ਮੈਂ ਕਾਂਗਰਸ ਛੱਡ ਦਿੱਤੀ , ਹੁਣ ਨਵਜੋਤ ਸਿੱਧੂ ਵੀ ਮੰਤਰੀ ਨਹੀਂ ,ਕੁਝ ਮੰਤਰੀਆਂ ਨੇ CM ਦੇ ਕੰਨ ਭਰੇ : ਨਵਜੋਤ ਕੌਰ ਸਿੱਧੂ

By  Shanker Badra October 22nd 2019 05:22 PM

ਮੈਂ ਕਾਂਗਰਸ ਛੱਡ ਦਿੱਤੀ , ਹੁਣ ਨਵਜੋਤ ਸਿੱਧੂ ਵੀ ਮੰਤਰੀ ਨਹੀਂ ,ਕੁਝ ਮੰਤਰੀਆਂ ਨੇ CM ਦੇ ਕੰਨ ਭਰੇ : ਨਵਜੋਤ ਕੌਰ ਸਿੱਧੂ:ਅੰਮ੍ਰਿਤਸਰ : ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫਿਰ ਆਪਣੇ ਪਤੀ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹਲਕੇ ਦੀ ਵਾਗਡੋਰ ਸੰਭਾਲ ਲਈ ਹੈ। ਇਸ ਦੌਰਾਨ ਉਹ ਹਲਕਾ ਵੇਰਕਾ ਵਿਖੇ ਇਕ ਟਿਊਬਵੈੱਲ ਦਾ ਉਦਘਾਟਨ ਕਰਨ ਪਹੁੰਚੇ ਸਨ। ਜਿੱਥੇ ਉਸਨੇ ਪੂਰਬੀ ਵਿਧਾਨ ਸਭਾ ਹਲਕੇ ਤੋਂ ਆਪਣੇ ਸਮਰਥਕ ਕੌਂਸਲਰਾਂ ਤੋਂ ਫੀਡਬੈਕ ਲਈ ਹੈ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਵਜ਼ਾਰਤ 'ਚੋਂ ਛੁੱਟੀ ਤੋਂ ਬਾਅਦ ਨਵਜੋਤ ਕੌਰ ਸਿੱਧੂਪਹਿਲੀ ਵਾਰ ਮੀਡੀਆ ਸਾਹਮਣੇ ਆਈ ਹੈ।

Navjot Kaur Sidhu Quits Congress , Said will work as a social worker ਮੈਂ ਕਾਂਗਰਸ ਛੱਡ ਦਿੱਤੀ , ਹੁਣ ਨਵਜੋਤ ਸਿੱਧੂ ਵੀ ਮੰਤਰੀ ਨਹੀਂ ,ਕੁਝ ਮੰਤਰੀਆਂ ਨੇ CM ਦੇ ਕੰਨ ਭਰੇ : ਨਵਜੋਤ ਕੌਰ ਸਿੱਧੂ

ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਉਹ ਹੁਣ ਕਾਂਗਰਸ ਦੇ ਮੈਂਬਰ ਨਹੀਂ ਹਨ। ਉਹ ਕਾਂਗਰਸ ਛੱਡ ਚੁੱਕੇ ਹਨ ਅਤੇ ਹੁਣ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ। ਹੁਣ ਉਸਦਾ ਇੱਕੋ -ਇੱਕ ਟੀਚਾ ਸਮਾਜ ਸੇਵਾ ਕਰਨਾ ਹੈ। ਇੱਕ ਸਮਾਜ ਸੇਵਕ ਹੋਣ ਦੇ ਨਾਤੇ ਉਹ ਪੰਜਾਬ ਅਤੇ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਲੜਾਈ ਲੜਦੀ ਰਹੇਗੀ।

