ਨਿਊ ਅੰਮ੍ਰਿਤਸਰ 'ਚ ਪੁਲਿਸ ਤੇ ਨੌਜਵਾਨਾਂ ਵਿਚਾਲੇ ਮੁਕਾਬਲਾ, 1 ਗ੍ਰਿਫਤਾਰ

By  Jashan A July 9th 2019 11:40 AM

ਨਿਊ ਅੰਮ੍ਰਿਤਸਰ 'ਚ ਪੁਲਿਸ ਤੇ ਨੌਜਵਾਨਾਂ ਵਿਚਾਲੇ ਮੁਕਾਬਲਾ, 1 ਗ੍ਰਿਫਤਾਰ,ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਿਊ ਅੰਮ੍ਰਿਤਸਰ 'ਚ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਅੱਜ ਤੜਕਸਾਰ ਪੁਲਿਸ ਅਤੇ ਨੌਜਵਾਨਾਂ ਵਿਚਕਾਰ ਮੁਠਭੇੜ ਹੋ ਗਈ। ਜਿਸ ਦੌਰਾਨ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।

ਗ੍ਰਿਫਤਾਰ ਕੀਤਾ ਗਿਆ ਨੌਜਵਾਨ ਗੈਂਗਸਟਰ ਦੱਸਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਨੌਜਵਾਨ ਦਾ ਨਾਮ ਰੂਬਲਪ੍ਰੀਤ ਹੈ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ।

ਹੋਰ ਪੜ੍ਹੋ:ਮੋਹਾਲੀ : ਮਰਸੀਡੀਜ਼ ਕਾਰ 'ਚੋਂ ਮਿਲੀ ਮਾਰਬਲ ਕਾਰੋਬਾਰੀ ਦੀ ਲਾਸ਼, ਫੈਲੀ ਸਨਸਨੀ

ਫਿਲਹਾਲ ਪੁਲਿਸ ਵੱਲੋਂ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।

-PTC News

Related Post