ਨਵੀਂ ਦਿੱਲੀ :ਐੱਸਸੀ/ਐੱਸਟੀ ਐਕਟ ਖਿਲਾਫ ਸਵਰਨ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ

By  Shanker Badra September 6th 2018 09:45 AM -- Updated: September 6th 2018 10:40 AM

ਨਵੀਂ ਦਿੱਲੀ :ਐੱਸਸੀ/ਐੱਸਟੀ ਐਕਟ ਖਿਲਾਫ ਸਵਰਨ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ:ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਐਸਸੀ/ਐਸਟੀ ਸਬੰਧੀ ਪੇਸ਼ ਕੀਤੇ ਆਰਡੀਨੈਂਸ ਤੋਂ ਬਾਅਦ ਹੁਣ ਜਨਰਲ ਵਰਗ ਸੜਕਾਂ 'ਤੇ ਆ ਗਿਆ ਹੈ।ਜਨਰਲ ਵਰਗ ਵਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਜਿਸ ਲਈ ਦੇਸ਼ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ।ਖ਼ਾਸ ਤੌਰ ’ਤੇ ਮੱਧ ਪ੍ਰਦੇਸ਼ ਵਿੱਚ ਸੁਰੱਖਿਆ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ।

ਭਾਰਤ ਬੰਦ ਨੂੰ ਵੇਖਦੇ ਹੋਏ ਮੱਧ ਪ੍ਰਦੇਸ਼ ਦੇ ਭਿੰਡ, ਗਵਾਲੀਅਰ, ਛੱਤਰਪੁਰ, ਰੀਵਾ ਤੇ ਸ਼ਿਵਪੁਰੀ ਸਣੇ ਕਈ ਸ਼ਹਿਰਾਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।ਮੱਧ ਪ੍ਰਦੇਸ਼ ਵਿੱਚ ਜਨਰਲ ਸਮਾਜ ਦੇ ਕਈ ਸੰਗਠਨ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਦਰਅਸਲ ਇਹ ਮਾਮਲਾ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਉਲਟ SC-ST ਐਕਟ ਵਿੱਚ ਸੋਧ ਕਰਨ ਸਬੰਧੀ ਸ਼ੁਰੂ ਹੋਇਆ ਹੈ।ਸੁਪਰੀਮ ਕੋਰਟ ਨੇ ਦਿਸ਼ਾ ਨਿਰਦੇਸ਼ ਦਿੱਤੇ ਸਨ ਕਿ ਸ਼ਿਕਾਇਤ ਮਿਲਦੇ ਹੀ ਕੇਸ ਦਰਜ ਨਹੀਂ ਕੀਤਾ ਜਾਵੇਗਾ।ਜਾਂਚ ਤੋਂ ਬਗ਼ੈਰ ਗ੍ਰਿਫ਼ਤਾਰੀ ਨਹੀਂ ਹੋਵੇਗੀ ਅਤੇ ਇੱਕ ਹਫ਼ਤੇ ਅੰਦਰ ਸ਼ਿਕਾਇਤ ਦੀ ਜਾਂਚ ਕਰਨੀ ਲਾਜ਼ਮੀ ਹੋਵੇਗੀ। ਦੋਸ਼ ਸਹੀ ਸਾਬਤ ਹੋਣ 'ਤੇ ਗ੍ਰਿਫ਼ਤਾਰੀ ਹੋਵੇਗੀ।ਸਰਕਾਰੀ ਕਰਮਚਾਰੀਆਂ ਦੀ ਗ੍ਰਿਫ਼ਤਾਰੀ ਬਗ਼ੈਰ ਪ੍ਰਸ਼ਾਸਨਿਕ ਮਨਜ਼ੂਰੀ ਤੋਂ ਨਹੀਂ ਕੀਤੀ ਜਾਵੇਗੀ।

ਸਰਕਾਰੀ ਕਰਮਚਾਰੀ ਅਜਿਹੇ ਮਾਮਲਿਆਂ ਵਿੱਚ ਅਗਾਊਂ ਜ਼ਮਾਨਤ ਦੀ ਪਟੀਸ਼ਨ ਵੀ ਦਾਖ਼ਲ ਕਰ ਸਕਦੇ ਹਨ।ਦਲਿਤ ਵਰਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਵਿਰੁੱਧ ਸੀ।ਇਸ ਤੋਂ ਬਾਅਦ ਸਰਕਾਰ ਨਵਾਂ ਆਰਡੀਨੈਂਸ ਲੈ ਕੇ ਆਈ।ਇਸ ਵਿੱਚ ਸੁਪਰੀਮ ਕੋਰਟ ਦੇ ਪਹਿਲਾਂ ਵਾਲੇ ਸਾਰੇ ਨਿਯਮ ਹਨ ਪਰ ਅਗਾਊਂ ਜ਼ਮਾਨਤ ਦਾ ਨਿਯਮ ਖ਼ਤਮ ਕਰ ਦਿੱਤਾ ਗਿਆ ਹੈ ਜਿਸ ਦਾ ਵਿਰੋਧ ਹੁਣ ਜਨਰਲ ਵਰਗ ਕਰ ਰਿਹਾ ਹੈ।

-PTCNews

Related Post