ਬੁੱਧਵਾਰ ਨੂੰ ਪੰਜਾਬ ਵਜ਼ਾਰਤ ਦੀ ਹੋਣ ਮੀਟਿੰਗ 'ਚ ਵੰਡੇ ਜਾਣਗੇ ਨਵੇਂ ਮੰਤਰੀਆਂ ਨੂੰ ਵਿਭਾਗ!

By  Ravinder Singh July 4th 2022 09:02 PM -- Updated: July 4th 2022 09:03 PM

ਚੰਡੀਗੜ੍ਹ : ਪੰਜਾਬ ਵਜ਼ਾਰਤ ਦੀ ਮੀਟਿੰਗ ਬੁੱਧਵਾਰ ਸਵੇਰੇ 10.30 ਵਜੇ ਸਿਵਲ ਸਕੱਤਰੇਤ ਵਿਖੇ ਹੋਵੇਗੀ। ਭਰੋਸੇਯੋਗ ਸੂਤਰਾਂ ਅਨੁਸਾਰ ਕੱਲ੍ਹ ਸ਼ਾਮ ਤੱਕ ਮੰਤਰੀਆਂ ਦੇ ਵਿਭਾਗਾਂ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ। ਪੋਰਟ ਫੋਲਿਓ ਉਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਪਰਸੋਂ ਨੂੰ ਹੋਣ ਵਾਲੀ ਵਜ਼ਾਰਤ ਦੀ ਮੀਟਿੰਗ ਵਿੱਚ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕਰਨ ਦੀ ਵੀ ਖ਼ਬਰ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਕਰਨਗੇ।

ਨਵੇਂ ਬਣਾਏ ਮੰਤਰੀਆਂ ਨੂੰ ਬੁੱਧਵਾਰ ਨੂੰ ਵੰਡੇ ਜਾਣਗੇ ਵਿਭਾਗ!

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਕੈਬਨਿਟ ਦਾ ਵਿਸਥਾਰ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਵਨਿਯੁਕਤ ਮੰਤਰੀਆਂ ਨੂੰ ਹਲਫ ਦਿਵਾਇਆ ਗਿਆ। ਮੰਤਰੀਆਂ ਦੇ ਸਹੁੰ ਚੁੱਕਣ ਲਈ ਸਮਾਗਮ ਕਰਵਾਇਆ ਗਿਆ।

ਨਵੇਂ ਬਣਾਏ ਮੰਤਰੀਆਂ ਨੂੰ ਬੁੱਧਵਾਰ ਨੂੰ ਵੰਡੇ ਜਾਣਗੇ ਵਿਭਾਗ!ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰ ਕੈਬਨਿਟ ਮੰਤਰੀ ਵਿਸ਼ੇਸ਼ ਤੌਰ ਉਤੇ ਪੁੱਜੇ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ,ਬਸਪਾ ਵਿਧਾਇਕ ਨਛੱਤਰ ਪਾਲ ਪਹੁੰਚੇ ਹੋਏ ਸਨ। ਬਨਵਾਰੀ ਲਾਲ ਪੁਰੋਹਿਤ ਨੇ ਸਾਰੇ ਮੰਤਰੀਆਂ ਨੂੰ ਭੇਦ ਗੁਪਤ ਰੱਖਣ ਦਾ ਹਲਫ ਦਿਵਾਇਆ। ਰਾਜਪਾਲ ਪੁਰੋਹਿਤ ਨੇ ਸੁਨਾਮ ਤੋਂ ਦੋ ਵਾਰ ਵਿਧਾਇਕ ਅਮਨ ਅਰੋੜਾ ਨੂੰ ਮੰਤਰੀ ਬਣਨ ਉਤੇ ਸਹੁੰ ਚੁਕਾਈ। ਇਸ ਤੋਂ ਬਾਅਦ ਡਾ. ਇੰਦਰਬੀਰ ਸਿੰਘ ਨਿੱਝਰ ਮੁਖੀ ਚੀਫ਼ ਖ਼ਾਲਸਾ ਦੀਵਾਨ ਤੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਨੂੰ ਮੰਤਰੀ ਬਣਨ ਉਤੇ ਸਹੁੰ ਚੁਕਾਈ ਗਈ।

ਨਵੇਂ ਬਣਾਏ ਮੰਤਰੀਆਂ ਨੂੰ ਬੁੱਧਵਾਰ ਨੂੰ ਵੰਡੇ ਜਾਣਗੇ ਵਿਭਾਗ!ਇਸ ਪਿੱਛੋਂ ਰਾਜਪਾਲ ਨੇ ਗੁਰੂ ਹਰਸਹਾਏ ਤੋਂ ਵਿਧਾਇਕ ਬਣੇ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਬਣਾਏ ਜਾਣ ਉਤੇ ਸਹੁੰ ਚੁਕਾਈ ਗਈ। ਇਸ ਪਿੱਛੋਂ ਸਮਾਣਾ ਤੋਂ ਵਿਧਾਇਕ ਬਣੇ ਚੇਤਨ ਸਿੰਘ ਜੋੜਾਮਾਜਰਾ ਨੂੰ ਸਹੁੰ ਚੁਕਾਈ ਗਈ। ਅੰਤ ਵਿੱਚ ਪੰਜਾਬੀ ਗਾਇਕਾ ਅਤੇ ਖਰੜ ਤੋਂ ਪਹਿਲੀ ਵਾਰ ਵਿਧਾਇਕ ਬਣੀ ਅਨਮੋਲ ਗਗਨ ਮਾਨ ਨੂੰ ਮੰਤਰੀ ਪਦ ਦੀ ਸਹੁੰ ਚੁਕਾਈ ਗਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਬਣੇ ਸਾਰੇ ਮੰਤਰੀਆਂ ਨੂੰ ਮੁਬਾਰਕਾਂ ਦਿੱਤੀਆਂ।

ਇਹ ਵੀ ਪੜ੍ਹੋ : ਪੰਜਾਬ ਸਕੂਲ ਬੋਰਡ ਸਿੱਖਿਆ ਦੀ 10ਵੀਂ ਜਮਾਤ ਦਾ ਨਤੀਜਾ ਭਲਕੇ ਹੋਵੇਗਾ ਜਾਰੀ

Related Post