ਪੰਜਾਬ ਲਈ ਨਵੀਂ ਸਨਅਤੀ ਪਰਦਾ ਤੋਂ ਉਠਿਆ ਪਰਦਾ, ਇਹ ਹੋਵੇਗਾ ਪਲਾਨ!

By  Joshi November 2nd 2017 12:33 PM

New industrial policy for Punjab: ਕੈਪਟਨ ਅਮਰਿੰਦਰ ਸਿੰਘ ਨੇ ਮੁੰਬਈ ਵਿਖੇ ਨਵੀਂ ਸਨਅਤੀ ਨੀਤੀ ਤੋਂ ਪਰਦਾ ਉਠਾਇਆ

ਉਦਯੋਗ ਨੂੰ ਫੀਡਬੈਕ ਦੇਣ ਲਈ ਆਖਿਆ

ਉੱਘੇ ਉਦਯੋਗਪਤੀਆਂ ਵੱਲੋਂ ਪੰਜਾਬ ਵਿੱਚ ਨਵੀਂ ਸਰਕਾਰ ਦੇ ਹੇਠ ਉਦਯੋਗਿਕ ਮਾਹੌਲ ਵਿੱਚ ਤਬਦੀਲੀ ਲਿਆਉਣ ਦੀ ਪ੍ਰਸ਼ੰਸਾ

ਮੁੰਬਈ, 1 ਨਵੰਬਰ:

ਪੰਜਾਬ ਦੇ ਸਨਅਤੀ ਮਾਹੌਲ ਨੂੰ ਤਬਦੀਲ ਕਰਨ ਲਈ ਉਦਯੋਗ ਵੱਲੋਂ ਭਾਰੀ ਪ੍ਰਸ਼ੰਸਾ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੰਬਈ ਵਿੱਚ ਨਵੀਂ ‘ਸਨਅਤੀ ਅਤੇ ਬਿਜ਼ਨਸ ਵਿਕਾਸ ਨੀਤੀ 2017’ ਉੱਤੋਂ ਪਰਦਾ ਹਟਾਇਆ ਅਤੇ ਸੂਬੇ ਨੂੰ ਗਤੀਸ਼ੀਲ ਉਦਯੋਗਿਤ ਧੁਰਾ ਬਣਾਉਣ ਦੇ ਵਾਸਤੇ ਉਦਯੋਗਤੀਆਂ ਨੂੰ ਸੂਬਾ ਸਰਕਾਰ ਨਾਲ ਭਾਈਵਾਲੀ ਦਾ ਸੱਦਾ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਸੀ.ਆਈ.ਆਈ. ਦੇ ‘ਇਨਵੈਸਟ ਨਾਰਥ’ ਸੰਮੇਲਣ ਵਿੱਚ ਇਕ ਉੱਚ ਪੱਧਰੀ ਵਫਦ ਦੀ ਅਗਵਾਈ ਵਿੱਚ ਹਿੱਸਾ ਲੈਣ ਇੱਥੇ ਪਹੁੰਚੇ ਹੋਏ ਸਨ। ਮੁੱਖ ਮੰਤਰੀ ਨੇ ਸਨਅਤੀ ਨੀਤੀ ਬਾਰੇ ਫੀਡਬੈਕ ਜਾਂ ਸੁਝਾਅ ਜਾਂ ਇਸ ਵਿੱਚ ਕਿਸੇ ਵੀ ਤਬਦੀਲੀ ਦੇ ਸਬੰਧ ਵਿੱਚ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਤਾਂ ਜੋ ਇਸ ਨੂੰ ਹੋਰ ਅਸਰਦਾਇਕ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਪੰਜਾਬ ਨੂੰ ਇਕ ਖੁਸ਼ੀਆਂ ਖੇੜਿਆਂ ਵਾਲਾ ਖੇਤਰ ਬਨਾਣਾ ਚਾਹੁੰਦੀ ਹੈ ਜਿਸ ਦੇ ਵਾਸਤੇ ਉਹ ਪੰਜਾਬ ਆਉਣ ਅਤੇ ਇੱਥੇ ਕੰਮ ਕਰਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਨਅਤੀ ਵਿਕਾਸ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏਗਾ ਅਤੇ ਇਸ ਨਾਲ ਸੂਬੇ ਅਤੇ ਉਦਯੋਗ ਵਿੱਚ ਸ਼ਕਤੀਸ਼ਾਲੀ ਭਾਈਵਾਲੀ ਕਾਇਮ ਹੋਵੇਗੀ।

