ਮੁੰਬਈ ’ਚ ਮੀਂਹ ਨਾਲ ਕੰਧ ਡਿੱਗਣ ਕਾਰਨ 12 ਮੌਤਾਂ, ਕਈ ਹਾਲੇ ਦਬੇ ਹੋਣ ਦਾ ਖ਼ਦਸ਼ਾ

By  Shanker Badra July 2nd 2019 08:57 AM

ਮੁੰਬਈ ’ਚ ਮੀਂਹ ਨਾਲ ਕੰਧ ਡਿੱਗਣ ਕਾਰਨ 12 ਮੌਤਾਂ, ਕਈ ਹਾਲੇ ਦਬੇ ਹੋਣ ਦਾ ਖ਼ਦਸ਼ਾ:ਮੁੰਬਈ : ਮੁੰਬਈ ’ਚ ਦੋ ਦਿਨਾਂ ਤੋਂ ਭਾਰੀ ਵਰਖਾ ਜਾਰੀ ਹੈ। ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਾਰਨ ਆਵਾਜਾਈ ਜਾਮ ਹੋ ਗਈ ਹੈ।ਰੇਲਾਂ ਦੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।ਮਹਾਰਾਸ਼ਟਰ ਵਿੱਚ ਲਗਾਤਾਰ ਹੋ ਰਹੀ ਬਾਰਸ਼ ਹੁਣ ਸਥਾਨਕ ਲੋਕਾਂ ਲਈ ਆਫ਼ਤ ਬਣ ਗਈ ਹੈ।ਮੁੰਬਈ ’ਚ ਕੰਧ ਢਹਿਣ ਨਾਲ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ ਹੈ।

Mumbai 12 dead after wall collapses in Malad
ਮੁੰਬਈ ’ਚ ਮੀਂਹ ਨਾਲ ਕੰਧ ਡਿੱਗਣ ਕਾਰਨ 12 ਮੌਤਾਂ, ਕਈ ਹਾਲੇ ਦਬੇ ਹੋਣ ਦਾ ਖ਼ਦਸ਼ਾ

ਮੀਂਹ ਕਾਰਨ ਮੁੰਬਈ ਦੇ ਮਲਾਡ ਇਲਾਕੇ ਵਿੱਚ ਸੋਮਵਾਰ ਦੇਰ ਰਾਤੀਂ ਇੱਕ ਕੰਧ ਢਹਿਣ ਨਾਲ 12 ਲੋਕਾਂ ਦੀ ਮੌਤ ਹੋ ਗਈ ਹੈ, ਜਦ ਕਿ ਕਈ ਹੋਰ ਵਿਅਕਤੀਆਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖ਼ਦਸ਼ਾ ਹੈ ਬਚਾਅ ਤੇ ਰਾਹਤ ਕਾਰਜ ਜੰਗੀ ਪੱਧਰ ਉੱਤੇ ਚੱਲ ਰਹੇ ਹਨ।

Mumbai 12 dead after wall collapses in Malad
ਮੁੰਬਈ ’ਚ ਮੀਂਹ ਨਾਲ ਕੰਧ ਡਿੱਗਣ ਕਾਰਨ 12 ਮੌਤਾਂ, ਕਈ ਹਾਲੇ ਦਬੇ ਹੋਣ ਦਾ ਖ਼ਦਸ਼ਾ

ਮੁੰਬਈ ਨਗਰ ਨਿਗਮ ਨੇ ਇਸ ਘਟਨਾ ਵਿੱਚ ਮੌਤਾਂ ਦੀ ਪੁਸ਼ਟੀ ਕੀਤੀ ਹੈ।ਉਸ ਮੁਤਾਬਕ ਕਰਾਰ ਪਿੰਡ ਵਿੱਚ ਇੱਕ ਢਲਾਣ ਵਰਗੇ ਪਹਾੜ ਉੱਤੇ ਬਣੀਆਂ ਕੁਝ ਅਸਥਾਈ ਝੁੱਗੀਆਂ ਉੱਤੇ ਕੰਧ ਢਹਿਣ ਨਾਲ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਦੋ ਬੱਚੇ ਅਤੇ ਇੱਕ ਔਰਤ ਵੀ ਸ਼ਾਮਲ ਹੈ।ਨਗਰ ਨਿਗਮ ਦੇ ਕਮਿਸ਼ਨਰ ਪ੍ਰਵੀਨ ਪਰਦੇਸੀ ਨੇ ਦੱਸਿਆ ਕਿ ਦੋ ਦਿਨਾਂ ਵਿੱਚ 540 ਮਿਲੀਮੀਟਰ ਵਰਖਾ ਹੋਈ ਹੈ, ਜੋ ਪਿਛਲੇ ਇੱਕ ਦਹਾਕੇ ਦੌਰਾਨ ਸਭ ਤੋਂ ਵੱਧ ਹੈ।

Mumbai 12 dead after wall collapses in Malad
ਮੁੰਬਈ ’ਚ ਮੀਂਹ ਨਾਲ ਕੰਧ ਡਿੱਗਣ ਕਾਰਨ 12 ਮੌਤਾਂ, ਕਈ ਹਾਲੇ ਦਬੇ ਹੋਣ ਦਾ ਖ਼ਦਸ਼ਾ

ਉੱਧਰ ਮੌਸਮ ਵਿਭਾਗ ਨੇ ਆਲੇ-ਦੁਆਲੇ ਦੇ ਇਲਾਕਿਆਂ ਠਾਣੇ ਤੇ ਪਾਲਘਰ ਵਿਖੇ ਦੋ, ਚਾਰ ਤੇ ਪੰਜ ਜੁਲਾਈ ਨੂੰ ਹੋਰ ਵੀ ਭਾਰੀ ਮੀਂਹ ਦਾ ਖ਼ਦਸ਼ਾ ਪ੍ਰਗਟਾਇਆ ਹੈ। ਮੁੰਬਈ ’ਚ ਹੜ੍ਹ ਦਾ ਖ਼ਤਰਾ ਵੀ ਪੈਦਾ ਹੋ ਗਿਆ ਹੈ ਕਿਉਂਕਿ ਸਮੁੰਦਰ ਵਿੱਚ 3 ਤੋਂ 4 ਮੀਟਰ ਤੱਕ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ।

-PTCNews

Related Post