ਡਰੱਗ ਮਾਮਲੇ 'ਚ ਮਾਇਆ ਨਗਰੀ ਦਾ ਇਕ ਹੋਰ ਚਿਹਰਾ ਆਇਆ ਸਾਹਮਣੇ,ਕੋਕੀਨ ਨੇ ਬਰਾਮਦ ਹੋਏ 13.51 ਲੱਖ ਰੁਪਏ

By  Jagroop Kaur December 10th 2020 10:44 PM

ਮੁੰਬਈ : ਮਾਇਆ ਨਗਰੀ ਮੁੰਬਈ 'ਚ ਨਸ਼ੇ ਦੇ ਕਾਰੋਬਾਰ ਨਾਲ ਤਰਬਤਰ ਹੈ , ਅਤੇ ਇਸ ਦੇ ਜਾਲ 'ਚ ਹੁਣ ਤੱਕ ਬਹੁਤ ਸਾਰੇ ਕਲਾਕਾਰ ਫਸ ਵੀ ਚੁਕੇ ਹਨ , ਅਜਿਹੇ ਹੀ ਇੱਕ ਮਾਮਲੇ 'ਚ ਐਨਸੀਬੀ ਨੇ ਅੱਜ ਮੁੰਬਈ 'ਚ ਬਾਲੀਵੁੱਡ ਮੇਕਅਪ ਆਰਟਿਸਟ ਅਤੇ ਹੇਅਰ ਸਟਾਈਲਿਸਟ ਸੂਰਜ ਗੋਦਾਂਬੇ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਕੋਕੀਨ ਬਰਾਮਦ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਬਾਲੀਵੁੱਡ ਵਿੱਚ ਨਸ਼ਿਆਂ ਦੀ ਵਰਤੋਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਐਨਸੀਬੀ ਦੀ ਮੁੰਬਈ ਜ਼ੋਨਲ ਯੂਨਿਟ ਨੇ ਬੁੱਧਵਾਰ ਨੂੰ ਅੰਧੇਰੀ ਦੇ ਓਸ਼ੀਵਾੜਾ ਖੇਤਰ ਵਿੱਚ ਮੀਰਾ ਟਾਵਰ 'ਤੇ ਛਾਪਾ ਮਾਰਿਆ। ਐਨਸੀਬੀ ਅਧਿਕਾਰੀਆਂ ਨੇ ਦੱਸਿਆ ਕਿ ਸੂਰਜ ਗੋਦਾਂਬੇ ਅਤੇ ਲਾਲਚੰਦਰ ਯਾਦਵ, ਜੋ ਕਿ ਆਟੋਰਿਕਸ਼ਾ ਚਾਲਕ ਸਨ, ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।NCB arrests celebrity makeup artist Suraj Godambe with cocaine in Mumbai |  TheSpuzz - TheSpuzz

ਐਨਸੀਬੀ ਦੀ ਟੀਮ ਨੇ ਉਨ੍ਹਾਂ ਕੋਲੋਂ 16 ਪੈਕਟ ਨਸ਼ੇ ਕੀਤੇ, ਜਿਨ੍ਹਾਂ ਦਾ ਭਾਰ 17.6 ਗ੍ਰਾਮ ਹੈ, ਜਿਸ ਵਿਚ 11 ਗ੍ਰਾਮ ਕੋਕੀਨ ਸੀ। ਅਧਿਕਾਰੀ ਨੇ ਕਿਹਾ ਕਿ ਗੋਦਾਮਬੇ ਇਕ ਮੇਕਅਪ ਆਰਟਿਸਟ ਅਤੇ ਹੇਅਰ ਸਟਾਈਲਿਸਟ ਹੈ ਅਤੇ ਕੁਝ ਪ੍ਰੋਡਕਸ਼ਨ ਹਾਊਸਾਂ ਨਾਲ ਕੰਮ ਕਰ ਚੁੱਕੀ ਹੈ। ਉਸਨੇ ਦੱਸਿਆ ਕਿ ਗੋਦਾਮਬੇ ਨੂੰ ਨਸ਼ੀਲੇ ਪਦਾਰਥ ਮਿਲਦੇ ਸਨ ਜਦੋਂ ਕਿ ਯਾਦਵ ਇਸਦੀ ਸਪਲਾਈ ਕਰਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਵੀਰਵਾਰ ਨੂੰ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ ਨੂੰ ਮੁੰਬਈ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ 16 ਦਸੰਬਰ ਤੱਕ ਐਨਸੀਬੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

Bollywood makeup artist Suraj Godambe held with cocaine in Mumbai

ਐਨਸੀਬੀ ਨੇ ਮੰਗਲਵਾਰ ਨੂੰ ਮੁੰਬਈ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕਰਨ ਤੋਂ ਬਾਅਦ ਨਸ਼ਾ ਵਪਾਰੀ ਰੀਗਲ ਮਹਾਕਾਲ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਕਾਰਵਾਈ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਾਰਕੋਟਿਕਸ ਕੇਸ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਐਨਸੀਬੀ ਨੇ ਛਾਪੇਮਾਰੀ ਦੌਰਾਨ ਢਾਈ ਕਰੋੜ ਰੁਪਏ ਦੇ ਚਰਸ ਅਤੇ 13.51 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ

NCB arrested this famous Bollywood hairstylist with 11 grams of cocaine |  NewsTrack English 1

Related Post