ਢੁਕਵੇਂ ਮਾਹੌਲ ਅਤੇ ਇਕਸਾਰ ਮੌਕੇ ਮੁਹੱਈਆ ਕਰਾਉਣ ਦਾ ਵਾਅਦਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਮੁੱਖ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਜਿਸ ਦੇ ਵਾਸਤੇ ਸੂਬਾ ਸਰਕਾਰ ਵੱਲੋਂ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਾਉਣ, ਬਿਜਨਸ ਨੂੰ ਸੁਖਾਲਾ ਬਣਾਉਣ ਸਣੇ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਪੰਜਾਬ ਲਈ ਨਵੀ ਸਨਅਤੀ ਪਰਦਾ ਤੋਂ ਉਠਿਆ ਪਰਦਾ, ਇਹ ਹੋਵੇਗਾ ਪਲਾਨ!ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਨਵੇਂ ਉਦਯੋਗ ਦੇ ਦਾਖਲੇ ਦੇ ਨਾਲ ਮੌਜੂਦਾ ਉਦਯੋਗ ਹੋਰ ਮੁਕਾਬਲੇਬਾਜ਼ੀ ਵਾਲਾ ਬਣੇਗਾ। ਉਨਾਂ ਨੇ ਸਨਅਤੀ ਨੀਤੀ ਵਿੱਚ ਕਿਸੇ ਵੀ ਤਰਾਂ ਦੀ ਫੀਡਬੈਕ ਨੂੰ ਸ਼ਾਮਲ ਕਰਨ ਦਾ ਵਾਅਦਾ ਕੀਤਾ ਅਤੇ ਬਿਜ਼ਨਸ ਅਮਲ ਨੂੰ ਸੁਖਾਲਾ ਬਣਾਉਣ ਦੇ ਵਾਸਤੇ ਅੱਗੇ ਹੋਰ ਵੀ ਕਿਸੇ ਵੀ ਤਰਾਂ ਦੀ ਤਬਦੀਲੀ ਕੀਤੇ ਜਾਣ ਦਾ ਯਕੀਨ ਦਿਵਾਇਆ। ਸੂਬੇ ਵਿੱਚ ਟਰੱਕ ਗੁੱਟਾਂ ਨੂੰ ਉਨਾਂ ਦੀ ਸਰਕਾਰ ਵੱਲੋਂ ਖਤਮ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲ ਦੇ ਆਧਾਰ ’ਤੇ ਸਨਅਤੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਾਰੇ ਸੰਭਵ ਕਦਮ ਚੁੱਕੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਸੂਬੇ ਦੀ ਆਰਥਿਕ ਸੁਰਜੀਤੀ ਦੀ ਫੌਰੀ ਜ਼ਰੂਰਤ ’ਤੇ ਜ਼ੋਰ ਦਿੰਦੇ ਕਿਹਾ ਕਿ ਪੰਜਾਬ ਵਿੱਚ ਬਹੁਤ ਵਧੀਆ ਕਿਰਤੀ ਸ਼ਕਤੀ ਹੈ ਅਤੇ ਕਿਰਤ ਦੀ ਕੋਈ ਸਮੱਸਿਆ ਨਹੀਂ ਹੈ। ਉਨਾਂ ਕਿਹਾ ਕਿ ਇਸ ਨਾਲ ਉਦਯੋਗ ਨੂੰ ਲਾਭ ਮਿਲ ਸਕਦਾ ਹੈ। ਉਨਾਂ ਕਿਹਾ ਕਿ ਖੇਤੀਬਾੜੀ ਸੂਬੇ ਦੀ ਖੁਸ਼ਹਾਲੀ ਦੀ ਅਗਵਾਈ ਨਹੀਂ ਕਰ ਸਕਦੀ ਕਿਉਂਕਿ ਧਰਤੀ ਹੇਠਲੇ ਪਾਣੀ ਦੀ ਹਦੋਂ ਵੱਧ ਵਰਤੋਂ ਕੀਤੇ ਜਾਣ ਦੇ ਕਾਰਨ ਸੂਬੇ ਦੇ ਸਮੁੱਚੇ ਵਿਕਾਸ ਦੀ ਅਗਵਾਈ ਸਿਰਫ ਉਦਯੋਗ ਹੀ ਕਰ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਕਈ ਤਰਾਂ ਦੀ ਸਮੱਸਿਆਵਾਂ ਦਰਪੇਸ਼ ਹੋਈਆਂ ਹਨ। ਸਭ ਤੋਂ ਪਹਿਲਾਂ ਦੇਸ਼ ਦਾ ਬਟਵਾਰਾ ਹੋਇਆ ਅਤੇ ਉਸ ਤੋਂ ਬਾਅਦ ਪੰਜਾਬ ਦੀ ਮੁੜ ਵੰਡ ਹੋਈ ਪਰ ਫਿਰ ਵੀ ਇਹ ਦੇਸ਼ ਦੇ ਅਨਾਜ ਭੰਡਾਰ ਨੂੰ ਸੁਰੱਖਿਅਤ ਕਰਨ ਲਈ ਮੋਹਰੀ ਬਣਿਆ ਪਰ ਇਸ ਦੇ ਉਦਯੋਗਿਕ ਵਿਕਾਸ ਨੂੰ ਢਾਹ ਲੱਗੀ। ਉਨਾਂ ਕਿਹਾ ਕਿ ਖੇਤੀਬਾੜੀ ਦੇ ਮੋਰਚੇ ’ਤੇ ਵੀ ਪੰਜਾਬ ਤਬਦੀਲੀਆਂ ਲਿਆਉਣਾ ਚਾਹੁੰਦਾ ਹੈ। ਉਨਾਂ ਕਿਹਾ ਕਿ ਤੁਪਕਾ ਸਿੰਚਾਈ ਅਤੇ ਫਸਲੀ ਵਿਭਿੰਨਤਾ ਵਰਗੇ ਕੁਝ ਖੇਤਰ ਹਨ ਜਿੱਥੇ ਸਰਕਾਰ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ ਤਾਂ ਜੋ ਖੇਤੀਬਾੜੀ ਸੈਕਟਰ ਨੂੰ ਸੁਰਜੀਤ ਕੀਤਾ ਜਾ ਸਕੇ ਅਤੇ ਕਿਸਾਨਾਂ ਲਈ ਇਹ ਲਾਹੇਵੰਦ ਬਣ ਸਕੇ।

