ਹਲਕਾ ਦਾਖਾ ਵਿਖੇ ਕਾਂਗਰਸ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ , ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਿੱਖ ਮੁੰਡੇ ਦੇ ਜੜਿਆ ਥੱਪੜ

By  Shanker Badra October 12th 2019 06:56 PM

ਹਲਕਾ ਦਾਖਾ ਵਿਖੇ ਕਾਂਗਰਸ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ , ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਿੱਖ ਮੁੰਡੇ ਦੇ ਜੜਿਆ ਥੱਪੜ:ਦਾਖਾ  : ਹਲਕਾ ਮੁੱਲਾਂਪੁਰ ਦਾਖਾ ਵਿਖੇ ਕਾਂਗਰਸ ਦੇ ਹੀ ਦੋ ਧੜਿਆਂ ਵਿਚਾਲੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇਹ ਮਾਮਲਾ ਉਸ ਸਮੇਂ ਗਰਮਾ ਗਿਆ ,ਜਦੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇੱਕ ਸਿੱਖ ਨੌਜਵਾਨ ਅਤੇ ਕਾਂਗਰਸੀ ਵਰਕਰ ਦੇ ਹੀ ਥੱਪੜ ਜੜ ਦਿੱਤਾ ਹੈ।

Mullanpur Dakha Congress two Group between Fight, Young Beating Blame On Minister ਹਲਕਾਦਾਖਾ ਵਿਖੇ ਕਾਂਗਰਸ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ , ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਿੱਖ ਮੁੰਡੇ ਦੇ ਜੜਿਆ ਥੱਪੜ

ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਨੌਜਵਾਨ ਨੇ ਸੜਕ 'ਤੇ ਹੀ ਜਾਮ ਲਗਾ ਦਿੱਤਾ ਤੇ ਕਾਂਗਰਸ ਦੇ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਹੈ। ਇਸ ਦੌਰਾਨ ਇੱਕ ਧੜੇ ਦੇ ਨੌਜਵਾਨ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਹਨ। ਇਸ ਨੌਜਵਾਨ ਦਾ ਇਲਜ਼ਾਮ ਹੈ ਕਿ ਕੁੱਟਮਾਰ ਦੌਰਾਨ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ।

Mullanpur Dakha Congress two Group between Fight, Young Beating Blame On Minister ਹਲਕਾਦਾਖਾ ਵਿਖੇ ਕਾਂਗਰਸ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ , ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਿੱਖ ਮੁੰਡੇ ਦੇ ਜੜਿਆ ਥੱਪੜ

ਦਰਅਸਲ 'ਚ ਪਿੰਡ ਬੱਦੋਵਾਲ ਦੇ ਦੋ ਕਾਂਗਰਸੀ ਧੜਿਆਂ ਵਿਚਾਲੇ ਪਿਛਲੇ ਦਿਨੀਂ ਆਪਣੀ ਤਕਰਾਰ ਹੋਈ ਸੀ। ਜਿਸ ਦੇ ਲਈ ਅੱਜ ਕਾਂਗਰਸ ਦੇ ਦੋਵਾਂ ਧੜਿਆਂ ਵਿਚਾਲੇ ਸਮਝੌਤੇ ਨੂੰ ਲੈ ਕੇਮੁੱਲਾਂਪੁਰ ਦਾਖਾ ਬੁਲਾਇਆ ਗਿਆ ਸੀ। ਇਸ ਦੌਰਾਨ ਇੱਕ ਨੌਜਵਾਨ ਦੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਬਹਿਸ ਹੋ ਗਈ ਅਤੇ ਬਹਿਸ ਦੇ ਦੌਰਾਨ ਹੀ ਨੌਜਵਾਨ ਦੇ ਥੱਪੜ ਮਾਰਿਆ ਹੈ।

-PTCNews

Related Post