ਨਸ਼ੇ ਦੀ ਪੂਰਤੀ ਲਈ ਪੈਸੇ ਨਾ ਮਿਲਣ 'ਤੇ ਕਲਯੁੱਗੀ ਪੁੱਤ ਨੇ ਮਾਂ ਦਾ ਬੇਰਹਿਮੀ ਨਾਲ ਕੀਤਾ ਕਤਲ

By  Jashan A May 8th 2019 08:32 AM -- Updated: May 8th 2019 08:48 AM

ਨਸ਼ੇ ਦੀ ਪੂਰਤੀ ਲਈ ਪੈਸੇ ਨਾ ਮਿਲਣ 'ਤੇ ਕਲਯੁੱਗੀ ਪੁੱਤ ਨੇ ਮਾਂ ਦਾ ਬੇਰਹਿਮੀ ਨਾਲ ਕੀਤਾ ਕਤਲ,ਨਵਾਂਸ਼ਹਿਰ: ਨਵਾਂਸ਼ਹਿਰ ਦੇ ਪਿੰਡ ਖਾਨਖਾਨਾ 'ਚ ਇਕ ਕਲਯੁਗੀ ਪੁੱਤ ਨੇ ਨਸ਼ੇ ਲਈ ਪੈਸੇ ਦੀ ਮੰਗ ਨਾ ਪੂਰੀ ਹੋਣ 'ਤੇ ਉਸ ਵਲੋਂ ਆਪਣੀ ਮਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ।

murder ਨਸ਼ੇ ਦੀ ਪੂਰਤੀ ਲਈ ਪੈਸੇ ਨਾ ਮਿਲਣ 'ਤੇ ਕਲਯੁੱਗੀ ਪੁੱਤ ਨੇ ਮਾਂ ਦਾ ਬੇਰਹਿਮੀ ਨਾਲ ਕੀਤਾ ਕਤਲ

ਹੋਰ ਪੜ੍ਹੋ:ਪੰਜਾਬ ‘ਚ ਅਫੀਮ ਦੀ ਖੇਤੀ ਦੀ ਹੋਈ ਸ਼ੁਰੂ, ਸੰਗਰੂਰ ਦੇ ਇਸ ਪਿੰਡ ਨੇ ਕੀਤੀ ਸ਼ੁਰੂਆਤ

ਮਿਲੀ ਜਾਣਕਾਰੀ ਮੁਤਾਬਕ ਲੜਕੇ ਹਰਜੀਤ ਸਿੰਘ ਨੇ ਆਪਣੀ ਮਾਤਾ ਲਖਵਿੰਦਰ ਕੌਰ (55) ਦਾ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਸਿਰ ਤੇ ਗਰਦਨ 'ਤੇ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲਖਵਿੰਦਰ ਕੌਰ ਦਾ ਲੜਕਾ ਹਰਜੀਤ ਸਿੰਘ ਅਕਸਰ ਘਰ ਤੋਂ ਬਾਹਰ ਹੀ ਰਹਿੰਦਾ ਸੀ ਤੇ ਨਸ਼ੇ ਕਰਨ ਦਾ ਆਦੀ ਹੈ। ਜੋ ਆਪਣੀ ਨਸ਼ੇ ਦੀ ਲੋੜ ਪੂਰੀ ਕਰਨ ਲਈ ਆਪਣੀ ਮਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ।

ਹੋਰ ਪੜ੍ਹੋ:ਦੋਸਤ ਨੇ ਚੱਲਦੀ ਬੱਸ ‘ਚ ਸੁੱਤੇ ਹੋਏ ਦੋਸਤ ਦਾ ਕੀਤਾ ਕਤਲ

murder ਨਸ਼ੇ ਦੀ ਪੂਰਤੀ ਲਈ ਪੈਸੇ ਨਾ ਮਿਲਣ 'ਤੇ ਕਲਯੁੱਗੀ ਪੁੱਤ ਨੇ ਮਾਂ ਦਾ ਬੇਰਹਿਮੀ ਨਾਲ ਕੀਤਾ ਕਤਲ

ਜਿਸ ਦੀ ਮੰਗ ਨਾ ਪੂਰੀ ਹੋਣ 'ਤੇ ਉਸ ਨੇ ਮਾਂ ਦਾ ਕਤਲ ਕਰ ਦਿੱਤਾ।ਥਾਣਾ ਮੁਕੰਦਪੁਰ ਪੁਲਿਸ ਟੀਮ ਵਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇ ਬੇਟੇ ਦੇ ਬਿਆਨਾਂ 'ਤੇ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News

Related Post