ਦੁਨੀਆਂ ਭਰ 'ਚ ਇੰਝ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ (ਤਸਵੀਰਾਂ)

By  Jashan A January 1st 2019 11:18 AM

ਦੁਨੀਆਂ ਭਰ 'ਚ ਇੰਝ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ (ਤਸਵੀਰਾਂ),ਨਵੀਂ ਦਿੱਲੀ: ਨਵੇਂ ਸਾਲ ਨੂੰ ਲੈ ਕੇ ਦੁਨੀਆਂ ਭਰ ‘ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ।ਇਸ ਦੌਰਾਨ 2019 ਦੀ ਆਮਦ ਨੂੰ ਲੈ ਕੇ ਦੁਨੀਆ ਦੇ ਸਭ ਤੋਂ ਛੇਟੇ ਦੇਸ਼ ਸਾਮੋਆ ਨੇ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਜਸ਼ਨ ਮਨਾਇਆ।ਨਾਲ ਹੀ ਟੋਂਗਾ, ਕ੍ਰਿਸਮਸ ਟਾਪੂ ਅਤੇ ਕਿਰੀਬਾਤੀ ‘ਚ ਵੀ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ।ਇਸ ਤੋਂ ਬਾਅਦ ਤਕਰੀਬਨ ਨਿਊਜ਼ੀਲੈਂਡ ਦੇ ਆਕਲੈਂਡ ਨੇ ਖੂਬਸੂਰਤ ਆਤਿਸ਼ਬਾਜ਼ੀ ਕਰਕੇ ਨਵੇਂ ਸਾਲ ਨੂੰ ਜੀ ਆਇਆਂ ਨੂੰ ਕਿਹਾ।

new year ਦੁਨੀਆਂ ਭਰ 'ਚ ਇੰਝ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ (ਤਸਵੀਰਾਂ)

ਨਿਊਜ਼ੀਲੈਂਡ ਤੋਂ ਬਾਅਦ ਲਗਭਗ ਆਸਟ੍ਰੇਲੀਆ, ਜਾਪਾਨ ਅਤੇ ਦੱਖਣੀ ਕੋਰੀਆ ਨੇ ਨਵੇਂ ਸਾਲ ਦਾ ਜਸ਼ਨ ਮਨਾਇਆ।ਇਸ ਤੋਂ ਬਾਅਦ ਯੂਰਪ ‘ਚ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ।ਭਾਰਤ ‘ਚ ਵੀ ਨਵੇਂ ਸਾਲ ਨੂੰ ਲੈ ਕੇ ਲੋਕਾਂ ਵਲੋਂ ਕਾਫੀ ਉਤਸ਼ਾਹ ਜਤਾਇਆ ਜਾ ਰਿਹਾ ਹੈ। ਜਿਸ ਦੌਰਾਨ ਵੱਖ-ਵੱਖ ਦੇਸ਼ਾ ਦੇ ਲੋਕ ਨਵਾਂ ਸਾਲ ਮਨਾਉਣ ਲਈ ਆਕਲੈਂਡ ਪਹੁੰਚ ਕੇ ਜਸ਼ਨ ਮਨਾ ਰਹੇ ਹਨ।

new year celebrate ਦੁਨੀਆਂ ਭਰ 'ਚ ਇੰਝ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ (ਤਸਵੀਰਾਂ)

ਉਥੇ ਹੀ ਭਾਰਤ 'ਚ 2018 ਦਾ ਜਸ਼ਨ ਰਾਤ 12 ਵਜੇ ਸ਼ੁਰੂ ਹੋਇਆ।ਸਾਡੇ ਦੇਸ਼ 'ਚ ਚਾਹੇ ਨਵੇਂ ਸਾਲ ਦੇ ਜਸ਼ਨ ਲਈ ਅਜੇ ਥੋੜਾ ਇੰਤਜ਼ਾਰ ਕਰਨਾ ਪਿਆ। ਜਿਸ ਦੌਰਾਨ ਲੋਕਾਂ ਵੱਲੋਂ ਸਵੇਰੇ ਤੋਂ ਹੀ ਗੁਰਦੁਆਰਿਆਂ, ਮੰਦਿਰਾਂ, ਮਸਜਿਦ ‘ਚ ਜਾ ਕੇ ਨਤਮਸਤਕ ਹੋ ਰਹੇ ਹਨ ਤੇ ਨਵੇਂ ਸਾਲ ਦੀਆਂ ਇਕ ਦੂਸਰੇ ਨੂੰ ਵਧਾਈਆਂ ਦੇ ਰਹੇ ਹਨ।

new year celebrate ਦੁਨੀਆਂ ਭਰ 'ਚ ਇੰਝ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ (ਤਸਵੀਰਾਂ)

ਉਥੇ ਹੀ ਨਿਊਜ਼ੀਲੈਂਡ 'ਚ ਨਵੇਂ ਸਾਲ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਹੁਣ ਆਸਟ੍ਰੇਲੀਆ 'ਚ ਵੀ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋ ਗਿਆ ਹੈ।ਬਾਕੀ ਦੇਸ਼ਾਂ 'ਚ ਵੱਖ-ਵੱਖ ਸਮੇਂ ਅਨੁਸਾਰ ਨਵੇਂ ਸਾਲ ਦਾ ਜਸ਼ਨ ਹੋਰ ਮੱਘਦਾ ਜਾਵੇਗਾ।

-PTC News

Related Post