ਨਾਭਾ ਬੈਂਕ ਡਕੈਤੀ ਮਾਮਲੇ 'ਚ ਪੁਲਿਸ ਨੇ 3 ਹੋਰ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਹੋਏ ਵੱਡੇ ਖੁਲਾਸੇ

By  Jashan A November 22nd 2018 10:50 AM -- Updated: November 22nd 2018 11:04 AM

ਨਾਭਾ ਬੈਂਕ ਡਕੈਤੀ ਮਾਮਲੇ 'ਚ ਪੁਲਿਸ ਨੇ 3 ਹੋਰ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਹੋਏ ਵੱਡੇ ਖੁਲਾਸੇ,ਨਾਭਾ: ਬੀਤੇ ਦਿਨੀ ਨਾਭਾ 'ਚ ਹੋਏ ਬੈਂਕ ਡਕੈਤੀ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ 3 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਸਾਰੇ ਦੋਸ਼ੀਆਂ ਨੇ ਆਪਣਾ ਦੋਸ਼ ਕਬੂਲ ਲਿਆ। nabhaਪੁਲਿਸ ਮੁਤਾਬਕ ਇਸ ਸਰਗਣੇ ਨੇ ਹੁਣ ਤੱਕ 15 ਤੋਂ ਵੱਧ ਡਕੈਤੀ ਦੀਆਂ ਘਟਨਾਵਾਂ ਅਤੇ 6 ਕਤਲ ਅਤੇ 7 ਨੂੰ ਗੰਭੀਰ ਜ਼ਖਮੀ ਕਰਨ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕੁਝ ਦਿਨ ਨਾਭਾ ‘ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। policeਲੁਟੇਰਿਆਂ ਨੇ ਸੁਰੱਖਿਆ ਮੁਲਾਜ਼ਮ ਨੂੰ ਗੋਲੀ ਮਾਰ ਕੇ 50 ਲੱਖ ਰੁਪਏ ਲੁੱਟੇ ਸਨ।ਪਰ ਉਸ ਦਿਨ ਹੀ ਇਸ ਮਾਮਲੇ ‘ਚ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਦੀ ਕੀਤੀ ਅਗਵਾਈ ਕਾਰਵਾਈ ਦੌਰਾਨ ਚੋਰਾਂ ਨੂੰ ਚਾਰ ਘੰਟਿਆਂ ‘ਚ ਸੰਗਰੂਰ ਤੋਂ ਕਾਬੂ ਕਰ ਲਿਆ ਸੀ,ਅਤੇ ਉਹਨਾਂ ਵੱਲੋਂ ਲੁੱਟੀ ਹੋਈ ਸਾਰੀ ਰਾਸ਼ੀ ਬਰਾਮਦ ਕਰ ਲਈ ਹੈ। —PTC News

Related Post