ਜਾਣੋ, ਕਿਹੜੀਆਂ ਵਸਤੂਆਂ ’ਤੇ ਘਟਿਆ ਜੀ. ਐੱਸ. ਟੀ

By  Jashan A December 23rd 2018 09:46 AM -- Updated: December 23rd 2018 09:48 AM

ਜਾਣੋ, ਕਿਹੜੀਆਂ ਵਸਤੂਆਂ ’ਤੇ ਘਟਿਆ ਜੀ. ਐੱਸ. ਟੀ,ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਨਵੇਂ ਸਾਲ ਦਾ ਤੋਹਫਾ ਦਿੰਦਿਆਂ ਸਰਕਾਰ ਨੇ ਬੀਤੇ ਦਿਨ 33 ਆਈਟਮਾਂ ’ਤੇ ਜੀ. ਐੱਸ. ਟੀ. ਦੀਆਂ ਦਰਾਂ ਘਟਾਉਣ ਦਾ ਅਹਿਮ ਐਲਾਨ ਕੀਤਾ।ਇਹ ਫੈਸਲਾ ਜੀ. ਐੱਸ.ਟੀ. ਕੌਂਸਲ ਦੀ ਹੋਈ ਬੈਠਕ ਵਿਚ ਲਿਆ ਗਿਆ। [caption id="attachment_231560" align="aligncenter" width="300"]gst ਜਾਣੋ, ਕਿਹੜੀਆਂ ਵਸਤੂਆਂ ’ਤੇ ਘਟਿਆ ਜੀ. ਐੱਸ. ਟੀ[/caption] ਬੈਠਕ ਵਿਚ 7 ਆਈਟਮਾਂ ਦੀਆਂ ਦਰਾਂ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰਨ ਦਾ ਫੈਸਲਾ ਲਿਆ ਗਿਆ। ਹੋਰ 26 ਆਈਟਮਾਂ ’ਤੇ ਜੀ. ਐੱਸ. ਟੀ. ਦੀ ਦਰ 18 ਫੀਸਦੀ ਤੋਂ ਘਟਾ ਕੇ 12 ਜਾਂ 5 ਫੀਸਦੀ ਕਰ ਦਿੱਤੀ ਗਈ। ਹੋਰ ਪੜ੍ਹੋ:ਝਾਰਖੰਡ ‘ਚ ਠੰਡ ਦਾ ਕਹਿਰ ਜਾਰੀ, 5 ਲੋਕਾਂ ਦੀ ਹੋਈ ਮੌਤ ਡਿਸ਼ ਵਾਸ਼ਰ 28 ਫੀਸਦੀ ਜੀ. ਐੱਸ. ਟੀ. ਦੇ ਘੇਰੇ ਵਿਚ ਲਿਆਂਦੇ ਗਏ ਹਨ। ਇਸ ਤੋਂ ਇਲਾਵਾ 32 ਇੰਚ ਦੇ ਟੀ. ਵੀ. ’ਤੇ ਜੀ. ਐੱਸ. ਟੀ. ਦਰ 28 ਤੋਂ ਘਟਾ ਕੇ 18 ਫੀਸਦੀ ਕਰ ਦਿੱਤੀ ਗਈ ਹੈ।ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਤਾਜ਼ਾ ਸੋਧ ਤੋਂ ਬਾਅਦ ਸਰਕਾਰ ਦੀ ਆਮਦਨ 5,500 ਕਰੋੜ ਰੁਪਏ ਤਕ ਘਟੇਗੀ। ਮਿਲੀ ਜਾਣਕਾਰੀ ਮੁਤਾਬਕ ਕੰਪਿਊਟਰ ਮਾਨੀਟਰ, ਪਾਵਰ ਬੈਂਕ, ਯੂ. ਪੀ. ਐੱਸ., ਟਾਇਰ, ਏ. ਸੀ., ਵਾਸ਼ਿੰਗ ਮਸ਼ੀਨਾਂ, ਪਾਣੀ ਗਰਮ ਕਰਨ ਵਾਲੇ ਹੀਟਰ, 100 ਰੁਪਏ ਤੱਕ ਦੀ ਸਿਨੇਮਾ ਟਿਕਟ ਅਤੇ ਥਰਡ ਪਾਰਟੀ ਮੋਟਰ ਇੰਸ਼ੋਰੈਂਸ ਪ੍ਰੀਮੀਅਮ ਤੇ 18 ਤੋਂ ਘੱਟ ਕੇ 12 ਫੀਸਦੀ ਜੀ. ਐੱਸ. ਟੀ. ਹੋ ਗਿਆ ਹੈ। -PTC News

Related Post