ਚਿੰਤਪੁਰਨੀ ਦਰਸ਼ਨਾਂ ਲਈ ਗਈ ਸ਼ਰਧਾਲੂਆਂ ਦੀ ਕਾਰ ਦਾ ਹੋਇਆ ਐਕਸੀਡੈਂਟ, ਢਾਈ ਸਾਲਾ ਬੱਚੀ ਦੀ ਮੌਤ

By  Joshi August 13th 2018 11:48 AM -- Updated: August 13th 2018 12:09 PM

ਬਾਰਿਸ਼ ਦੇ ਮੌਸਮ ਦੇ ਚੱਲਦਿਆਂ ਲਗਾਤਾਰ ਹਾਦਸਿਆਂ ਦੀਆਂ ਖਬਰਾਂ ਮਿਲ ਰਹੀਆਂ ਹਨ ਜਿਸ ਦੇ ਚਲਦੇ ਊਨਾ ਨੇੜੇ ਚਿੰਤਪੁਰਨੀ ਦੇ ਦਰਸ਼ਨ ਕਰਨ ਲਈ ਆਏ ਸ਼ਰਧਾਲੂਆਂ ਨਾਲ ਭਰੀ ਇਨੋਵਾ ਗੱਡੀ ਸੜਕ ਤੋਂ ਲੁੜਕ ਗਈ। ਦੱਸ ਦੇਈਏ ਕਿ ਭਾਰੀ ਬਾਰਿਸ਼ ਕਾਰਨ ਇਹ ਘਟਨਾ ਵਾਪਰੀ ਹੈ । ਹਾਦਸੇ ਵਿਚ ਢਾਈ ਸਾਲ ਦੀ ਇਕ ਬੱਚੀ ਤੇ ਮਲਬਾ ਡਿੱਗਣ ਕਾਰਨ ਉਸਦੀ ਮੌਤ ਹੋ ਗਈ ਹੈ । ਮਿਲੀ ਜਾਣਕਾਰੀ ਅਨੁਸਾਰ ਇਹ ਸ਼ਰਧਾਲੂ ਕਪੂਰਥਲਾ ਤੋਂ ਚਿੰਤਪੁਰਨੀ ਮੱਥਾ ਟੇਕਣ ਲਈ ਆਏ ਸਨ । ਗੱਡੀ ਵਿੱਚ ਸਵਾਰ ਬਾਕੀ ਸ਼ਰਧਾਲੂ ਸੁਰੱਖਿਅਤ ਹਨ।

Related Post