ਮੁੰਬਈ ਦੇ ਮਸ਼ਹੂਰ ਫਿਲਮੀ ਸਟੂਡੀਓ ਵਿਚ ਲੱਗੀ ਭਿਆਨਕ ਅੱਗ 

By  Joshi September 18th 2017 06:09 PM

ਮੁੰਬਈ ਦੇ ਮਸ਼ਹੂਰ ਫਿਲਮੀ ਸਟੂਡੀਓ ਵਿਚ ਲੱਗੀ ਭਿਆਨਕ ਅੱਗ Mumbai Studio Fire

ਭਾਰਤੀ ਫਿਲਮਾਂ ਦੇ ਬਾਬਾ ਬੋਹੜ ਅਤੇ ਪੁਰਾਣੇ ਫਿਲਮੀ ਅਦਾਕਾਰ ਰਾਜ ਕਪੂਰ ਵੱਲੋਂ ਮੁੰਬਈ ਵਿੱਚ ਬਣਾਏ ਗਏ ਮਸ਼ਹੂਰ ਆਰ ਕੇ ਸਟੂਡੀਓ 'ਚ ਭਿਆਨਕ ਅੱਗ ਲੱਗ ਗਈ ਹੈ।ਅੱਗ ਲੱਗਣ ਦੇ ਕਾਰਨ ਇਸ ਸਟੂਡੀਓ ਦੀ ਗਰਾਊਂਡ ਫਲੋਰ ਸੜਕੇ ਸੁਆਹ ਹੋ ਗਈ।ਇਥੇ ਡਾਂਸ ਰਿਐਲਟੀ ਸ਼ੋਅ ਸੁਪਰ ਡਾਂਸਰ ਦਾ ਸੈਟ ਲੱਗਿਆ ਹੋਇਆ ਹੈ।ਜਿਆਦਾਤਰ ਫਿਲਮੀ ਗੀਤਾਂ ਦੀ ਸ਼ੂਟਿੰਗ ਇੱਥੇ ਹੀ ਕੀਤੀ ਜਾਂਦੀ ਸੀ।

Mumbai Studio Fire: ਮੁੰਬਈ ਦੇ ਮਸ਼ਹੂਰ ਫਿਲਮੀ ਸਟੂਡੀਓ ਵਿਚ ਲੱਗੀ ਭਿਆਨਕ ਅੱਗ ਪਰ ਅੱਜ ਕੋਈ ਵੀ ਸ਼ੂਟਿੰਗ ਨਹੀ ਸੀ ਜਿਸ ਕਰਕੇ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।ਅੱਗ ਬੁਝਾਊ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਹੈ ਕਿ ਅੱਗ ਦੁਪਹਿਰ ਬਾਅਦ ੨ ਵਜੇ ਦੇ ਕਰੀਬ ਲੱਗੀ ਸੀ।

Mumbai Studio Fire: ਮੁੰਬਈ ਦੇ ਮਸ਼ਹੂਰ ਫਿਲਮੀ ਸਟੂਡੀਓ ਵਿਚ ਲੱਗੀ ਭਿਆਨਕ ਅੱਗ ਹੇਠਲੀ ਮੰਜਿਲ 'ਤੇ ਬਿਜਲੀ ਦੀਆਂ ਤਾਰਾਂ, ਸਜਾਵਟ ਦਾ ਸਮਾਨ ਅਤੇ ਬਿਜਲੀ ਨਾਲ ਸਬੰਧਿਤ ਹੋਰ ਯੰਤਰ ਸਨ ਪਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ।ਆਰਕੇ ਸਟੂਡੀਓ ੧੯੪੮ 'ਚ ਸਥਾਪਿਤ ਕੀਤਾ ਗਿਆ ਸੀ ਜਿਸ ਵਿੱਚ ਰਾਜ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਇੱਥੇ ਕਈ ਹਿੱਟ ਫਿਲਮਾਂ ਬਣਾਈਆਂ। Mumbai Studio Fire

Mumbai Studio Fire: ਮੁੰਬਈ ਦੇ ਮਸ਼ਹੂਰ ਫਿਲਮੀ ਸਟੂਡੀਓ ਵਿਚ ਲੱਗੀ ਭਿਆਨਕ ਅੱਗ ਇਸ ਸਟੂਡੀਓ ਵਿੱਚ ਆਗ, ਬਰਸਾਤ, ਆਵਾਰਾ, ਸ੍ਰੀ ੪੨੦ , ਰਾਮ ਤੇਰੀ ਗੰਗਾ ਮੈਲੀ,ਜਿਸ ਦੇਸ ਮੇਂ ਗੰਗਾ ਬਹਿਤੀ ਹੈ, ਮੇਰਾ ਨਾਮ ਜੋਕਰ,ਬੌਬੀ, ਸਤਿਅਮ ਸ਼ਿਵਮ ਸੁੰਦਰਮ,ਆਦਿ ਫਿਲਮਾਂ ਬਣਾਈਆਂ ਗਈਆਂ।੧੯੮੮ ਵਿੱਚ ਰਾਜ ਕਪੂਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਵੱਡੇ ਬੇਟੇ ਰਣਧੀਰ ਕਪੂਰ ਨੇ ਸਟੂਡੀਓ ਦਾ ਕੰਮਕਾਰ ਸੰਭਾਲਿਆ ਸੀ।ਬਾਅਦ ਵਿੱਚ ਉਸ ਦੇ ਭਰਾ ਰਾਜੀਵ ਕਪੂਰ ਨੇ ਫਿਲਮ ਪ੍ਰੇਮ ਗਰੰਥ ਦਾ ਨਿਰਦੇਸ਼ਨ ਕੀਤਾ। Mumbai Studio Fire

—PTC News

Related Post