ਮੁੰਬਈ ਦੇ ਬਾਂਦਰਾ ਕੁਰਲਾ 'ਚ ਬਣ ਰਹੇ ਫਲਾਈਓਵਰ ਦਾ ਇੱਕ ਹਿੱਸਾ ਢਹਿ ਢੇਰੀ , 13 ਮਜ਼ਦੂਰ ਜ਼ਖਮੀ

By  Shanker Badra September 17th 2021 10:42 AM

ਮਹਾਰਾਸ਼ਟਰ : ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿਚ ਇੱਕ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਢਹਿ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 13 ਮਜ਼ਦੂਰ ਜ਼ਖਮੀ ਹੋਏ ਹਨ ਤੇ ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ।

ਮੁੰਬਈ ਦੇ ਬਾਂਦਰਾ ਕੁਰਲਾ 'ਚ ਬਣ ਰਹੇ ਫਲਾਈਓਵਰ ਦਾ ਇੱਕ ਹਿੱਸਾ ਢਹਿ ਢੇਰੀ , 13 ਮਜ਼ਦੂਰ ਜ਼ਖਮੀ

ਜਿਸ ਤੋਂ ਬਾਅਦ ਜ਼ਖਮੀ ਮਜ਼ਦੂਰਾਂ ਨੂੰ ਬੀਐਨ ਦੇਸਾਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਮੌਜੂਦ ਹੈ, ਬਚਾਅ ਕਾਰਜ ਜਾਰੀ ਹੈ।

ਮੁੰਬਈ ਦੇ ਬਾਂਦਰਾ ਕੁਰਲਾ 'ਚ ਬਣ ਰਹੇ ਫਲਾਈਓਵਰ ਦਾ ਇੱਕ ਹਿੱਸਾ ਢਹਿ ਢੇਰੀ , 13 ਮਜ਼ਦੂਰ ਜ਼ਖਮੀ

ਇਹ ਫਲਾਈਓਵਰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿੱਚ ਬਣਾਇਆ ਜਾ ਰਿਹਾ ਸੀ।ਇਸ ਦਾ ਇੱਕ ਹਿੱਸਾ ਸ਼ੁੱਕਰਵਾਰ ਸਵੇਰੇ ਕਰੀਬ 4:40 ਵਜੇ ਡਿੱਗਿਆ ਹੈ। ਇਸ ਹਾਦਸੇ ਵਿੱਚ 13 ਮਜ਼ਦੂਰ ਜ਼ਖਮੀ ਹੋਏ ਹਨ।

ਮੁੰਬਈ ਦੇ ਬਾਂਦਰਾ ਕੁਰਲਾ 'ਚ ਬਣ ਰਹੇ ਫਲਾਈਓਵਰ ਦਾ ਇੱਕ ਹਿੱਸਾ ਢਹਿ ਢੇਰੀ , 13 ਮਜ਼ਦੂਰ ਜ਼ਖਮੀ

ਡੀਸੀਪੀ ਮੰਜੂਨਾਥ ਸਿੰਘੇ ਨੇ ਦੱਸਿਆ ਕਿ ਹਾਦਸੇ ਵਿੱਚ ਕੋਈ ਵੀ ਲਾਪਤਾ ਨਹੀਂ ਹੈ। ਨਾ ਹੀ ਕਿਸੇ ਕਰਮਚਾਰੀ ਦੀ ਮੌਤ ਹੋਈ ਹੈ। ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

-PTCNews

Related Post