ਲਖੀਮਪੁਰ ਖੀਰੀ ਘਟਨਾ ਨੂੰ ਲੈ ਕੇ ਨਵਜੋਤ ਸਿੱਧੂ ਦੀ ਯੋਗੀ ਸਰਕਾਰ ਨੂੰ ਚੇਤਾਵਨੀ

By  Riya Bawa October 5th 2021 07:33 PM -- Updated: October 5th 2021 07:36 PM

ਚੰਡੀਗੜ੍ਹ : ਲਖੀਮਪੁਰ ਦੀ ਘਟਨਾ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ਵਿਚ ਰੋਹ ਅਤੇ ਗੁੱਸਾ ਹੈ। ਇਸ ਦੌਰਾਨ ਪੰਜਾਬ ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਲਖੀਮਪੁਰ ਦੀ ਘਟਨਾ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਸਤੀਫ਼ੇ ਦੇ ਚੁੱਕੇ ਨਵਜੋਤ ਸਿੱਧੂ ਨੇ ਟਵੀਟ ਕਰਕੇ ਯੋਗੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ।

ਸਿੱਧੂ ਨੇ ਕਿਹਾ, "ਜੇ, ਕੱਲ੍ਹ ਤੱਕ, ਕਿਸਾਨਾਂ ਦਾ ਬੇਰਹਿਮੀ ਨਾਲ ਕਤਲ ਦੇ ਪਿੱਛੇ ਕੇਂਦਰੀ ਮੰਤਰੀ ਦੇ ਬੇਟੇ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਅਤੇ ਗੈਰਕਾਨੂੰਨੀ ਢੰਗ ਨਾਲ ਗ੍ਰਿਫਤਾਰ ਸਾਡੇ ਨੇਤਾ ਪ੍ਰਿਯੰਕਾ ਗਾਂਧੀ, ਨੂੰ ਰਿਹਾਅ ਨਹੀਂ ਕੀਤਾ ਤਾਂ ਪੰਜਾਬ ਕਾਂਗਰਸ ਲਖੀਮਪੁਰ ਖੀਰੀ ਵੱਲ ਮਾਰਚ ਕਰੇਗੀ!"

 

ਦੱਸ ਦੇਈਏ ਕਿ ਲਖੀਮਪੁਰ ਖੀਰੀ ਦੇ ਕਾਂਡ ਵਿੱਚ ਕਿਸਾਨਾਂ ਸਣੇ ਕੁੱਲ 8 ਲੋਕਾਂ ਦੀ ਮੌਤ ਹੋਈ ਹੈ। ਇਸ ਘਟਨਾ ਮਗਰੋਂ ਜਦੋਂ ਕਾਂਗਰਸੀ ਲੀਡਰ ਯੂਪੀ ਜਾਣ ਦੀ ਕੋਸ਼ਿਸ਼ ਕਰਨ ਲਗੇ ਤਾਂ ਯੂਪੀ ਸਰਕਾਰ ਨੇ ਉਨ੍ਹਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ। ਕਾਂਗਰਸੀ ਆਗੂ ਪ੍ਰਿੰਯਕਾ ਗਾਂਧੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੰਜਾਬ ਦੇ ਡਿਪਟੀ ਸੀਐੱਮ ਸੁੱਖਜਿੰਦਰ ਰੰਧਾਵਾ ਅਤੇ ਮੁੱਖ ਮੰਤਰੀ ਚੰਨੀ ਨੂੰ ਵੀ ਯੂਪੀ ਜਾਣ ਦੀ ਇਜਾਜ਼ਤ ਨਹੀਂ ਮਿਲੀ।

Lakhimpur Kheri: Priyanka Gandhi claims she is in detention for last 28 hrs without any FIR

ਕਾਂਗਰਸ ਸਮਰਥਕਾਂ ਨੇ ਸੀਤਾਪੁਰ ਵਿੱਚ ਪੀਏਸੀ ਗੈਸਟ ਹਾਊਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ, ਜਿੱਥੇ ਪਾਰਟੀ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪ੍ਰਿਯੰਕਾ ਨੂੰ ਕੱਲ੍ਹ ਉਸ ਸਮੇਂ ਹਿਰਾਸਤ ਵਿੱਚ ਲਿਆ ਗਿਆ ਜਦੋਂ ਉਹ ਲਖੀਮਪੁਰ ਖੇੜੀ ਜਾ ਰਹੀ ਸੀ।

ਯੂਪੀ ਦੇ ਲਖੀਮਪੁਰ ਖੇੜੀ 'ਚ ਕਿਸਾਨਾਂ ਉਪਰ ਗੱਡੀ ਚੜ੍ਹਾਉਣ ਦੀ ਵੀਡੀਓ ਹੋਈ ਵਾਇਰਲ

-PTC News

Related Post