10 New Additional Judges : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 10 ਨਵੇਂ ਵਧੀਕ ਜੱਜਾਂ ਨੇ ਚੁੱਕੀ ਸਹੁੰ; ਜਾਣੋ 10 ਜੱਜਾਂ ਦੇ ਨਾਂਅ

ਰਾਸ਼ਟਰਪਤੀ ਦੇ ਹੁਕਮਾਂ ਅਨੁਸਾਰ, ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੇ ਸਾਰੇ 10 ਸੈਸ਼ਨ ਜੱਜਾਂ ਨੂੰ ਹਾਈ ਕੋਰਟ ਦੇ ਜੱਜ ਨਿਯੁਕਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ।

By  Aarti August 4th 2025 11:14 AM

10 New Additional Judges : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ 10 ਹੋਰ ਜੱਜ ਮਿਲ ਗਏ ਹਨ। ਇਨ੍ਹਾਂ 10 ਜੱਜਾਂ ਨੂੰ ਚੀਫ਼ ਜਸਟਿਸ ਨੇ ਸਾਰਿਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਨ੍ਹਾਂ ਨੂੰ ਸਹੁੰ ਚੁੱਕਣ ਤੋਂ ਬਾਅਦ ਸਾਰਿਆਂ ਨੇ ਅਹੁਦਾ ਸੰਭਾਲਿਆ। ਸ਼ੁੱਕਰਵਾਰ ਨੂੰ ਰਾਸ਼ਟਰਪਤੀ ਨੇ ਇਨ੍ਹਾਂ 10 ਸੈਸ਼ਨ ਜੱਜਾਂ ਨੂੰ ਹਾਈ ਕੋਰਟ ਦੇ ਜੱਜ ਨਿਯੁਕਤ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। 

ਰਾਸ਼ਟਰਪਤੀ ਦੇ ਹੁਕਮਾਂ ਅਨੁਸਾਰ, ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੇ ਸਾਰੇ 10 ਸੈਸ਼ਨ ਜੱਜਾਂ ਨੂੰ ਹਾਈ ਕੋਰਟ ਦੇ ਜੱਜ ਨਿਯੁਕਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕਣ ਤੋਂ ਬਾਅਦ, ਸਾਰਿਆਂ ਨੇ ਤੁਰੰਤ ਆਪਣਾ ਅਹੁਦਾ ਸੰਭਾਲ ਲਿਆ।

ਅੱਜ ਹਾਈ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕਣ ਵਾਲੇ 10 ਸੈਸ਼ਨ ਜੱਜਾਂ ਵਿੱਚ ਸ਼ਾਮਲ ਹਨ,

  1. ਵਰਿੰਦਰ ਅਗਰਵਾਲ
  2. ਮਨਦੀਪ ਪੰਨੂ
  3. ਪ੍ਰਮੋਦ ਗੋਇਲ
  4. ਸ਼ਾਲਿਨੀ ਸਿੰਘ ਨਾਗਪਾਲ
  5. ਅਮਰਿੰਦਰ ਸਿੰਘ ਗਰੇਵਾਲ
  6. ਸੁਭਾਸ਼ ਮੇਹਲਾ
  7. ਸੂਰਿਆ ਪ੍ਰਤਾਪ ਸਿੰਘ
  8. ਰੁਪਿੰਦਰਜੀਤ ਚਾਹਲ
  9. ਅਰਾਧਨਾ ਸਾਹਨੀ 
  10. ਯਸ਼ਵੀਰ ਸਿੰਘ ਰਾਠੌਰ

ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜਾਂ ਦੀਆਂ ਕੁੱਲ 85 ਅਸਾਮੀਆਂ ਹਨ, ਪਰ ਇਸ ਸਮੇਂ ਹਾਈ ਕੋਰਟ ਵਿੱਚ ਸਿਰਫ਼ 49 ਜੱਜ ਕੰਮ ਕਰ ਰਹੇ ਹਨ। ਹੁਣ ਇਨ੍ਹਾਂ ਦਸ ਜੱਜਾਂ ਦੀ ਨਿਯੁਕਤੀ ਤੋਂ ਬਾਅਦ, ਹਾਈ ਕੋਰਟ ਵਿੱਚ ਜੱਜਾਂ ਦੀ ਗਿਣਤੀ 59 ਹੋ ਜਾਵੇਗੀ। ਇਸ ਸਬੰਧ ਵਿੱਚ, ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਵੀ, ਹਾਈ ਕੋਰਟ ਵਿੱਚ ਜੱਜਾਂ ਦੀਆਂ 26 ਅਸਾਮੀਆਂ ਖਾਲੀ ਰਹਿਣਗੀਆਂ।

ਇਹ ਵੀ ਪੜ੍ਹੋ : Talwandi Sabo News : ਪਿੰਡ ਨੰਗਲਾ 'ਚ ਜ਼ਮੀਨੀ ਝਗੜੇ 'ਚ ਭਰਾ ਨੇ ਪੁੱਤਰਾਂ ਨਾਲ ਮਿਲ ਕੇ ਭਰਾ 'ਤੇ ਕੀਤਾ ਹਮਲਾ, ਸਿਰ 'ਚ ਪੱਥਰ ਵੱਜਣ ਕਾਰਨ ਹੋਈ ਮੌਤ

Related Post