ਨੌਕਰੀ ਨਾ ਮਿਲਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਆਤਮ ਹੱਤਿਆ

By  Joshi April 6th 2018 10:28 PM

ਨੌਕਰੀ ਨਾ ਮਿਲਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਆਤਮ ਹੱਤਿਆ ਸਰਕਾਰ ਦੇ ਰੋਜ਼ਗਾਰ ਮੇਲਿਆਂ 'ਤੇ ਆਤਮ ਹੱਤਿਆ ਨੇ ਲਾਏ ਪ੍ਰਸ਼ਾਨ ਚਿੰਨ ਡਿਪਲੋਮਾ ਹੋਲਡਰ ਦੀ ਆਤਮ ਹੱਤਿਆਂ 'ਤੇ ਲੋਕਾਂ ਸਰਕਾਰ ਕੋਲ ਉਠਾਏ ਸਵਾਲ ਨੌਕਰੀਆਂ ਦੇਣ ਦੇ ਵਾਅਦੇ ਨਾਲ ਸਤ੍ਹਾ ਵਿਚ ਆਈ ਕਾਂਗਰਸ ਵੱਲੋਂ ਭਾਵੇਂ ਮੇਲੇ ਲਗਾ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਮਗਜ਼ੇ ਮਾਰੇ ਜਾ ਰਹੇ ਹਨ, ਪ੍ਰੰਤੂ ਉਮਰ ਲੰਘਣ ਦੇ ਆਖਰੀ ਪੜਾਓ ਤੱਕ ਵਾਰ-ਵਾਰ ਇੰਟਰਵਿਊ ਦੇਣ ਦੇ ਬਾਵਜੂਦ ਨੌਕਰੀ ਨਾ ਮਿਲਣ ਕਰਕੇ ਫ਼ਿਰੋਜ਼ਪੁਰ ਦੇ ਡਿਪਲੋਮਾ ਹੋਲਡਰ ਨੇ ਕੀਤੀ ਆਤਮ ਹੱਤਿਆ। ਅੰਮ੍ਰਿਤਸਰੀ ਗੇਟ ਵਸਦੇ ੩੩ ਸਾਲਾ ਇੰਦਰਜੀਤ ਵੱਲੋਂ ਨੌਕਰੀ ਨਾ ਮਿਲਣ ਕਰਕੇ ਆਪਣੇ ਅਗਲੇਰੇ ਧੁੰਦਲੇ ਦਿੱਖ ਰਹੇ ਭਵਿੱਖ ਤੋਂ ਪ੍ਰੇਸ਼ਾਨ ਹੋ ਜਿਥੇ ਆਪਣੇ ਘਰ ਹੀ ਲਾਇਸੰਸੀ ਹਥਿਆਰ ਨਾਲ ਗੋਲੀ ਮਾਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਉਥੇ ਇਸ ਮੌਤ ਨੇ ਸਰਕਾਰ ਦੇ ਰੋਜ਼ਗਾਰ ਮੇਲਿਆਂ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ। ਅਜਿਹਾ ਹੀ ਹਾਦਸਾ ਫ਼ਿਰੋਜ਼ਪੁਰ ਦੇ ਅੰਮ੍ਰਿਤਸਰੀ ਗੇਟ ਵਿਚ ਵਾਪਰਿਆ, ਜਿਥੇ ਆਈ.ਟੀ.ਆਈ ਡਿਪਲੋਮਾ ਹੋਲਡਰ ਵੱਲੋਂ ਇੰਟਰਵਿਊਆਂ ਦੇਣ ਦੇ ਬਾਵਜੂਦ ਨੌਕਰੀ ਨਾ ਮਿਲਣ ਕਰਕੇ ਆਪਣੇ ਲਾਇਸੰਸੀ ਹਥਿਆਰ ਨਾਲ ਆਤਮ ਹੱਤਿਆ ਕਰ ਲਈ। ਨੌਕਰੀ ਨਾ ਮਿਲਣ ਤੋਂ ਪ੍ਰੇਸ਼ਾਨ ਨੌਜਵਾਨ ਇੰਦਰਜੀਤ ਜਿਥੇ ਆਪਣੀ ਪਤਨੀ ਤੇ ਬੱਚਿਆਂ ਨੂੰ ਰੌਂਦਿਆਂ-ਕੁਰਲਾਉਂਦਿਆਂ ਛੱਡ ਗਿਆ, ਉਥੇ ਸੂਬਾ ਸਰਕਾਰ ਨੂੰ ਜ਼ਮੀਨੀ ਪੱਧਰ 'ਤੇ ਪਹੁੰਚ ਕੇ ਮੇਲਿਆਂ ਦੇ ਡਰਾਮਿਆਂ ਦੀ ਬਜਾਏ ਅਸਲ ਜ਼ਰੂਰਤਮੰਦਾਂ ਨੂੰ ਨੌਕਰੀਆਂ ਦੇਣ ਲਈ ਝੰਜੋੜ ਗਿਆ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਮਕੈਨੀਕਲ ਡਿਪਲੋਮਾ ਕਰਨ ਦੇ ਬਾਵਜੂਦ ਕਈ ਜਗ੍ਹਾ 'ਤੇ ਇੰਟਰਵਿਊ ਦਿੱਤੀਆਂ, ਪ੍ਰੰਤੂ ਇੰਦਰਜੀਤ ਨੂੰ ਅਜੇ ਤੱਕ ਨੌਕਰੀ ਨਹੀਂ ਸੀ ਮਿਲ ਸਕੀ। ਉਨ੍ਹਾਂ ਕਿਹਾ ਕਿ ਨੌਕਰੀ ਨਾ ਮਿਲਣ ਕਰਕੇ ਘਰ ਦਾ ਗੁਜਾਰਾ ਕਰਨ ਲਈ ਪਾਠੀ ਦਾ ਕੰਮ ਕਰ ਰਿਹਾ ਸੀ, ਪ੍ਰੰਤੂ ਪਰਚ ਪੂਰੇ ਨਾ ਹੁੰਦੇ ਦੇਖ ਆਖਿਰ ਉਸ ਨੇ ਇਹ ਕਦਮ ਚੁੱਕਿਆ। ਸਰਕਾਰ ਨੂੰ ਕੋਸਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਰੋਜ਼ਗਾਰ ਮੇਲਿਆਂ ਦਾ ਢੌਂਗ ਰਚਣ ਦੀ ਬਜਾਏ ਜ਼ਮੀਨੀ ਤੌਰ 'ਤੇ ਨੌਜਵਾਨੀ ਨੂੰ ਨੌਕਰੀ ਦਿੱਤੀਆਂ ਜਾਣ ਤਾਂ ਜੋ ਕੋਈ ਹੋਰ ਇੰਦਰਜੀਤ ਬਣ ਆਪਣੀ ਜੀਵਨ ਲੀਲਾ ਸਮਾਪਤ ਨਾ ਕਰ ਸਕੇ। —PTC News

Related Post