚਲਾ ਰਿਹਾ ਹੈ।ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਭਜੋਤ ਸਿੰਘ ਦੇ ਇਲਾਜ਼ 'ਤੇ ਹੁਣ ਤੱਕ ਲੱਖਾਂ ਰੁਪਏ ਖਰਚਾ ਆ ਚੁੱਕਾ ਹੈ।ਪਰਿਵਾਰ ਨੇ ਦੱਸਿਆ ਹੈ ਕਿ ਪ੍ਰਭਜੋਤ ਦੇ ਇਲਾਜ਼ ਲਈ ਉਨ੍ਹਾਂ ਨੇ ਪਸ਼ੂਆਂ ਨੂੰ ਵੇਚ ਦਿੱਤਾ ਹੈ।ਜਿਸ ਸਬੰਧੀ ਪਰਿਵਾਰ ਵਾਲੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਮਿਲੇ ਹਨ ਅਤੇ ਮੰਗ ਕੀਤੀ ਹੈ ਕਿ MR ਟੀਕਾਕਰਨ ਬੰਦ ਕੀਤਾ ਜਾਵੇਂ ,ਸਰਕਾਰ ਵੱਲੋਂ ਪ੍ਰਭਜੋਤ ਦੇ ਇਲਾਜ਼ ਲਈ ਆਰਥਿਕ ਮਦਦ ਕੀਤੀ ਜਾਵੇਂ।ਡੀਸੀ ਨੇ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਭਰੋਸ਼ਾ ਦਿੱਤਾ ਹੈ। -Written and Edited by Shanker Badra for PTC News