ਮੂਸੇਵਾਲਾ ਕਤਲਕਾਂਡ ; ਢਾਬੇ 'ਤੇ ਰੋਟੀ ਖਾਂਦੇ ਨੌਜਵਾਨਾਂ ਦੀ ਵਾਇਰਲ ਵੀਡੀਓ ਦਾ ਸੱਚ ਆਇਆ ਸਾਹਮਣੇ

By  Ravinder Singh May 31st 2022 11:04 AM -- Updated: May 31st 2022 11:16 AM

ਮਾਨਸਾ : ਪੰਜਾਬ ਦੇ ਮਕਬੂਲ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਨਾ ਕਰਵਾਉਣ 'ਤੇ ਅੜੇ ਰਹੇ ਪਰ ਜਦ ਮੁੱਖ ਮੰਤਰੀ ਭਗਵੰਤ ਮਾਨ ਦੇ ਭਰੋਸੇ ਮਗਰੋਂ ਮੂਸੇਵਾਲਾ ਦਾ ਪਰਿਵਾਰ ਮੰਨ ਗਿਆ ਤੇ ਸੋਮਵਾਰ ਦੇਰ ਸ਼ਾਮ ਪੰਜ ਡਾਕਟਰਾਂ ਦੇ ਪੈਨਲ ਨੇ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ। ਪੋਸਟਮਾਰਟਮ ਵਿੱਚ ਵੀ ਅਹਿਮ ਖ਼ੁਲਾਸੇ ਹੋਏ ਹਨ।

sidhu

ਇਸ ਦੌਰਾਨ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਦੇ ਢਾਬੇ ਤੋਂ 7 'ਸ਼ੱਕੀ' ਨੌਜਵਾਨਾਂ ਦੀ CCTV ਸਾਹਮਣੇ ਆਈ ਸੀ ਜਿਸ ਵਿੱਚ ਇਹ 'ਸ਼ੱਕੀ' ਢਾਬੇ ਉਤੇ ਖਾਣਾ ਖਾ ਰਹੇ ਹਨ। ਪੁਲਿਸ ਇਸ ਮਾਮਲੇ ਵਿਚ ਜਾਂਚ ਨੂੰ ਅੱਗੇ ਵਧਾ ਰਹੀ ਹੈ। ਪੁਲਿਸ ਜਾਂਚ ਦੌਰਾਨ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਸੀਸੀਟੀਵੀ ਵਿੱਚ ਸ਼ੱਕੀ ਨੌਜਵਾਨ ਇਕ ਢਾਬੇ ਉਤੇ ਖਾਣਾ ਖਾ ਰਹੇ ਸਨ, ਉਨ੍ਹਾਂ ਦਾ ਇਸ ਕਤਲ ਕਾਂਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਨੌਜਵਾਨ ਹਮਲਾਵਰ ਨਹੀਂ ਹਨ।

sidhu

ਪਿੰਜੌਰ ਦੇ ਰਹਿਣ ਵਾਲੇ ਨੌਜਵਾਨ ਰਾਜਸਥਾਨ ਤੋਂ ਮੱਥਾ ਟੇਕ ਪਰਤ ਰਹੇ ਸਨ। ਨੌਜਵਾਨਾਂ ਦਾ ਕਹਿਣਾ ਹੈ ਕਿ ਸਾਡਾ ਇਸ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਨੌਜਵਾਨ ਕਾਫੀ ਡਰੇ ਹੋਏ ਹਨ ਕਿਉਂਕਿ ਇਨ੍ਹਾਂ ਨੂੰ ਸ਼ੱਕੀ ਦੱਸ ਕੇ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋ ਰਹੀ ਸੀ। ਨੌਜਵਾਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਮਾਸੂਮ ਹਨ।

ਮੂਸੇਵਾਲਾ ਕਤਲਕਾਂਡ ; ਢਾਬੇ 'ਤੇ ਰੋਟੀ ਖਾਂਦੇ ਨੌਜਵਾਨਾਂ ਦੀ ਵਾਇਰਲ ਵੀਡੀਓ ਦਾ ਸੱਚ ਆਇਆ ਸਾਹਮਣੇਉਧਰ ਮੂਸੇਵਾਲਾ ਕਤਲਕਾਂਡ 'ਚ ਪਿਤਾ ਬਲਕੌਰ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਹੋਇਆ ਹੈ। ਪਿਤਾ ਸਾਹਮਣੇ ਮੂਸੇਵਾਲਾ ਦਾ ਕਤਲ ਹੋਇਆ ਹੈ। ਘਾਤ ਲਗਾਈ ਬੈਠੇ ਹਮਲਾਵਰਾਂ ਨੇ ਫਾਇਰਿੰਗ ਕੀਤੀ। ਪਿਤਾ ਦੇ ਰੌਲਾ ਪਾਉਣ ਉਤੇ ਲੋਕ ਇਕੱਠੇ ਹੋਏ। FIR 'ਚ ਗੈਂਗਸਟਰਾਂ ਵੱਲੋਂ ਧਮਕੀਆਂ ਮਿਲਣ ਦੀ ਗੱਲ ਵੀ ਆਖੀ ਗਈ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਚੱਲੀਆਂ ਗੋਲੀਆਂ, ਮਾਂ-ਪਿਓ ਤੇ ਪਤਨੀ ਦਾ ਹੋਇਆ ਕਤਲ, ਦੇਖੋ ਮੌਕੇ ਦੇ ਹਾਲਾਤ

 

Related Post