ਨਵਜੋਤ ਸਿੱਧੂ ਨੇ ਟਵੀਟ ਕਰ ਕੇ ਸਮਾਂ ਆਉਣ 'ਤੇ ਜਵਾਬ ਦੇਣ ਦਿੱਤੇ ਸੰਕੇਤ

By  Ravinder Singh May 4th 2022 11:40 AM

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਸ਼ਾਇਰਾਨਾ ਢੰਗ ਵਿੱਚ ਇਕ ਟਵੀਟ ਕੀਤਾ ਹੈ। ਪੰਜਾਬ ਕਾਂਗਰਸ ਵਿੱਚ ਅੰਦਰੂਨੀ ਤਣਾਅ ਕਾਫੀ ਹੈ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕੱਲ੍ਹ ਪਟਿਆਲਾ ਪੁੱਜੇ ਸਨ।

ਇਸ ਤੋਂ ਇਲਾਵਾ ਬੀਤੇ ਦਿਨੀਂ ਹਰੀਸ਼ ਚੌਧਰੀ ਨੇ ਨਵਜੋਤ ਸਿੰਘ ਸਿੱਧੂ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਸੋਨੀਆ ਗਾਂਧੀ ਨੂੰ ਇਕ ਚਿੱਠੀ ਵੀ ਲਿਖੀ ਸੀ। ਇਸ ਸਭ ਤੋਂ ਬਾਅਦ ਸਿੱਧੂ ਨੇ ਪੁਰਾਣੇ ਸ਼ਾਇਰੀ ਅੰਦਾਜ਼ ਵਿਚ ਆਪਣੇ ਖ਼ਿਲਾਫ਼ ਹੋ ਰਹੀਆਂ ਗੱਲਾਂ ਦਾ ਜਵਾਬ ਸਮਾਂ ਆਉਣ ਉਤੇ ਦੇਣ ਦਾ ਇਸ਼ਾਰਾ ਕੀਤਾ ਹੈ।

ਨਵਜੋਤ ਸਿੱਧੂ ਨੇ ਟਵੀਟ ਕਰ ਕੇ ਸਮਾਂ ਆਉਣ 'ਤੇ ਜਵਾਬ ਦੇਣ ਦਿੱਤੇ ਸੰਕੇਤਸਿੱਧੂ ਨੇ ਟਵੀਟ ਵਿੱਚ ਲਿਖਿਆ ਕਿ "ਅਪਨੇ ਖ਼ਿਲਾਫ਼ ਬਾਤੇਂ ਮੈਂ ਅਕਸਰ ਖਾਮੋਸ਼ੀ ਸੇ ਸੁਨਤ‍ਾ ਹੂੰ... ਜਵਾਬ ਦੇਨੇ ਕਾ ਹੱਕ, ਮੈਨੇ ਵਕਤ ਕੋ ਦੇ ਰੱਖਾ ਹੈ।" ਕਾਬਿਲਗੌਰ ਹੈ ਕਿ ਮੰਗਲਵਾਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਟਿਆਲਾ ਪੁੱਜੇ ਸਨ। ਵੜਿੰਗ ਦੇ ਇਸ ਦੌਰੇ ਦੌਰਾਨ ਨਵਜੋਤ ਸਿੰਘ ਸਿੱਧੂ ਗ਼ੈਰਹਾਜ਼ਰ ਰਹੇ ਸਨ। ਇਸ ਤੋਂ ਪਹਿਲਾਂ ਵੜਿੰਗ ਵੱਲੋਂ ਵੀ ਨਵਜੋਤ ਸਿੰਘ ਸਿੱਧੂ ਖਿਲਾਫ਼ ਪੱਤਰ ਆਲਾ ਕਮਾਨ ਨੂੰ ਭੇਜਿਆ ਜਾ ਚੁੱਕਿਆ ਹੈ।

ਨਵਜੋਤ ਸਿੱਧੂ ਨੇ ਟਵੀਟ ਕਰ ਕੇ ਸਮਾਂ ਆਉਣ 'ਤੇ ਜਵਾਬ ਦੇਣ ਦਿੱਤੇ ਸੰਕੇਤਜ਼ਿਕਰਯੋਗ ਹੈ ਕਿ ਚੋਣਾਂ ਤੋਂ ਬਾਅਦ ਆਲਾ ਕਮਾਨ ਨੇ ਨਵਜੋਤ ਸਿੰਘ ਸਿੱਧੂ ਤੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਲੈ ਲਿਆ ਸੀ। ਇਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾ ਦਿੱਤਾ ਗਿਆ ਸੀ। ਇਸ ਦਰਮਿਆਨ ਸਿੱਧੂ ਦੀ ਕਈ ਕਾਂਗਰਸੀ ਆਗੂਆਂ ਨੇ ਅਲੋਚਨਾ ਕੀਤੀ ਅਤੇ ਚੋਣਾਂ ਦੌਰਾਨ ਉਨ੍ਹਾਂ ਦੇ ਵਿਵਹਾਰ ਉਤੇ ਵੀ ਸਵਾਲ ਖੜ੍ਹੇ ਕੀਤੇ ਸਨ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਚ ਡੇਰਾਮੁਖੀ ਗੁਰਮੀਤ ਰਾਮ ਰਹੀਮ ਦੀ ਪੇਸ਼ੀ ਅੱਜ

Related Post