Mumbai cruise drugs case: NCB ਦੇ ਹੱਥ ਚੜਿਆ ਸ਼ਾਹਰੁਖ਼ ਖਾਨ ਦਾ ਬੇਟਾ ਆਰੀਅਨ, ਪੁੱਛਗਿੱਛ ਜਾਰੀ

By  Riya Bawa October 3rd 2021 12:19 PM -- Updated: October 3rd 2021 12:23 PM

ਮੁੰਬਈ- ਨਾਰਕੋਟਿਕਸ ਕੰਟਰੋਲ ਬਿਓਰੋ ( NCB) ਨੇ ਮੁੰਬਈ ਤੋਂ ਗੋਆ ਜਾ ਰਹੇ ਇਕ ਕਰੂਜ਼ 'ਤੇ ਛਾਪਾ ਮਾਰ ਕੇ ਪਾਰਟੀ ਕਰਦੇ ਹੋਏ 12 ਲੋਕਾਂ ਨੂੰ ਹਿਰਾਸਤ ਵਿਚ ਲੈਣ ਦੀ ਖਬਰ ਮਿਲੀ ਹੈ। ਇਸ ਦੌਰਾਨ 9 ਲੜਕੇ ਤੇ 3 ਲੜਕੀਆਂ ਸਨ। ਇਨ੍ਹਾਂ ਫੜੇ ਗਏ ਲੋਕਾਂ ਵਿਚ ਸਭ ਤੋਂ ਵੱਡਾ ਨਾਂਅ ਸ਼ਾਹਰੁਖ਼ ਖਾਨ ਦੇ ਬੇਟੇ ਆਰੀਅਨ ਖਾਨ ਦਾ ਆ ਰਿਹਾ ਹੈ ਜਿਸ ਤੋਂ ਪੁੱਛਗਿੱਛ ਹੋ ਰਹੀ ਹੈ।

ਐਨ.ਸੀ.ਬੀ. ਸੂਤਰਾਂ ਨੇ ਕਿਹਾ ਹੈ ਕਿ ਆਰੀਅਨ ਖਾਨ ਨੇ ਮੰਨਿਆ ਹੈ ਕਿ ਉਹ ਇਸ ਪਾਰਟੀ ਵਿਚ ਸ਼ਾਮਲ ਸੀ ਤੇ ਉਸ ਕੋਲੋਂ ਗ਼ਲਤੀ ਹੋਈ ਹੈ। ਇਸ ਦੇ ਨਾਲ ਹੀ ਉਸ ਨੇ ਸ਼ੌਕੀਆ ਤੌਰ 'ਤੇ ਡਰੱਗਜ਼ ਦਾ ਸੇਵਨ ਕੀਤਾ। ਇਸ ਮੁੱਦੇ 'ਤੇ ਸ਼ਾਹਰੁਖ਼ ਖਾਨ ਵਲੋਂ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ ਤੇ ਉਨ੍ਹਾਂ ਵਲੋਂ ਮਸ਼ਹੂਰ ਵਕੀਲ ਸਤੀਸ਼ ਮਾਨਸ਼ਿੰਦੇ ਨਾਲ ਸੰਪਰਕ ਕੀਤਾ ਗਿਆ ਹੈ।

ਕੋਕੀਨ ਤੋਂ ਇਲਾਵਾ, ਐਨਸੀਬੀ ਦੀ ਛਾਪੇਮਾਰੀ ਦੌਰਾਨ ਜਹਾਜ਼ ਤੋਂ ਤਿੰਨ ਹੋਰ ਕਿਸਮ ਦੇ ਡਰੱਗ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪੁੱਛਗਿੱਛ ਦੌਰਾਨ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਿਸੇ ਵੀ ਤਰ੍ਹਾਂ ਦਾ ਭੁਗਤਾਨ ਨਹੀਂ ਕੀਤਾ ਸੀ, ਉਨ੍ਹਾਂ ਨੂੰ ਪਾਰਟੀ ਵਿੱਚ ਮਹਿਮਾਨ ਵਜੋਂ ਬੁਲਾਇਆ ਗਿਆ ਸੀ।

-PTC News

Related Post