ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਯੂ.ਐੱਨ. ਸੈਸ਼ਨ 'ਚ ਤਿੰਨ ਮਹੀਨਿਆਂ ਦੀ ਬੱਚੀ ਨਾਲ ਪਹੁੰਚੀ ,ਰਚਿਆ ਇਤਿਹਾਸ

By  Shanker Badra September 25th 2018 07:39 PM -- Updated: September 26th 2018 04:43 PM

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਯੂ.ਐੱਨ. ਸੈਸ਼ਨ 'ਚ ਤਿੰਨ ਮਹੀਨਿਆਂ ਦੀ ਬੱਚੀ ਨਾਲ ਪਹੁੰਚੀ ,ਰਚਿਆ ਇਤਿਹਾਸ:ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਨਿਊਯਾਰਕ ਵਿਚ ਚੱਲ ਰਹੇ ਸੰਯੁਕਤ ਰਾਸ਼ਟਰ ਦੇ 73ਵੇਂ ਸੈਸ਼ਨ ਵਿਚ ਆਪਣੀ 3 ਮਹੀਨੇ ਦੀ ਬੱਚੀ ਨਾਲ ਹਿੱਸਾ ਲੈ ਕੇ ਇਤਿਹਾਸ ਰਚ ਦਿੱਤਾ ਹੈ।ਜੈਸਿੰਡਾ ਸੰਯੁਕਤ ਰਾਸ਼ਟਰ ਸੈਸ਼ਨ 'ਚ ਬੱਚੀ ਨਾਲ ਪਹੁੰਚਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਨੇਤਾ ਬਣ ਗਈ ਹੈ।ਉੱਥੇ ਹੀ ਉਨ੍ਹਾਂ ਦੀ ਬੱਚੀ ਸੰਯੁਕਤ ਰਾਸ਼ਟਰ ਦੀ ਸਭ ਤੋਂ ਘੱਟ ਉਮਰ ਦੀ ਮਹਿਮਾਨ ਬਣੀ ਹੈ।

ਦੱਸ ਦੇਈਏ ਕਿ 38 ਸਾਲਾ ਆਰਡਰਨ ਵਿਸ਼ਵ ਦੀ ਦੂਜੀ ਔਰਤ ਹੈ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹਿੰਦਿਆਂ ਬੱਚੇ ਨੂੰ ਜਨਮ ਦਿੱਤਾ ਹੈ।ਇਸ ਤੋਂ ਪਹਿਲਾਂ ਪਾਕਿਸਤਾਨ ਦੀ ਮਰਹੂਮ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੇ ਵੀ ਆਪਣੇ ਅਹੁਦੇ 'ਤੇ ਰਹਿੰਦਿਆਂ ਬੱਚੇ ਨੂੰ ਜਨਮ ਦਿੱਤਾ ਸੀ।

ਪਿਛਲੇ ਸਾਲ ਅਕਤੂਬਰ 'ਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਆਰਡਰਨ ਸੋਮਵਾਰ ਨੂੰ ਆਪਣੀ ਤਿੰਨ ਮਹੀਨਿਆਂ ਦੀ ਧੀ ਨਾਲ ਸੰਯੁਕਤ ਰਾਸ਼ਟਰ ਦੀ ਮੀਟਿੰਗ 'ਚ ਸ਼ਾਮਲ ਹੋਣ ਲਈ ਪਹੁੰਚੀ ਸੀ।ਉਨ੍ਹਾਂ ਨੇ ਇਸ ਸਾਲ 21 ਜੂਨ ਨੂੰ ਆਕਲੈਂਡ 'ਚ ਬੇਟੀ ਨੂੰ ਜਨਮ ਦਿੱਤਾ ਸੀ।ਆਰਡਰਨ ਬੇਟੀ ਦੇ ਜਨਮ ਦੇ ਛੇ ਮਹੀਨਿਆਂ ਬਾਅਦ ਆਪਣੇ ਕੰਮ 'ਤੇ ਵਾਪਸ ਪਰਤ ਆਈ ਸੀ।

-PTCNews

Related Post