ਪਟਿਆਲਾ ਹਾਊਸ ਕੋਰਟ ਨੇ ਮਨਜੀਤ ਸਿੰਘ ਜੀ.ਕੇ ਖਿਲਾਫ ਐੱਫ.ਆਈ.ਆਰ ਦਰਜ ਕਰਨ 'ਤੇ ਲਾਈ ਰੋਕ

By  Jashan A December 14th 2018 04:42 PM

ਪਟਿਆਲਾ ਹਾਊਸ ਕੋਰਟ ਨੇ ਮਨਜੀਤ ਸਿੰਘ ਜੀ.ਕੇ ਖਿਲਾਫ ਐੱਫ.ਆਈ.ਆਰ ਦਰਜ ਕਰਨ 'ਤੇ ਲਾਈ ਰੋਕ

ਨਵੀਂ ਦਿੱਲੀ: ਭ੍ਰਿਸ਼ਟਾਚਾਰ ਮਾਮਲੇ 'ਚ ਮਨਜੀਤ ਸਿੰਘ ਜੀ.ਕੇ ਨੂੰ ਵੱਡੀ ਰਾਹਤ ਮਿਲੀ ਹੈ। ਮਨਜੀਤ ਸਿੰਘ ਜੀ.ਕੇ ਦੀ ਐਫ.ਆਰ.ਆਈ 'ਤੇ ਪਟਿਆਲਾ ਹਾਊਸ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ 7 ਜਨਵਰੀ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।

manjit ਪਟਿਆਲਾ ਹਾਊਸ ਕੋਰਟ ਨੇ ਮਨਜੀਤ ਸਿੰਘ ਜੀ.ਕੇ ਖਿਲਾਫ ਐੱਫ.ਆਈ.ਆਰ ਦਰਜ ਕਰਨ 'ਤੇ ਲਾਈ ਰੋਕ

ਦੱਸ ਦੇਈਏ ਕਿ ਬੀਤੇ ਦਿਨ ਪਟਿਆਲਾ ਕੋਰਟ ਵੱਲੋਂ ਦਿੱਲੀ ਪੁਲਿਸ ਨੂੰ ਮਨਜੀਤ ਸਿੰਘ ਜੀ.ਕੇ ਖਿਲਾਫ ਐੱਫ. ਆਈ. ਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ।ਦੱਸਣਯੋਗ ਹੈ ਕਿ ਗੁਰਮੀਤ ਸਿੰਘ ਸ਼ੰਟੀ ਅਤੇ ਪਰਮਜੀਤ ਸਿੰਘ ਸਰਨਾ ਵੱਲੋਂ ਮਨਜੀਤ ਸਿੰਘ ਜੀ.ਕੇ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਆਰੋਪ ਲਗਾਏ ਸਨ।

manjit ਪਟਿਆਲਾ ਹਾਊਸ ਕੋਰਟ ਨੇ ਮਨਜੀਤ ਸਿੰਘ ਜੀ.ਕੇ ਖਿਲਾਫ ਐੱਫ.ਆਈ.ਆਰ ਦਰਜ ਕਰਨ 'ਤੇ ਲਾਈ ਰੋਕ

ਦੋਸ਼ ਲੱਗਣ ਤੋਂ ਬਾਅਦ ਜੀ.ਕੇ ਹਰਜੀਤ ਸਿੰਘ ਸੂਬੇਦਾਰ ਅਤੇ ਸੰਯੁਕਤ ਸਕੱਤਰ ਅਮਰਜੀਤ ਸਿੰਘ ਪੱਪੂ ਸਮੇਤ 15 ਮੈਬਰਾਂ ਨੇ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਹਨਾਂ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਨਿਰਦੋਸ਼ ਹਨ ਤੇ ਅਦਾਲਤ ਉਨ੍ਹਾਂ ਦੇ ਹੱਕ ਵਿਚ ਹੀ ਫੈਸਲਾ ਸੁਣਾਏਗੀ।

-PTC News

Related Post