ਜਲਦ ਆਵੇਗੀ ਕੋਰੋਨਾ ਦੀ ਨਵੀਂ ਯੂਨੀਵਰਸਲ ਵੈਕਸੀਨ, ਟਲੇਗਾ ਮਹਾਮਾਰੀ ਦਾ ਜੋਖਿਮ

By  Baljit Singh June 23rd 2021 04:46 PM

ਵਾਸ਼ਿੰਗਟਨ: ਕੋਰੋਨਾ ਵਾਇਰਸ ਦੇ ਨਵੇਂ-ਨਵੇਂ ਰੂਪ ਪੂਰੇ ਵਿਸ਼ਵ ਲਈ ਮੁਸੀਬਤ ਦਾ ਕਾਰਨ ਬਣ ਰਹੇ ਹਨ।. ਇਸੇ ਲਈ ਵਿਗਿਆਨੀ ਅੱਜ ਕੱਲ ਅਜਿਹੇ ਟੀਕੇ ਉੱਤੇ ਕੰਮ ਕਰ ਰਹੇ ਹਨ, ਜੋ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਹਰ ਰੂਪ ਤੋਂ ਸੁਰੱਖਿਅਤ ਰੱਖੇਗਾ। ਇਹ ਟੀਕਾ ਆਪਣੇ ਆਖ਼ਰੀ ਪੜਾਵਾਂ ਵਿਚੋਂ ਲੰਘ ਰਿਹਾ ਹੈ। ਇੱਕ ਵਾਰ ਜਦੋਂ ਇਹ ਟੀਕਾ ਤਿਆਰ ਹੋ ਗਿਆ ਹੈ ਤਾਂ ਸਾਡੇ ਕੋਲ ਭਵਿੱਖ ਵਿਚ ਅਜਿਹੀਆਂ ਮਹਾਮਾਰੀਆਂ ਨਾਲ ਲੜਨ ਲਈ ਇੱਕ ਸ਼ਕਤੀਸ਼ਾਲੀ ਹਥਿਆਰ ਹੋਵੇਗਾ।

ਪੜੋ ਹੋਰ ਖਬਰਾਂ: ਅੱਤਵਾਦੀ ਹਾਫਿਜ਼ ਸਈਦ ਦੇ ਘਰ ਦੇ ਬਾਹਰ ਵੱਡਾ ਧਮਾਕਾ, ਦੋ ਦੀ ਮੌਤ

ਵਿਗਿਆਨੀਆਂ ਨੇ ਲਗਭਗ ਅਜਿਹੀ ਇੱਕ ਵੈਕਸੀਨ ਤਿਆਰ ਕਰ ਲਈ ਹੈ। ਕੋਵਿਡ-19 ਤੋਂ ਇਲਾਵਾ ਇਹ ਸਾਨੂੰ ਕੋਰੋਨਾ ਵਾਇਰਸ ਫੈਮਿਲੀ ਦੇ ਸਾਰੇ ਵਾਇਰਸਾਂ ਨਾਲ ਲੜਨ ਦੀ ਤਾਕਤ ਦੇਵੇਗਾ, ਇਹ ਸਾਰੇ ਰੂਪਾਂ ਉੱਤੇ ਪ੍ਰਭਾਵਸ਼ਾਲੀ ਹੋਵੇਗਾ। ਇਸ ਟੀਕੇ ਦਾ ਟ੍ਰਾਇਲ ਇਸ ਸਮੇਂ ਚੂਹਿਆਂ ਉੱਤੇ ਕੀਤਾ ਜਾ ਰਿਹਾ ਹੈ।ਜਦੋਂ ਇਸ ਟੀਕੇ ਨੂੰ ਚੂਹੇ ਉੱਤੇ ਟੈਸਟ ਕੀਤਾ ਗਿਆ ਤਾਂ ਟੀਕੇ ਨੇ ਬਹੁਤ ਸਾਰੇ ਐਂਟੀਬਾਡੀਜ਼ ਵਿਕਸਿਤ ਕੀਤੇ, ਜੋ ਬਹੁਤ ਸਾਰੇ ਸਪਾਈਕ ਪ੍ਰੋਟੀਨ ਦਾ ਮੁਕਾਬਲਾ ਕਰ ਸਕਦੇ ਹਨ। ਇਸ ਵਿਚ ਦੱਖਣੀ ਅਫਰੀਕਾ ਵਿਚ ਪਾਏ ਗਏ B.1.351 ਵਰਗੇ ਵੇਰੀਏਂਟ ਵੀ ਸ਼ਾਮਲ ਸਨ। ਜੇ ਵਿਗਿਆਨੀ ਸਫਲ ਹੁੰਦੇ ਹਨ ਤਾਂ ਇਹ ਮਨੁੱਖਜਾਤੀ ਲਈ ਵਰਦਾਨ ਤੋਂ ਘੱਟ ਨਹੀਂ ਹੋਵੇਗਾ।

