ਨਰਿੰਦਰ ਮੋਦੀ ਦੀ ਕੈਬਨਿਟ ਵਿਚ ਅਮਿਤ ਸ਼ਾਹ ਵੀ ਬਣਨਗੇ ਮੰਤਰੀ ,ਗੁਜਰਾਤ ਭਾਜਪਾ ਪ੍ਰਧਾਨ ਨੇ ਕੀਤਾ ਟਵੀਟ

By  Shanker Badra May 30th 2019 06:59 PM

ਨਰਿੰਦਰ ਮੋਦੀ ਦੀ ਕੈਬਨਿਟ ਵਿਚ ਅਮਿਤ ਸ਼ਾਹ ਵੀ ਬਣਨਗੇ ਮੰਤਰੀ ,ਗੁਜਰਾਤ ਭਾਜਪਾ ਪ੍ਰਧਾਨ ਨੇ ਕੀਤਾ ਟਵੀਟ:ਨਵੀਂ ਦਿੱਲੀ : ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਮਗਰੋਂ ਨਰਿੰਦਰ ਮੋਦੀ ਅੱਜ ਸ਼ਾਮ ਸੱਤ ਵਜੇ ਦੂਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।ਰਾਸ਼ਟਰਪਤੀ ਭਵਨ 'ਚ ਹੋਣ ਵਾਲੇ ਇਸ ਸਮਾਗਮ 'ਚ ਪ੍ਰਧਾਨ ਮੰਤਰੀ ਨਾਲ-ਨਾਲ ਉਨ੍ਹਾਂ ਦਾ ਮੰਤਰੀ ਮੰਡਲ ਵੀ ਸਹੁੰ ਚੁੱਕੇਗਾ।ਹਾਲਾਂਕਿ ਸਭ ਦੀਆਂ ਨਜ਼ਰਾਂ ਇਸ 'ਤੇ ਹੋਣਗੀਆਂ ਕਿ ਗ੍ਰਹਿ, ਰੱਖਿਆ, ਵਿੱਤ ਅਤੇ ਵਿਦੇਸ਼ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇਗੀ।

Narendra modi Cabinet Amit Shah the minister ,Jitu Vaghani Tweet
ਨਰਿੰਦਰ ਮੋਦੀ ਦੀ ਕੈਬਨਿਟ ਵਿਚ ਅਮਿਤ ਸ਼ਾਹ ਵੀ ਬਣਨਗੇ ਮੰਤਰੀ , ਗੁਜਰਾਤ ਭਾਜਪਾ ਪ੍ਰਧਾਨ ਨੇ ਕੀਤਾ ਟਵੀਟ

ਬਠਿੰਡਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਚੁਣੀ ਗਈ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੂਜੀ ਵਾਰ ਮੰਤਰੀ ਵਜੋਂ ਸਹੁੰ ਚੁੱਕਣਗੇ।ਇਸ ਤੋਂ ਇਲਾਵਾ ਪੰਜਾਬ ਵਿਚੋਂ ਭਾਜਪਾ ਦੇ ਲੋਕ ਸਭਾ ਮੈਂਬਰ ਸੋਮ ਪ੍ਰਕਾਸ਼ ਵੀ ਕੇਂਦਰੀ ਮੰਤਰੀ ਵਜੋਂ ਨਵੀਂ ਸਰਕਾਰ ਵਿਚ ਸ਼ਾਮਲ ਹੋਣਗੇ।ਗੁਜਰਾਤ ਦੇ ਭਾਜਪਾ ਪ੍ਰਧਾਨ ਜੀਤੂ ਵਾਗਹਾਣੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਉਹ ਅਮਿਤ ਸ਼ਾਹ ਨੂੰ ਮਿਲੇ ਹਨ ਤੇ ਉਨ੍ਹਾਂ ਨੇ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਵਿਚ ਸ਼ਾਮਲ ਹੋਣ ਲਈ ਵਧਾਈਆਂ ਦਿੱਤੀਆਂ ਹਨ।

Narendra modi Cabinet Amit Shah the minister ,Jitu Vaghani Tweet
ਨਰਿੰਦਰ ਮੋਦੀ ਦੀ ਕੈਬਨਿਟ ਵਿਚ ਅਮਿਤ ਸ਼ਾਹ ਵੀ ਬਣਨਗੇ ਮੰਤਰੀ , ਗੁਜਰਾਤ ਭਾਜਪਾ ਪ੍ਰਧਾਨ ਨੇ ਕੀਤਾ ਟਵੀਟ