ਪੰਜਾਬ ਲਈ ਨਵੀ ਸਨਅਤੀ ਪਰਦਾ ਤੋਂ ਉਠਿਆ ਪਰਦਾ, ਇਹ ਹੋਵੇਗਾ ਪਲਾਨ!ਇਸ ਸੰਮੇਲਣ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਅਗਲੇ ਸਾਢੇ ਚਾਰ ਸਾਲਾਂ ਵਿੱਚ ਖੇਤੀਬਾੜੀ ਤੋਂ ਉਦਯੋਗ ਸੂਬੇ ਦੀ ਵਿੱਚ ਕਾਇਆ ਕਲਪ ਕਰਨਾ ਚਾਹੰੁਦੀ ਹੈ।

ਇਸ ਤੋਂ ਪਹਿਲਾਂ ‘ਬੇਹੱਦ ਬਿਜ਼ਨਸ ਅਤੇ ਨਿਵੇਸ਼ ਦੇ ਮੌਕਿਆਂ ਦੀ ਧਰਤੀ-ਪੰਜਾਬ’ ਦੇ ਸਬੰਧ ਵਿੱਚ ਸ਼ੁਰੂਆਤੀ ਸਮਾਗਮ ਦੌਰਾਨ ਵਫਦ ਨੂੰ ਜੀ ਆਇਆਂ ਕਹਿੰਦੇ ਹੋਏ ਸੀ.ਆਈ.ਆਈ. ਉੱਤਰੀ ਖੇਤਰ ਦੇ ਚੇਅਰਮੈਨ ਅਤੇ ਵਰਧਮਾਨ ਗਰੁੱਪ ਦੇ ਉਪ ਚੇਅਰਮੈਨ ਸੰਚਿਤ ਜੈਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਬਦਲੇ ਸਨਅਤੀ ਮਾਹੌਲ ਅਤੇ ਨਵੀਂ ਸਨਅਤੀ ਨੀਤੀ ਦੀ ਪ੍ਰਸ਼ੰਸਾ ਕੀਤੀ। ਸ੍ਰੀ ਜੈਨ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਜਦੋਂ ਉਨਾਂ ਨੇ ਮੁੱਖ ਮੰਤਰੀ ਕੋਲ ਸਵੇਰ ਨੂੰ ਕੁਝ ਪ੍ਰਵਾਨਗੀ ਦੇ ਮੁੱਦਿਆਂ ਦਾ ਜ਼ਿਕਰ ਕੀਤਾ ਤਾਂ ਦੁਪਹਿਰ ਨੂੰ ਚੰਡੀਗੜ ਤੋਂ ਸਨਅਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਾ ਫੋਨ ਆਇਆ ਕਿ ਉਨਾਂ ਦੀ ਅਰਜ਼ੀ ਪ੍ਰਾਪਤ ਨਹੀਂ ਹੋਈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਉਦਯੋਗ ਨੂੰ ਬੜਾਵਾ ਦੇਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਤੇ ਪ੍ਰਣਾਲੀ ਵਿੱਚ ਪਾਰਦਰਸ਼ਤਾ ਨਾਲ ਲਿਆਂਦੀ ਜਾ ਰਹੀ ਪੇਸ਼ੇਵਰ ਪਹੁੰਚ ਦੀ ਪ੍ਰਸ਼ੰਸਾ ਕਰਦੇ ਹੋਏ ਸ੍ਰੀ ਜੈਨ ਨੇ ਕਿਹਾ ਕਿ ਸਰਕਾਰ ਦੇ ਕੰਮ-ਕਾਜ ਵਿੱਚ ਪ੍ਰਤੱਖ ਤਬਦੀਲੀ ਆਈ ਹੈ।

