ਅੱਤਵਾਦੀ ਹਾਫਿਜ਼ ਸਈਦ ਦੇ ਘਰ ਦੇ ਬਾਹਰ ਵੱਡਾ ਧਮਾਕਾ, ਦੋ ਦੀ ਮੌਤ

By  Baljit Singh June 23rd 2021 01:57 PM

ਲਾਹੌਰ: ਪਾਕਿਸਤਾਨ ਵਿਚ ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਈਦ ਦੇ ਘਰ ਦੇ ਬਾਹਰ ਇਕ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਵਿਚ 15 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਹਾਫਿਜ਼ ਸਈਦ ਦਾ ਘਰ ਲਾਹੌਰ ਦੇ ਜੌਹਰ ਟਾਊਨ ਖੇਤਰ ਵਿਚ ਹੈ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਧਮਾਕਾ ਐਨਾ ਜ਼ਬਰਦਸਤ ਸੀ ਕਿ ਨੇੜੇ ਦੇ ਕਈ ਘਰਾਂ ਵਿਚ ਖਿੜਕੀਆਂ ਦੇ ਸ਼ੀਸ਼ੇ ਅਤੇ ਕੰਧਾਂ ਟੁੱਟ ਗਈਆਂ। ਪਾਕਿਸਤਾਨੀ ਅਖਬਾਰ ਡਾਨ ਨਿਊਜ਼ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਸ ਧਮਾਕੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ।

ਪੜੋ ਹੋਰ ਖਬਰਾਂ: 24 ਜੂਨ ਨੂੰ ਅਸਮਾਨ ‘ਚ ਦਿਖਾਈ ਦੇਵੇਗਾ ਸਟ੍ਰਾਬੇਰੀ ਮੂਨ

ਇਸ ਹਮਲੇ ਨੂੰ ਕਿਸ ਨੇ ਕੀਤਾ ਅਤੇ ਕਿਉਂ ਕੀਤਾ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਨਾਲ ਹੀ, ਸਥਿਤੀ ਸਪੱਸ਼ਟ ਨਹੀਂ ਹੈ ਕਿ ਹਾਫਿਜ਼ ਸਈਦ ਹਮਲੇ ਦੌਰਾਨ ਉਸ ਦੇ ਘਰ ਸੀ ਜਾਂ ਨਹੀਂ। ਸੂਤਰਾਂ ਨੇ ਦੱਸਿਆ ਕਿ ਧਮਾਕਾ ਬਹੁਤ ਜ਼ੋਰ ਨਾਲ ਹੋਇਆ ਸੀ। ਹਾਫਿਜ਼ ਸਈਦ ਦੇ ਘਰ 'ਤੇ ਇਹ ਪਹਿਲਾ ਹਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਹਾਫਿਜ਼ ਸਈਦ 'ਤੇ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਹਨ।

ਪੜੋ ਹੋਰ ਖਬਰਾਂ: ਆਕਸਫੋਰਡ ਯੂਨੀਵਰਸਿਟੀ ਦਾ ਦਾਅਵਾ, ਕੋਰੋਨਾ ਦੇ ਇਲਾਜ ‘ਚ ਕਾਰਗਰ ਹੈ ਇਹ ਦਵਾਈ!

ਧਮਾਕੇ ਵੇਲੇ ਹਾਫਿਜ਼ ਸਈਦ ਘਰ ਨਹੀਂ ਸੀ: ਸੂਤਰ

ਇਸ ਦੌਰਾਨ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਧਮਾਕੇ ਵੇਲੇ ਹਾਫਿਜ਼ ਸਈਦ ਘਰ ਨਹੀਂ ਸੀ। ਜਾਣਕਾਰੀ ਦੇ ਅਨੁਸਾਰ, ਜਿਸ ਖੇਤਰ ਵਿਚ ਧਮਾਕਾ ਹੋਇਆ ਸੀ, ਉਥੇ ਬਹੁਤ ਸਾਰੇ ਸ਼ੋਅਰੂਮ, ਬੈਂਕ ਅਤੇ ਹਸਪਤਾਲ ਹਨ। ਇਸਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਇਸ ਧਮਾਕੇ ਤੋਂ ਪਹਿਲਾਂ, ਭਗਵਾਨਪੁਰਾ ਵਿਚ ਇੱਕ ਹੋਰ ਖੇਤਰ ਵਿਚ ਇੱਕ ਕਾਲ ਆਈ ਸੀ, ਜੋ ਇਕ ਜਾਅਲੀ ਕਾਲ ਸਾਬਤ ਹੋਈ। ਪਰ ਇਸ ਤੋਂ ਬਾਅਦ, ਜਦੋਂ ਜੌਹਰ ਟਾਊਨ ਖੇਤਰ ਵਿਚ ਧਮਾਕੇ ਦੀ ਖ਼ਬਰ ਮਿਲੀ ਤਾਂ ਪੁਲਿਸ ਨੇ ਪਹਿਲਾਂ ਇਸਨੂੰ ਇੱਕ ਜਾਅਲੀ ਕਾਲ ਵਜੋਂ ਲਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਜਾਣਬੁੱਝ ਕੇ ਪੁਲਿਸ ਦਾ ਧਿਆਨ ਹਟਾਉਣ ਲਈ ਅਜਿਹਾ ਕੀਤਾ ਸੀ।

ਪੜੋ ਹੋਰ ਖਬਰਾਂ: ਚਾਰ ਸੂਬਿਆਂ ‘ਚ 40 ਮਰੀਜ! ਦੇਸ਼ ‘ਚ ਡੈਲਟਾ+ ਵੇਰੀਏਂਟ ਦਾ ਤੇਜ਼ੀ ਨਾਲ ਵਧ ਰਿਹੈ ਖਤਰਾ

-PTC News

Related Post