ਪੜੋ ਹੋਰ ਖਬਰਾਂ: ਰਾਕੇਸ਼ ਟਿਕੈਤ ਦਾ ‘ਟ੍ਰਿਪਲ-ਟੀ’ ਫਾਰਮੂਲਾ, ਕਿਹਾ- ‘ਇੰਝ ਜਿੱਤਾਂਗੇ ਜੰਗ’

ਅਮਰੀਕਾ ਦੀ ਨੌਰਥ ਕੈਰੋਲੀਨਾ ਯੂਨੀਵਰਸਿਟੀ ਦੇ ਵਿਗਿਆਨੀ ਇਸ ਟੀਕੇ ਉੱਤੇ ਕੰਮ ਕਰ ਰਹੇ ਹਨ। ਵਿਗਿਆਨੀਆਂ ਅਨੁਸਾਰ ਕੋਈ ਨਹੀਂ ਜਾਣਦਾ ਕਿ ਕਿਹੜਾ ਵਾਇਰਸ ਅਗਲੀ ਮਹਾਮਾਰੀ ਦਾ ਕਾਰਨ ਬਣੇਗਾ, ਇਸ ਲਈ ਹੁਣ ਤੋਂ ਹਰ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਪੈਣਗੀਆਂ। ਦੱਸਿਆ ਜਾ ਰਿਹਾ ਹੈ ਕਿ ਨਵੀਂ ਵੈਕਸੀਨ ਕੋਰੋਨਾ ਵਾਇਰਸ ਦੇ ਸਾਰੇ ਮੌਜੂਦਾ ਰੂਪਾਂ ਤੋਂ ਇਲਾਵਾ ਹੋਰ ਸਾਰੇ ਰੂਪਾਂ ਨੂੰ ਪ੍ਰਭਾਵਿਤ ਕਰੇਗੀ, ਜਿਨ੍ਹਾਂ ਦੇ ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲਣ ਦੀ ਸੰਭਾਵਨਾ ਹੈ।

ਪੜੋ ਹੋਰ ਖਬਰਾਂ: ਐਮਾਜ਼ਾਨ ਨੇ 3 ਚੀਨੀ ਕੰਪਨੀਆਂ ਕੀਤੀਆਂ ਬੈਨ, ਦਿੰਦੀਆਂ ਸਨ ਇਹ ਲਾਲਚ

ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਵਿਗਿਆਨੀਆਂ ਦੀ ਟੀਮ ਇਸ ਮਿਸ਼ਨ ਉੱਤੇ ਕੰਮ ਕਰ ਰਹੀ ਹੈ, ਨੇ ਐੱਮਆਰਐੱਨਏ ਵਿਧੀ ਅਪਣਾਈ ਹੈ। ਇਹ ਉਹੀ ਵਿਧੀ ਹੈ ਜੋ ਵਰਤਮਾਨ ਟੀਕਾ ਬਣਾਉਣ ਲਈ ਫਾਈਜ਼ਰ ਅਤੇ ਮਾਡਰਨਾ ਨੇ ਵਰਤੀ ਹੈ। ਵਿਗਿਆਨੀ ਇਸ ਸਮੇਂ ਪਸ਼ੂਆਂ ਉੱਤੇ ਇਸ ਦੀ ਜਾਂਚ ਕਰ ਰਹੇ ਹਨ। ਜੇ ਸਭ ਕੁਝ ਠੀਕ ਰਿਹਾ ਤਾਂ ਸਾਲ 2022 ਵਿਚ ਇਸ ਟੀਕੇ ਨੂੰ ਮਨੁੱਖਾਂ ਉੱਤੇ ਟੈਸਟ ਕਰਨ ਦੀ ਯੋਜਨਾ ਹੈ। ਮਨੁੱਖਾਂ ਉੱਤੇ ਤਿੰਨ ਟ੍ਰਾਇਲਾਂ ਦੇ ਸਫਲ ਹੋਣ ਤੋਂ ਬਾਅਦ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਜਾਵੇਗੀ।

-PTC News

Related Post