ਵਾਲਮਾਰਟ ਇੰਡੀਆ ਦੇ ਕਿ੍ਰਸ਼ ਆਇਰ ਨੇ ਵੀ ਨਵੀਂ ਸਰਕਾਰ ਵੱਲੋਂ ਈ-ਗਵਰਨੈਂਸ ਅਤੇ ਬਿਜ਼ਨਸ ਦੇ ਅਮਲ ਲਈ ਇਕ ਖਿੜਕੀ ਪਹੁੰਚ ਦੀ ਪ੍ਰਸ਼ੰਸਾ ਕੀਤੀ। ਉਨਾਂ ਕਿਹਾ ਕਿ ਉਨਾਂ ਦੀ ਕੰਪਨੀ ਵੱਲੋਂ ਪੰਜਾਬ ਵਿੱਚ ਨਵੇਂ ਛੇ ਸਟੋਰ ਖੋਲਣ ਦੀ ਯੋਜਨਾ ਹੈ। ਉਨਾਂ ਕਿਹਾ ਕਿ ਪ੍ਰਚੂਨ ਦਾ ਪਸਾਰ ਖੇਤੀਬਾੜੀ ਤੇ ਉਦਯੋਗ ਦੋਵਾਂ ਦੇ ਵਿਕਾਸ ਲਈ ਮਦਦਗਾਰ ਹੋਵੇਗਾ। ਅਸਲ ਵਿੱਚ ਵਾਲਮਾਰਟ ਆਉਂਦੇ ਸਾਲਾਂ ਦੌਰਾਨ ਸੂਬੇ ਵਿੱਚ 15 ਸਟੋਰ ਬਣਾਉਣ ਦੀ ਇੱਛਾ ਰੱਖਦਾ ਹੈ।

ਸ੍ਰੀ ਆਇਰ ਨੇ ਕਿਹਾ ਕਿ ਉਨਾਂ ਦੀ ਕੰਪਨੀ ਕਿਸਾਨਾਂ ਦੇ ਨਾਲ ਪੂਰੀ ਤਰਾਂ ਨੇੜਿਓਂ ਜੁੜ ਕੇ ਕੰਮ ਕਰੇਗੀ ਅਤੇ ਉਨਾਂ ਨੂੰ ਵਧੀਆ ਮਿਆਰ ਦੇ ਆਲੂਆਂ ਦੀ ਕਾਸ਼ਤ ਲਈ ਉਤਸ਼ਾਹਤ ਕਰੇਗੀ ਤਾਂ ਜੋ ਇਨਾਂ ਦੀ ਵਿਕਰੀ ਫੂਡ ਚੇਨ ਅਤੇ ਵਾਲਮਾਰਟ ਦੇ ਸਟੋਰਾਂ ਦੇ ਰਾਹੀਂ ਦੇਸ਼ ਭਰ ਵਿੱਚ ਕੀਤੀ ਜਾ ਸਕੇ। ਵਾਲਮਾਰਟ ਉਦਯੋਗ ਨਾਲ ਵੀ ਮਿਲ ਕੇ ਕੰਮ ਕਰੇਗੀ। ਉਨਾਂ ਵਾਅਦਾ ਕੀਤਾ ਕਿ ਸੂਬੇ ਦੇ ਵਿਕਾਸ ਨੂੰ ਬੜਾਵਾ ਦੇਣ ਲਈ ਕਰਿਆਨਾ ਸਟੋਰ ਅਤੇ ਮਹਿਲਾਂ ਉਦਮੀਆਂ ਨਾਲ ਮਿਲ ਕੇ ਕਾਰਜ ਕੀਤਾ ਜਾਵੇਗਾ।

ਮਹਿੰਦਰਾ ਐਂਡ ਮਹਿੰਦਰਾ ਅਤੇ ਕਾਰਗਿੱਲ ਦੇ ਨੁਮਾਇੰਦਿਆਂ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸੂਬੇ ਵਿੱਚ ਬਿਜ਼ਨਸ ਨੂੰ ਆਸਾਨ ਬਣਾਉਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ। ਮਹਿੰਦਰਾ ਐਂਡ ਮਹਿੰਦਰਾ ਦੇ ਕਾਇਰਸ ਵੈਖਾਰੀਆ ਨੇ ਕਿਹਾ ਕਿ ਉਨਾਂ ਦੀ ਕੰਪਨੀ ਲਗਾਤਾਰ ਪੰਜਾਬ ਵਿੱਚ ਨਿਵੇਸ਼ ਕਰਦੀ ਰਹੇਗੀ ਕਿਉਂਕਿ ਪੰਜਾਬ ਦੇ ਲੋਕ ਹਮੇਸ਼ਾ ਹੀ ਤਬਦੀਲੀ ਲਈ ਤਿਆਰ ਰਹਿੰਦੇ ਹਨ।

