ਨਵਜੋਤ ਸਿੱਧੂ ਨੇ ਅਸਤੀਫ਼ਾ ਪ੍ਰਵਾਨ ਹੋਣ ਮਗਰੋਂ ਖ਼ਾਲੀ ਕੀਤੀ ਚੰਡੀਗੜ੍ਹ ਦੀ ਸਰਕਾਰੀ ਕੋਠੀ , ਹੁਣ ਗੁਰੂ ਕਿੱਥੇ ਲਾਉਣਗੇ ਡੇਰੇ ?

By  Shanker Badra July 20th 2019 06:00 PM -- Updated: July 20th 2019 06:02 PM

ਨਵਜੋਤ ਸਿੱਧੂ ਨੇ ਅਸਤੀਫ਼ਾ ਪ੍ਰਵਾਨ ਹੋਣ ਮਗਰੋਂ ਖ਼ਾਲੀ ਕੀਤੀ ਚੰਡੀਗੜ੍ਹ ਦੀ ਸਰਕਾਰੀ ਕੋਠੀ , ਹੁਣ ਗੁਰੂ ਕਿੱਥੇ ਲਾਉਣਗੇ ਡੇਰੇ ?:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦਾ ਪੰਜਾਬ ਮੰਤਰੀ ਮੰਡਲ ਵਿੱਚੋਂ ਦਿੱਤਾ ਅਸਤੀਫ਼ਾ ਅੱਜ ਮਨਜ਼ੂਰ ਕਰ ਲਿਆ ਹੈ। ਜਿਸ ਤੋਂ ਬਾਅਦ ਸਿੱਧੂ ਦੇ ਅਸਤੀਫ਼ੇ ਉੱਤੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਵੀ ਆਪਣੀ ਮੋਹਰ ਲਾ ਦਿੱਤੀ ਹੈ। ਜਿਸ ਕਰਕੇ ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਕੈਬਨਿਟ ਵਿੱਚੋਂ ਬਾਹਰ ਹੋ ਗਏ ਹਨ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਹੋਰ ਗਰਮਾ ਗਈ ਹੈ ਅਤੇ ਵਿਰੋਧੀ ਧਿਰਾਂ ਨੇ ਸਿੱਧੂ ਨੂੰ ਲੰਮੇ ਹੱਥੀ ਲਿਆ ਹੈ।

Navjot Sidhu resignation accepted After Empty Chandigarh government Residence
ਨਵਜੋਤ ਸਿੱਧੂ ਨੇ ਅਸਤੀਫ਼ਾ ਪ੍ਰਵਾਨ ਹੋਣ ਮਗਰੋਂ ਖ਼ਾਲੀ ਕੀਤੀ ਚੰਡੀਗੜ੍ਹ ਦੀ ਸਰਕਾਰੀ ਕੋਠੀ , ਹੁਣ ਗੁਰੂ ਕਿੱਥੇ ਲਾਉਣਗੇ ਡੇਰੇ ?

ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਆਪਣੀ ਸਰਕਾਰੀ ਰਿਹਾਇਸ਼ ਛੱਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਸਿੱਧੂ ਦੀ ਸਰਕਾਰੀ ਰਿਹਾਇਸ਼ ਵਿੱਚ ਸਾਮਾਨ ਲਿਜਾਣ ਲਈ ਗੱਡੀ ਵੀ ਪਹੁੰਚ ਚੁੱਕੀ ਹੈ ਤਾਂ ਜੋ ਉਨ੍ਹਾਂ ਦਾ ਸਾਮਾਨ ਸ਼ਿਫਟ ਕੀਤਾ ਜਾ ਸਕੇ।ਹੁਣ ਇਹ ਕੋਠੀ ਕਿਸੇ ਹੋਰ ਕੈਬਨਿਟ ਮੰਤਰੀ ਨੂੰ ਅਲਾਟ ਕੀਤੀ ਜਾਵੇਗੀ।

Navjot Sidhu resignation accepted After Empty Chandigarh government Residence
ਨਵਜੋਤ ਸਿੱਧੂ ਨੇ ਅਸਤੀਫ਼ਾ ਪ੍ਰਵਾਨ ਹੋਣ ਮਗਰੋਂ ਖ਼ਾਲੀ ਕੀਤੀ ਚੰਡੀਗੜ੍ਹ ਦੀ ਸਰਕਾਰੀ ਕੋਠੀ , ਹੁਣ ਗੁਰੂ ਕਿੱਥੇ ਲਾਉਣਗੇ ਡੇਰੇ ?

ਦੱਸ ਦੇਈਏ ਕਿ ਸਰਕਾਰ ਵੱਲੋਂ ਦਿੱਤੀ ਗਈ ਇਸ ਕੋਠੀ ਵਿੱਚ ਸਮਾਨ ਵੀ ਸਰਕਾਰੀ ਹੀ ਹੁੰਦਾ ਹੈ ਪਰ ਮੰਤਰੀਆਂ ਦਾ ਨਿੱਜੀ ਸਾਮਾਨ ਵੀ ਉਸ ਵਿੱਚ ਰੱਖਿਆ ਹੁੰਦਾ ਹੈ। ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸਰਕਾਰੀ ਕੋਠੀ ਤੋਂ ਅਲਵਿਦਾ ਕਹਿਣ ਦੀ ਤਿਆਰੀ ਵੀ ਕਰ ਲਈ ਹੈ ।

Navjot Sidhu resignation accepted After Empty Chandigarh government Residence
ਨਵਜੋਤ ਸਿੱਧੂ ਨੇ ਅਸਤੀਫ਼ਾ ਪ੍ਰਵਾਨ ਹੋਣ ਮਗਰੋਂ ਖ਼ਾਲੀ ਕੀਤੀ ਚੰਡੀਗੜ੍ਹ ਦੀ ਸਰਕਾਰੀ ਕੋਠੀ , ਹੁਣ ਗੁਰੂ ਕਿੱਥੇ ਲਾਉਣਗੇ ਡੇਰੇ ?

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਡਰਾਈਵਰ ਚੱਲਦੀ ਰੇਲਗੱਡੀ ਰੋਕ ਕੇ ਕਰਨ ਲੱਗਾ ਪਿਸ਼ਾਬ ,ਵੀਡੀਓ ਵਾਇਰਲ

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ 6 ਜੂਨ ਨੂੰ ਉਨ੍ਹਾਂ ਤੋਂ ਸਥਾਨਕ ਸਰਕਾਰਾਂ ਵਿਭਾਗ ਲੈ ਕੇ ਸਿੱਧੂ ਨੂੰ ਬਿਜਲੀ ਮੰਤਰੀ ਦਾ ਅਹੁਦਾ ਦਿੱਤਾ ਸੀ। ਇਸ ਤੋਂ ਨਾਰਾਜ਼ ਸਿੱਧੂ ਨੇ ਕਾਰਜ ਭਾਰ ਨਹੀਂ ਸੰਭਾਲਿਆ ਤੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬੀਤੀ 15 ਜੁਲਾਈ ਨੂੰ ਸਿੱਧੂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 'ਤੇ ਭੇਜਿਆ ਸੀ।

-PTCNews

Related Post