ਮੁੱਖ ਖਬਰਾਂ

ਭਾਰਤੀ ਸਰਹੱਦ 'ਤੇ BSF ਨੇ 2 ਪਾਕਿ ਦੇ ਘੁਸਪੈਠੀਏ ਕੀਤੇ ਢੇਰ, ਭਾਰੀ ਮਾਤਰਾ 'ਚ ਹਥਿਆਰ ਬਰਾਮਦ

By Jagroop Kaur -- December 17, 2020 10:25 am -- Updated:December 17, 2020 10:25 am

ਅੰਮ੍ਰਿਤਸਰ : ਬੁੱਧਵਾਰ ਦੇਰ ਰਾਤ ਪੰਜਾਬ ਦੇ ਅਟਾਰੀ ਸਰਹੱਦ ‘ਤੇ ਬਾਰਡਰ ਸਿਕਿਓਰਿਟੀ ਫੋਰਸ (BSF) ਦੁਆਰਾ ਦੋ ਘੁਸਪੈਠੀਏ ਮਾਰੇ ਗਏ। ਸੁਰੱਖਿਆ ਬਲਾਂ ਨੇ ਮਾਰੇ ਗਏ ਘੁਸਪੈਠੀਆਂ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।

Number of terror camps across LoC has gone up: Northern Army commander -  india news - Hindustan Times

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਹਥਿਆਰਬੰਦ ਘੁਸਪੈਠੀਆਂ ਨੂੰ ਅਟਾਰੀ ਮੋਰਚੇ ਦੇ ਨੇੜੇ ਸਵੇਰੇ 2:30 ਵਜੇ ਗੋਲੀ ਮਾਰ ਦਿੱਤੀ ਗਈ। ਮੁਠਭੇੜ ਅਟਾਰੀ ਦੇ ਰਾਜਾਤਲ ਖੇਤਰ ਵਿੱਚ ਹੋਈ । ਸੂਤਰਾਂ ਨੇ ਦੱਸਿਆ ਕਿ ਬੀਐਸਐਫ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਪਰ ਸੰਘਣੀ ਧੁੰਦ ਨੇ ਇਸ ਖੇਤਰ ਨੂੰ ਘੇਰਿਆ ਹੋਇਆ ਕਾਰਨ ਥੋੜੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ।

India, Pakistan locked in border fighting amid coronavirus crisis | India  News | Al Jazeera

  • Share