ਘਰ 'ਚ ਰੱਖੇ ਪਾਲਤੂ ਜਾਨਵਰਾਂ 'ਤੇ ਟੈਕਸ ਲਗਾਉਣ 'ਤੇ ਸਿੱਧੂ ਨੇ ਦਿੱਤਾ ਬਿਆਨ!

By  Joshi October 24th 2017 02:37 PM

ਪਾਲਤੂ ਜਾਨਵਰ ਰੱਖਣਾ ਪੰਜਾਬ ਦੇ ਲੋਕਾਂ ਨੂੰ ਮਹਿੰਗਾ ਪੈ ਸਕਦਾ ਹੈ, ਅਜਿਹੀਆਂ ਕਈ ਖਬਰਾਂ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਦੇ ਗਲਿਆਰਿਆਂ 'ਚ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ।

Navjot singh sidhu gives statement on Pet animals tax Punjab matter!ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਲਤੂ ਜਾਨਵਰਾਂ 'ਤੇ ਟੈਕਸ ਲਗਾਏ ਜਾਣ 'ਤੇ ਇਨਕਾਰ ਕਰ ਦਿੱਤਾ ਹੈ। ਸਿੱਧੂ ਨੇ ਕਿਹਾ ਹੈ ਕਿ ਪਾਲਤੂ ਜਾਨਵਰਾਂ 'ਤੇ ਟੈਕਸ ਲਗਾਉਣ ਬਾਰੇ 'ਚ ਅਜੇ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ।

Navjot singh sidhu gives statement on Pet animals tax Punjab matter!ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੀਡੀਆ ਵਿਚ ਪੰਜਾਬ ਸਰਕਾਰ ਵਲੋਂ ਪਾਲਤੂ ਜਾਨਵਰਾਂ 'ਤੇ ਟੈਕਸ ਲਗਾਉਣ ਦੀਆਂ ਖਬਰਾਂ ਮੀਡੀਆ ਕਾਫੀ ਚਰਚਾ ਦਾ ਵਿਸ਼ਾ ਰਹੀਆਂ ਸਨ।

ਸਿੱਧੂ ਨੇ ਇਨ੍ਹਾਂ ਖਬਰਾਂ ਦਾ ਪੂਰਨ ਤੌਰ 'ਤੇ ਖੰਡਨ ਕੀਤਾ ਅਤੇ ਕਿਹਾ ਕਿ ਸੂਬਾ ਸਰਕਾਰ ਅਜਿਹੀ ਕੋਈ ਯੋਜਨਾ ਫਿਲਹਾਲ ਨਹੀਂ ਬਣਾ ਰਹੀ ਹੈ।

—PTC News

Related Post