ਸੁਖਜੀਤ ਸਟਾਰਚ ਪ੍ਰਾਈਵੇਟ ਲਿਮਟਿਡ ਦੇ ਭਵਨਦੀਪ ਸਰਦਾਨਾ ਨੇ ਕਿਹਾ ਕਿ ਸੂਬੇ ਦੇ ਸਨਅਤੀ ਮਾਹੌਲ ਵਿੱਚ ਤਬਦੀਲੀ ਆਉਣ ਕਾਰਨ ਉਤਸ਼ਾਹਤ ਹੋ ਕੇ ਉਨਾਂ ਦੀ ਕੰਪਨੀ ਨੇ 250 ਕਰੋੜ ਰੁਪਏ ਦੀ ਲਾਗਤ ਨਾਲ ਹੁਸ਼ਿਆਰਪੁਰ ਵਿਖੇ ਮੱਕੀ ਦੇ ਮੈਗਾ ਫੂਡ ਪਾਰਕ ਸਣੇ ਦੋ ਯੂਨਿਟ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ ਸਨ ਫਾਰਮਾ ਦੇ ਚੇਅਰਮੈਨ ਦਲੀਪ ਸਿੰਘਵੀ ਜਿਨਾਂ ਨੇ ਹਾਲ ਹੀ ਵਿੱਚ ਰੈਨਬੈਕਸੀ ਸੰਭਾਲੀ ਹੈ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨਾਂ ਦੀ ਕੰਪਨੀ ਵੱਲੋਂ ਮੋਹਾਲੀ ਫਾਰਮਾ ਵਿਸ਼ੇਸ਼ ਆਰਥਿਕ ਜ਼ੋਨ ਵਿਖੇ ਆਪਣੇ ਕਾਰਜਾਂ ਨੂੰ ਵਧਾਉਣ ਦੀ ਯੋਜਨਾ ਹੈ ਅਤੇ ਇਸ ਵੱਲੋਂ ਰੋਪੜ ਵਿਖੇ ਰੈਨਬੈਕਸੀ ਸੁਵਿਧਾਵਾਂ ਦਾ ਵੀ ਪਸਾਰ ਕੀਤਾ ਜਾ ਰਿਹਾ ਹੈ। ਉਨਾਂ ਨੇ ਉਦਯੋਗ ਲਈ ਬਿਜਲੀ ਦਰਾਂ ਵਿੱਚ ਕਮੀ ਕਰਨ ਲਈ ਸੂਬਾ ਸਰਕਾਰ ਦੀ ਪ੍ਰਸ਼ੰਸਾ ਕੀਤੀ। ਉਨਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਫੈਸਲੇ ਕਾਰਨ ਉਨਾਂ ਦੀ ਕੰਪਨੀ ਨੇ ਤੁਰੰਤ ਹੀ ਪੰਜਾਬ ਵਿੱਚ ਸਨਅਤੀ ਉਦਯੋਗ ਵਿੱਚ ਨਿਵੇਸ਼ ਕਰਨ ਲਈ ਕੈਪਟਿਵ ਪਾਵਰ ਸੈਟਅੱਪ ਲਈ ਬਣਾਈ ਆਪਣੀ ਪਹਿਲੀ ਯੋਜਨਾ ਨੂੰ ਤਿਆਰ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਸਿੰਘਵੀ ਅਤੇ ਬਾਅਦ ਵਿੱਚ ਸੀ.ਆਈ.ਆਈ. ਸੰਮੇਲਣ ਦੌਰਾਨ ਦੱਸਿਆ ਕਿ ਸਨਅਤੀ ਨੀਤੀ ਉਦਯੋਗ ਅਤੇ ਹੋਰਨਾਂ ਸਬੰਧਿਤ ਧਿਰਾਂ ਨਾਲ ਵਿਸਤਿ੍ਰਤ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕੀਤੀ ਗਈ ਹੈ ਜਿਸਦਾ ਉਦੇਸ਼ ਮੌਜੂਦਾ ਉਦਯੋਗ ਦੀ ਸੁਰਜੀਤੀ ਅਤੇ ਵਿਕਾਸ ਹੈ।

