ਕਠੂਆ 'ਚ ਹੋਇਆ ਧਮਾਕਾ, ਫੌਜ ਨੇ ਤੇਜ਼ ਕੀਤਾ ਸਰਚ ਅਭਿਆਨ

By  Jagroop Kaur December 31st 2020 09:55 AM

ਸ਼੍ਰੀਨਗਰ ਅਤੇ ਇਸ ਦੇ ਬਾਹਰੀ ਇਲਾਕਿਆਂ 'ਚ ਅੱਤਵਾਦੀਆਂ ਦੀ ਮੌਜੂਦਗੀ ਵਧ ਰਹੀ ਹੈ ਇਸ ਦੇ ਨਾਲ ਹੀ ਸੁਰਖਿਆ ਬਲਾਂ ਵੱਲੋਂ ਵੀ ਮੁਸਤੈਦੀ ਦਿਖਾਈ ਜਾ ਰਹੀ ਹੈ. ਜਿਸ ਤਹਿਤ ਹੁਣ ਜਿਥੇ ਨਵੇਂ ਸਾਲ ਦੀ ਸ਼ੁਰੂਆਤ 'ਚ ਸ਼ਰਾਰਤੀ ਅਨਸਰਾਂ ਵੱਲੋਂ ਅਤੇ ਅੱਤਵਾਦੀਆਂ ਵੱਲੋਂ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਵਾਲੀਆਂ ਘਟਨਾਵਾਂ 'ਤੇ ਠੱਲ ਪਾਉਣ ਦੇ ਲਈ ਸੁਰੱਖਿਆ ਵਧਾਈ ਗਈ ਹੈ।

ਉਥੇ ਹੀ ਜੇਕਰ ਗੱਲ ਕੀਤੀ ਜਾਵੇ ਜੰਮੂ ਦੇ ਤਾਜ਼ਾ ਹਲਾਤਾਂ ਦੀ ਤਾਂ ਇਥੇ ਬੀਤੀ ਰਾਤ ਯਾਨੀ ਕਿ 30 ਦਸੰਬਰ ਦੀ ਰਾਤ ਕਠੂਆ ਜ਼ਿਲੇ 'ਚ ਇਕ ਰਹੱਸਮਈ ਧਮਾਕੇ ਨੇ ਸੁਰੱਖਿਆ ਏਜੰਸੀਆਂ ਨੂੰ ਹੋਰ ਵੀ ਸਤਰਕ ਕਰ ਦਿੱਤਾ , ਦਰਅਸਲ ਹੀਰਾਨਗਰ ਖੇਤਰ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿਚ ਵਿਸ਼ਾਲ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ , ਮਿਲੀ ਜਾਣਕਾਰੀ ਮੁਤਾਬਿਕ ਕਠੂਆ ਜ਼ਿਲੇ ਦੇ ਜੰਦੀ ਪਿੰਡ ਦੇ ਇਕ ਮੰਦਰ ਨੇੜੇ ਇਕ ਵੱਡਾ ਧਮਾਕਾ ਸੁਣਿਆ ਗਿਆ ਜਿਸ ਤੋਂ ਬਾਅਦ ਪੁਲਿਸ ਅਤੇ ਹੋਰ ਸੁਰੱਖਿਆ ਬਲ ਮੌਕੇ 'ਤੇ ਪਹੁੰਚ ਗਏ।

ਹੋਰ ਪੜ੍ਹੋ : ਅਮਰੀਕਾ ‘ਚ ਹੋਇਆ ਮਹਾਤਮਾਂ ਗਾਂਧੀ ਦੀ ਮੂਰਤੀ ਦਾ ਅਪਮਾਨ,ਕਾਲਖ ਲਾ ਕੇ ਮੂੰਹ ‘ਤੇ ਸੁੱਟਿਆ ਖਾਲਿਸਤਾਨ ਦਾ ਝੰਡਾ

ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਖੇਤਰ ਨੂੰ ਘੇਰ ਲਿਆ ਗਿਆ ਹੈ, ਜਦੋਂਕਿ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ।ਪੁਲਿਸ ਸੂਤਰਾਂ ਨੇ ਦੱਸਿਆ, ਕਿ ਧੁੰਦ ਦੇ ਕਾਰਨ "ਧਮਾਕੇ ਦੀ ਪਹੁੰਚ ਦਾ ਪਤਾ ਨਹੀਂ ਲੱਗ ਸਕਿਆ। ਜਾਂਚ ਅਧਿਕਾਰੀਆਂ ਵੱਲੋਂ ਧਮਾਕੇ ਦੀ ਪਹੁੰਚ ਦਾ ਪਤਾ ਲਗਾਇਆ ਜਾ ਰਿਹਾ ਹੈ। ਇਥੇ ਕੁਝ ਰਿਪੋਰਟਾਂ ਅਨੁਸਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਇਕ ਗ੍ਰਨੇਡ ਧਮਾਕਾ ਸੀ।

ਹੋਰ ਪੜ੍ਹੋ :ਭਾਰਤੀ ਸਰਹੱਦ ‘ਤੇ BSF ਨੇ 2 ਪਾਕਿ ਦੇ ਘੁਸਪੈਠੀਏ ਕੀਤੇ ਢੇਰ, ਭਾਰੀ ਮਾਤਰਾ ‘ਚ ਹਥਿਆਰ ਬਰਾਮਦ

ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਜੰਮੂ ਦੇ ਇੰਸਪੈਕਟਰ ਜਨਰਲ (ਆਈਜੀਪੀ) ਮੁਕੇਸ਼ ਸਿੰਘ ਨੇ ਕਿਹਾ ਕਿ ਇੱਕ ਧਾਰਮਿਕ ਸਥਾਨ ਦੇ ਨੇੜੇ ਇੱਕ ਰਹੱਸਮਈ ਧਮਾਕਾ ਹੋਇਆ ਹੈ ਇਹ ਇਕ ਚਿੰਤਾ ਦਾ ਵਿਸ਼ਾ ਹੈ , ਪਰ ਇਸ ਦੇ ਲਈ ਪੁਲਿਸ ਅਤੇ ਫੌਜ ਪੂਰੀ ਤਰ੍ਹਾਂ ਤਿਆਰ ਹੈ, ਅਤੇ ਕਿਸੇ ਵੀ ਅਤਵਾਦੀ ਮਨਸੂਬੇ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ।Three terrorists killed in Lawaypora encounter outside Srinagar cityਇਹਨੀ ਦਿਨੀਂ ਦੁਹੁੰਦ ਦਾ ਫਾਇਦਾ ਚੁੱਕਦੇ ਹੋਏ ਅੱਤਵਾਦੀਆਂ ਵੱਲੋਂ ਸਰਹੱਦ ਦੇ ਅੰਦਰ ਦਾਖਿਲ ਹੋਣ ਦੀਆਂ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ , ਇਸ ਦੇ ਨਾਲ ਹੀ ਕਸ਼ਮੀਰ ਦੇ ਕੁਝ ਖੇਤਰ ਅਜਿਹੇ ਹਨ ਜਿਥੇ ਮਿਸ਼ਰਿਤ ਆਬਾਦੀ ਕਾਰਨ ਅੱਤਵਾਦੀ ਇੱਥੇ ਲੁਕਣਾ ਪਸੰਦ ਕਰਦੇ ਹਨ। ਕਿਉਂਕਿ ਇਥੇ ਰਸਚ ਅਭਿਆਨ ਚਲਾਉਣਾ ਕੁਝ ਹੱਦ ਤੱਕ ਮੁਸ਼ਕਿਲ ਹੁੰਦਾ ਹੈ। ਪਰ ਫੋਰਸ ਵੱਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਕੁਝ ਵੀ ਮੁਮਕਿਨ ਹੈ। ਇਸ ਲਈ ਅੱਤਵਾਦੀਆਂ ਦਾ ਇਹ ਮਨਸੂਬਾ ਵੀ ਨਾਕਾਮਯਾਬ ਕੀਤਾ ਜਾ ਸਕਦਾ ਹੈ।

Terrorist Killed in Encounterਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਬਾਹਰੀ ਇਲਾਕੇ 'ਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ 'ਚ ਮਾਰੇ ਗਏ ਅੱਤਵਾਦੀ ਸ਼੍ਰੀਨਗਰ-ਬਾਰਾਮੂਲਾ ਰਾਜਮਾਰਗ 'ਤੇ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਜਿਸ ਨੂੰ ਫੌਜ ਵੱਲੋਂ ਨਾਕਾਮਯਾਬ ਕੀਤਾ ਗਿਆ।

Related Post