Navjot Kaur Sidhu Quits Congress , Said will work as a social worker ਮੈਂ ਕਾਂਗਰਸ ਛੱਡ ਦਿੱਤੀ , ਹੁਣ ਨਵਜੋਤ ਸਿੱਧੂ ਵੀ ਮੰਤਰੀ ਨਹੀਂ ,ਕੁਝ ਮੰਤਰੀਆਂ ਨੇ CM ਦੇ ਕੰਨ ਭਰੇ : ਨਵਜੋਤ ਕੌਰ ਸਿੱਧੂ

ਇੱਕ ਸਵਾਲ ਦੇ ਜਵਾਬ ਵਿੱਚ ਡਾ: ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਲਕੇ ਦੇ ਕੌਂਸਲਰਾਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਦੁਆਰਾ ਦਿੱਤੇ ਗਏ ਫੀਡਬੈਕ ਤੋਂ ਬਾਅਦ ਉਹ ਇੱਕ -ਇੱਕ ਸੜਕ ਦਾ ਨਿਰਮਾਣ ਕਰਵਾਏਗੀ। ਉਹ ਪੂਰਬੀ ਹਲਕੇ ਦੇ ਲੋਕਾਂ ਪ੍ਰਤੀ ਜਵਾਬਦੇਹ ਹੈ। ਜੇਕਰ ਸਰਕਾਰ ਨੇ ਇਸ ਹਲਕੇ ਦੇ ਵਿਕਾਸ ਲਈ ਫੰਡ ਜਾਰੀ ਨਹੀਂ ਕੀਤੇ ਤਾਂ ਉਹ ਪੰਜਾਬ ਸਰਕਾਰ ਖਿਲਾਫ ਧਰਨੇ ਤੋਂ ਪਿੱਛੇ ਨਹੀਂ ਹਟੇਗੀ।

Navjot Kaur Sidhu Quits Congress , Said will work as a social worker ਮੈਂ ਕਾਂਗਰਸ ਛੱਡ ਦਿੱਤੀ , ਹੁਣ ਨਵਜੋਤ ਸਿੱਧੂ ਵੀ ਮੰਤਰੀ ਨਹੀਂ ,ਕੁਝ ਮੰਤਰੀਆਂ ਨੇ CM ਦੇ ਕੰਨ ਭਰੇ : ਨਵਜੋਤ ਕੌਰ ਸਿੱਧੂ

ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਬਾਰੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਨੇ ਬੇਬਾਕੀ ਨਾਲ ਕਿਹਾ ਕਿ ਨਵਜੋਤ ਸੱਚ ਬੋਲਣ ਵਾਲੇ ਵਿਅਕਤੀ ਹਨ। ਕੁਝ ਮੰਤਰੀਆਂ ਨੇ ਮੁੱਖ ਮੰਤਰੀ ਦੇ ਕੰਨ ਭਰੇ ਸਨ, ਜਿਸ 'ਤੇ ਕੈਪਟਨ ਅਮਰਿੰਦਰ ਨੇ ਵਿਸ਼ਵਾਸ ਕਰ ਲਿਆ। ਪੰਜਾਬ ਵਿੱਚ ਆਏ ਹੜ੍ਹਾਂ ਅਤੇ ਬਟਾਲਾ ਪਟਾਕਾ ਫੈਕਟਰੀ ਵਿਖੇ ਹੋਏ ਧਮਾਕੇ ਵਿੱਚ ਮਾਰੇ ਗਏ ਲੋਕਾਂ ਬਾਰੇ ਸਿੱਧੂ ਵੱਲੋਂ ਕੁਝ ਨਾ ਬੋਲਣ 'ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਹੁਣ ਮੰਤਰੀ ਨਹੀਂ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਵਿੱਚ ਉਨ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਹੈ। ਜੇਕਰ ਉਹ ਸਰਕਾਰ ਕੋਲੋਂ ਕੋਈ ਮੰਗ ਕਰਦੇ ਵੀ ਤਾਂ ਵੀ ਉਹ ਨਹੀਂ ਮੰਨੀ ਜਾਂਦੀ, ਲਿਹਾਜ਼ਾ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਗੁਰੇਜ਼ ਹੀ ਕੀਤਾ।

-PTCNews

Related Post