ਸੰਮੇਲਣ ਦੌਰਾਨ ਦਰਸ਼ਕਾਂ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਰੋਜ਼ਗਾਰ ਦੀ ਸਮਰੱਥਾ ਨੂੰ ਬੜਾਵਾ ਦੇਣ ਲਈ ਉਨਾਂ ਵਾਸਤੇ ਸਬਸਿਡੀ ਬਾਰੇ ਵਿਚਾਰ ਕਰਨ ਲਈ ਖੁਲੀ ਸੋਚ ਰੱਖਦੀ ਹੈ ਜਿਨਾਂ ਨੇ ਮਹਿਲਾ ਉਧਮੀਆਂ ਨੂੰ ਉਤਸ਼ਾਹਿਤ ਕਰਨ ਲਈ ਪਹਿਲਾਂ ਹੀ ਪ੍ਰੋਗਰਾਮ ਸ਼ੁਰੂ ਕੀਤਾ ਹੈ।

ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਸੀ.ਈ.ਓ. ਇਨਵੈਸਟ ਪੰਜਾਬ ਤੇ ਸਕੱਤਰ ਉਦਯੋਗ, ਕਮਰਸ ਤੇ ਆਈ.ਟੀ. ਰਾਕੇਸ਼ ਕੁਮਾਰ ਵਰਮਾ, ਪ੍ਰੈਜ਼ੀਡੈਂਟ ਤੇ ਸੀ.ਈ.ਓ. ਵਾਲਮਾਰਟ ਇੰਡੀਆ ਿਸ਼ ਆਇਰ, ਪ੍ਰਬੰਧਕੀ ਡਾਇਰੈਕਟਰ ਕਰਗਿੱਲ ਫੀਡ ਐਂਡ ਨਿਊਟਿ੍ਰਸ਼ਨ ਇੰਡੀਆ ਲਿਮਟਿਡ ਏ. ਲੈਂਗਰ, ਸੀਨੀਅਰ ਵਾਇਸ ਪ੍ਰੈਜੀਡੈਂਟ ਅਤੇ ਬਿਜ਼ਨਸ ਹੈੱਡ-ਫਾਰਮ ਮਸ਼ੀਨਰੀ ਮਹਿੰਦਰ ਐਂਡ ਮਹਿੰਦਰਾ ਲਿਮਟਿਡ ਸ੍ਰੀ ਕਾਇਰਸ ਵੈਖਾਰੀਆ, ਸੀਨੀਅਰ ਵਾਇਸ ਪ੍ਰੈਸੀਡੈਂਟ ਅਤੇ ਸੀ.ਈ.ਓ. ਸੁਖਜੀਤ ਸਟਾਰਚ ਐਂਡ ਕੈਮਿਕਲ ਲਿਮਟਿਡ ਭਵਨਦੀਪ ਸਰਦਾਨਾ ਅਤੇ ਚੇਅਰਮੈਨ, ਸੀ.ਆਈ.ਆਈ. ਪੰਜਾਬ ਰਾਜ ਕੌਂਸਲ ਤੇ ਚੇਅਰਮੈਨ ਤੇ ਪ੍ਰਬੰਧਕੀ ਡਾਇਰੈਕਟ ਅਜੂਨੀ ਬਾਇਓਟੈਕ ਪ੍ਰਾਈਵੇਟ ਲਿਮਟਿਡ ਗੁਰਮੀਤ ਸਿੰਘ ਭਾਟੀਆ ਹਾਜ਼ਰ ਸਨ।

—PTC News

Related Post