ਮੇਰੇ ਬੱਚੇ ਆਪਣੀ ਇੱਛਾ ਅਨੁਸਾਰ ਜੋ ਮਰਜ਼ੀ ਬਣ ਸਕਦੇ ਹਨ -ਅਕਸ਼ੈ ਕੁਮਾਰ

By  Joshi August 12th 2018 09:05 AM -- Updated: August 12th 2018 11:36 AM

ਅਕਸ਼ੈ ਕੁਮਾਰ ਦਾ ਆਪਣੇ ਬੱਚਿਆਂ ਪ੍ਰਤੀ ਬਹੁਤ ਹੀ ਸਾਕਾਰਾਤਮਕ ਰਵੱਈਆ ਹੈ। ਆਪਣੇ ਬੱਚੇ ਆਰਵ ਦੇ ਬਾਲੀਵੁੱਡ ਵਿੱਚ ਜਾਣ ਜਾਂ ਨਾ ਜਾਣ ਦੀ ਇੱਛਾ ਉਨ੍ਹਾਂ ਆਪਣੇ ਬੱਚੇ ਤੇ ਹੀ ਛੱਡੀ ਹੋਈ ਹੈ।

ਉਨ੍ਹਾਂ ਅਨੁਸਾਰ ਆਰਵ ਸਿਰਫ ਪੜ੍ਹਾਈ ਵਿੱਚ ਹੀ ਦਿਲਚਸਪੀ ਰੱਖਦਾ ਹੈ ਇੱਥੋਂ ਤੱਕ ਕਿ ਉਹ ਲੰਡਨ ਦੇ ਸਕੂਲ ਵਿੱਚ ਜਾਣਾ ਚਾਹੁੰਦਾ ਹੈ ਜਿਸਨੂੰ ਉਸ ਨੇ ਪਹਿਲ਼ਾਂ ਹੀ ਚੁਣ ਕੇ ਰੱਖਿਆ ਹੈ। ਜਿਵੇਂ ਬੱਚਿਆਂ ਦਾ ਖੁਦ ਦਾ ਮਨ ਹੁੰਦਾ ਹੈ ਉਂਝ ਹੀ ਆਰਵ ਦਾ ਵੀ ਹੈ , ਉਹ ਮੰਨਦੇ ਹਨ ਕਿ ਆਰਵ ਕੋਈ ਵੱਖਰਾ ਨਹੀਂ ਹੈ ਇਸ ਲਈ ਜਿਵੇਂ ਉਸਦਾ ਮਨ ਹੋਵੇਗਾ ਉਹ ਕਰ ਸਕਦਾ ਹੈ।ਉਹ ਨਹੀਂ ਜਾਣਦੇ ਕਿ ਉਹ ਫਿਲਮ ਇੰਡਸਟਰੀ ਵਿੱਚ ਪੈਰ ਧਰੇਗਾ ਜਾਂ ਨਹੀਂ ।

ਅਕਸ਼ੈ ਕੁਮਾਰ ਫਿਲਹਾਲ ਆਪਣੀ ਆਉਣ ਵਾਲੀ ਫਿਲਮ ਗੋਲਡ ਦੇ ਰਿਲੀਜ਼ ਦੀ ਪ੍ਰੋਮੋਸ਼ਨ 'ਚ ਰੁੱਝੇ ਹੋਏ ਹਨ ਜਿਸਨੂੰ ਕਿ ਰੀਮਾ ਕਟਗੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਅਕਸ਼ੈ ਕੁਮਾਰ ਇਸ ਫਿਲਮ ਵਿੱਚ ਤਪਨਦਾਸ ਨਾਮ ਦੇ ਹਾਕੀ ਕੋਚ ਦੀ ਭੁਮਿਕਾ ਨਿਭਾਉਂਦੇ ਵਿਖਾਂਈ ਦੇਣਗੇ। ਇਸ ਫਿਲਮ ਦੀ ਕਹਾਣੀ ਦੇਸ਼ ਦੀ ਆਜ਼ਾਦੀ ਤੋਂ ਬਾਦ ਹਾਕੀ ਦੀ ਖੇਡ ਵਿੱਚ ਓਲੰਪਿਕ ਵਿੱਚ ਭਾਰਤ ਦਾ ਪਹਿਲਾ ਸੋਨ ਤਮਗਾ ਜਿੱਤਣ ਬਾਰੇ ਹੈ।

ਜਾਣਕਾਰੀ ਅਨੁਸਾਰ ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਣ ਦੇ ਆਸਾਰ ਹਨ ।

Related Post