ਨੈਨਸੀ ਘੁੰਮਣ ਦਾ ਅਦਾਰਾ ਪੀਟੀਸੀ ਨਾਲ ਸਬੰਧ ਸਾਬਤ ਕਰਨ ਵਾਲੇ ਨੂੰ ਦਿੱਤਾ ਜਾਵੇਗਾ 1 ਲੱਖ ਰੁਪਏ ਇਨਾਮ

By  Ravinder Singh April 2nd 2022 05:53 PM -- Updated: April 2nd 2022 06:06 PM

ਚੰਡੀਗੜ੍ਹ : ਪਿਛਲੇ ਕੁਝ ਦਿਨ ਤੋਂ ਇਕ ਝੂਠੀ ਐਫਆਈਆਰ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਐਫਆਈਆਰ ਵਿੱਚ ਨੈਨਸੀ ਘੁੰਮਣ ਤੇ ਭੁਪਿੰਦਰ ਸਿੰਘ ਦੇ ਨਾਮ ਅਦਾਰਾ ਪੀਟੀਸੀ ਨਾਲ ਜੋੜ ਕੇ ਨਸ਼ਰ ਕੀਤਾ ਜਾ ਰਿਹਾ ਹੈ। ਅਦਾਰਾ ਪੀਟੀਸੀ ਉਤੇ ਉਂਗਲ ਚੁੱਕਣ ਵਾਲਿਆਂ ਨੂੰ ਅਦਾਰਾ ਪੀਟੀਸੀ ਨੇ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਐਫਆਈਆਰ ਵਿੱਚ ਦਰਜ ਨੈਨਸੀ ਘੁੰਮਣ ਤੇ ਭੁਪਿੰਦਰ ਸਿੰਘ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਦਾਰਾ ਪੀਟੀਸੀ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਅਦਾਰਾ ਪੀਟੀਸੀ ਦਾ ਨੈਨਸੀ ਘੁੰਮਣ ਤੇ ਭੁਪਿੰਦਰ ਸਿੰਘ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਨੈਨਸੀ ਘੁੰਮਣ ਤੇ ਭੁਪਿੰਦਰ ਸਿੰਘ ਦਾ ਅਦਾਰਾ ਪੀਟੀਸੀ ਜਾਂ ਡਾਇਰੈਕਟਰ ਜਾਂ ਇਸ ਦੇ ਮੁਲਾਜ਼ਮ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਇਨ੍ਹਾਂ ਦੋਵਾਂ ਦਾ ਬੀਤੇ ਸਮੇਂ ਤੇ ਮੌਜੂਦਾ ਸਮੇਂ ਵਿੱਚ ਅਦਾਰਾ ਪੀਟੀਸੀ ਨਾਲ ਕੋਈ ਲੈਣਾ-ਦੇਣਾ ਨਹੀਂ ਰਿਹਾ ਹੈ। ਨੈਨਸੀ ਘੁੰਮਣ ਕਦੇ ਵੀ ਅਦਾਰਾ ਪੀਟੀਸੀ ਦਾ ਹਿੱਸਾ ਨਹੀਂ ਰਹੀ ਹੈ। ਜਾਣਬੁੱਝ ਕੇ ਨੈਨਸੀ ਘੁੰਮਣ ਤੇ ਭੁਪਿੰਦਰ ਸਿੰਘ ਦਾ ਅਦਾਰਾ ਪੀਟੀਸੀ ਨਾਲ ਨਾਮ ਜੋੜਿਆ ਜਾ ਰਿਹਾ ਹੈ। ਜੇ ਕਿਸੇ ਕੋਲ ਕੋਈ ਸਬੂਤ ਹੈ ਕਿ ਨੈਨਸੀ ਘੁੰਮਣ ਤੇ ਭੁਪਿੰਦਰ ਸਿੰਘ ਦਾ ਅਦਾਰਾ ਪੀਟੀਸੀ ਨਾਲ ਕੋਈ ਸਬੰਧ ਹੈ ਤਾਂ ਉਸ ਨੂੰ ਇਕ ਲੱਖ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਅਦਾਰਾ ਪੀਟੀਸੀ ਨੇ ਨੈਨਸੀ ਘੁੰਮਣ ਨੂੰ ਵੀ ਅਪੀਲ ਕੀਤੀ ਕਿ ਉਹ ਪੁਲਿਸ ਸਾਹਮਣੇ ਪੇਸ਼ ਹੋਣ ਤੇ ਦੱਸਣ ਕਿ ਉਨ੍ਹਾਂ ਦਾ ਅਦਾਰਾ ਪੀਟੀਸੀ ਨਾਲ ਕੋਈ ਲੈਣਾ-ਦੇਣਾ ਹੈ ਜਾਂ ਨਹੀਂ। ਅਦਾਰਾ ਪੀਟੀਸੀ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਦਾਰਾ ਪੀਟੀਸੀ ਕੋਲ ਇਸ ਮਾਮਲੇ ਸਬੰਧੀ ਦਸਤਾਵੇਜ਼ ਵੀ ਹਨ, ਜਿਸ ਵਿੱਚ ਸਾਬਤ ਹੁੰਦਾ ਹੈ ਕਿ ਅਦਾਰਾ ਪੀਟੀਸੀ ਦਾ ਨੈਨਸੀ ਘੁੰਮਣ ਤੇ ਭੁਪਿੰਦਰ ਸਿੰਘ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਅਦਾਰਾ ਪੀਟੀਸੀ ਨੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਮੁਕੰਮਲ ਜਾਂਚ ਕਰ ਲੈਣ ਕਿ ਨੈਨਸੀ ਘੁੰਮਣ ਤੇ ਭੁਪਿੰਦਰ ਸਿੰਘ ਨਾਲ ਕੋਈ ਲੈਣਾ-ਦੇਣਾ ਹੈ। ਇਸ ਮਾਮਲੇ ਸਬੰਧੀ ਇਕ ਐਸਆਈਟੀ ਦਾ ਵੀ ਗਠਨ ਕੀਤਾ ਗਿਆ ਹੈ ਅਤੇ ਐਸਆਈਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਆਖਰੀ ਦੌਰ ਉਤੇ ਹੈ। ਐਸਆਈਟੀ ਜਾਂਚ ਮੁਕੰਮਲ ਕਰ ਲਵੇ ਤੇ ਲੋਕ ਖ਼ੁਦ ਇਹ ਜਾਂਚ ਵੇਖ ਲੈਣਗੇ। ਇਸ ਤੋਂ ਬਾਅਦ ਹੀ ਕਿਸੇ ਸਿੱਟੇ ਉਤੇ ਪੁੱਜਿਆ ਜਾਵੇ।

ਇਹ ਵੀ ਪੜ੍ਹੋ : ਸ਼ਰਾਬ ਦੇ ਸ਼ੌਂਕੀਨਾਂ ਲਈ ਖ਼ੁਸ਼ਖ਼ਬਰੀ, ਚੰਡੀਗੜ੍ਹ 'ਚ 3 ਵਜੇ ਤੱਕ ਖੁੱਲ੍ਹਣਗੇ ਨਾਇਟ ਕਲੱਬ ਤੇ ਬੀਅਰ ਬਾਰ

Related Post