ਇਸ ਸਹੁੰ ਚੁੱਕ ਸਮਾਗਮ ’ਚ ਵਿਰੋਧੀ ਧਿਰ ਦੇ ਆਗੂ ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਸਾਰੇ ਰਾਜਪਾਲ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰ ਤੇ ਸੂਬਿਆਂ ਦੇ ਸੀਨੀਅਰ ਭਾਜਪਾ ਆਗੂ ਮੌਜੂਦ ਰਹਿਣਗੇ।ਇਸ ਮੌਕੇ ਲਈ ਸਾਬਕਾ ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀਆਂ ਨੂੰ ਸੱਦਾ–ਪੱਤਰ ਭੇਜੇ ਗਏ ਹਨ।

Narendra modi Cabinet Amit Shah the minister ,Jitu Vaghani Tweet
ਨਰਿੰਦਰ ਮੋਦੀ ਦੀ ਕੈਬਨਿਟ ਵਿਚ ਅਮਿਤ ਸ਼ਾਹ ਵੀ ਬਣਨਗੇ ਮੰਤਰੀ , ਗੁਜਰਾਤ ਭਾਜਪਾ ਪ੍ਰਧਾਨ ਨੇ ਕੀਤਾ ਟਵੀਟ

ਜਿਸ ਦੇ ਲਈ ਥਾਈਲੈਂਡ ਤੋਂ ਵਿਸ਼ੇਸ਼ ਰਾਜਦੂਤ ਗ੍ਰਿਸਾਡ ਬੂਨਰੇਕ , ਮੌਰੀਸ਼ਸ ਦੇ ਪ੍ਰਧਾਨ ਮੰਤਰੀ , ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ,ਕਿਰਗਿਸਤਾਨ ਦੇ ਰਾਸ਼ਟਰਪਤੀ ਸੁਰੂਨਬੇ ਜੀਨਬੇਕੋਵ ਅਤੇ ਨੇਪਾਲ ਦੇ ਰਾਸ਼ਟਰਪਤੀ ਕੇ.ਪੀ. ਸ਼ਰਮਾ ਓਲੀ ਦਿੱਲੀ ਪਹੁੰਚ ਗਏ ਹਨ।ਇਸ ਤੋਂ ਇਲਾਵਾ ਨਿਰਮਾਤਾ ਅਤੇ ਅਦਾਕਾਰ ਜਿਤੇਂਦਰ ਦਿੱਲੀ ਪਹੁੰਚੇ ਹਨ।ਮੋਦੀ ਦੇ ਸਹੁੰ ਚੁੱਕ ਸਮਾਗਮ 'ਚ 8000 ਮਹਿਮਾਨਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

Narendra modi Cabinet Amit Shah the minister ,Jitu Vaghani Tweet
ਨਰਿੰਦਰ ਮੋਦੀ ਦੀ ਕੈਬਨਿਟ ਵਿਚ ਅਮਿਤ ਸ਼ਾਹ ਵੀ ਬਣਨਗੇ ਮੰਤਰੀ , ਗੁਜਰਾਤ ਭਾਜਪਾ ਪ੍ਰਧਾਨ ਨੇ ਕੀਤਾ ਟਵੀਟ

ਦੱਸਿਆ ਜਾ ਰਿਹਾ ਹੈ ਕਿ ਦੱਖਣੀ ਭਾਰਤ ਦੇ ਸੁਪਰ ਸਟਾਰ ਰਜਨੀਕਾਂਤ, ਕਮਲ ਹਾਸਨ ਵੀ ਨਰਿੰਦਰ ਮੋਦੀ ਦੇ ਸਹੁੰ ਚੁੱਕਣ ਸਮੇਂ ਮੌਜੂਦ ਰਹਿਣਗੇ।ਬਾਲੀਵੁੱਡ ਦੇ ਸੰਭਾਵੀ ਮਹਿਮਾਨਾਂ ਦੀ ਸੂਚੀ ਹਾਲੇ ਜਾਰੀ ਨਹੀਂ ਹੋਈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਬਹੁਤ ਸਾਰੇ ਫ਼ਿਲਮੀ ਸਿਤਾਰੇ ਵੀ ਮੌਜੂਦ ਰਹਿਣਗੇ।ਸਾਲ 2014 ਦੌਰਾਨ ਸਲਮਾਨ ਖ਼ਾਨ, ਅਮਿਤਾਭ ਬੱਚਨ, ਵਿਵੇਕ ਓਬਰਾਏ, ਲਤਾ ਮੰਗੇਸ਼ਕਰ ਆਦਿ ਸ਼ਾਮਲ ਹੋਏ ਸਨ।

-PTCNews

Related Post