Tue, Mar 3, 2026
Whatsapp

DSP ਦਲਜੀਤ ਸਿੰਘ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਕਿਡਨੀ ਦੀ ਗੰਭੀਰ ਬਿਮਾਰੀ ਤੋਂ ਸਨ ਪੀੜਤ

ਡੀਐਸਪੀ ਦਲਜੀਤ ਸਿੰਘ ਦਾ ਇਲਾਜ ਐਕਸ ਹਸਪਤਾਲ ਵਿੱਚ ਚੱਲ ਰਿਹਾ ਸੀ। ਕਿਡਨੀ ਫੇਲ ਹੋਣ ਕਾਰਨ ਉਹ ਨਿਯਮਿਤ ਤੌਰ ’ਤੇ ਡਾਇਲਿਸਿਸ ’ਤੇ ਸਨ। ਪਰ ਸੋਮਵਾਰ ਦੇਰ ਸ਼ਾਮ ਉਨ੍ਹਾਂ ਨੇ ਅੰਤਿਮ ਸਾਹ ਲਿਆ। ਬਿਮਾਰੀ ਕਾਰਨ ਉਹ ਪਿਛਲੇ ਲਗਭਗ ਇੱਕ ਸਾਲ ਤੋਂ ਮੈਡੀਕਲ ਛੁੱਟੀ ’ਤੇ ਸਨ।

Reported by:  PTC News Desk  Edited by:  Aarti -- March 03rd 2026 09:35 AM
DSP ਦਲਜੀਤ ਸਿੰਘ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਕਿਡਨੀ ਦੀ ਗੰਭੀਰ ਬਿਮਾਰੀ ਤੋਂ ਸਨ ਪੀੜਤ

DSP ਦਲਜੀਤ ਸਿੰਘ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਕਿਡਨੀ ਦੀ ਗੰਭੀਰ ਬਿਮਾਰੀ ਤੋਂ ਸਨ ਪੀੜਤ

ਨਸ਼ਾ ਤਸਕਰੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਲਈ ਜਾਣੇ ਜਾਂਦੇ ਪੰਜਾਬ ਪੁਲਿਸ ਦੇ ਡੀਐਸਪੀ ਦਲਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ 51 ਸਾਲਾਂ ਦੇ ਸਨ ਅਤੇ ਲੰਬੇ ਸਮੇਂ ਤੋਂ ਕਿਡਨੀ ਦੀ ਗੰਭੀਰ ਬਿਮਾਰੀ ਨਾਲ ਪੀੜਤ ਸਨ।

ਡੀਐਸਪੀ ਦਲਜੀਤ ਸਿੰਘ ਦਾ ਇਲਾਜ ਐਕਸ ਹਸਪਤਾਲ ਵਿੱਚ ਚੱਲ ਰਿਹਾ ਸੀ। ਕਿਡਨੀ ਫੇਲ ਹੋਣ ਕਾਰਨ ਉਹ ਨਿਯਮਿਤ ਤੌਰ ’ਤੇ ਡਾਇਲਿਸਿਸ ’ਤੇ ਸਨ। ਪਰ ਸੋਮਵਾਰ ਦੇਰ ਸ਼ਾਮ ਉਨ੍ਹਾਂ ਨੇ ਅੰਤਿਮ ਸਾਹ ਲਿਆ। ਬਿਮਾਰੀ ਕਾਰਨ ਉਹ ਪਿਛਲੇ ਲਗਭਗ ਇੱਕ ਸਾਲ ਤੋਂ ਮੈਡੀਕਲ ਛੁੱਟੀ ’ਤੇ ਸਨ।

ਦਲਜੀਤ ਸਿੰਘ ਲੁਧਿਆਣਾ ਦੇਹਾਤੀ ਪੁਲਿਸ ਵਿੱਚ ਐਂਟੀ ਨਾਰਕੋਟਿਕ ਵਿੰਗ ਨਾਲ ਤਾਇਨਾਤ ਰਹੇ। ਉਨ੍ਹਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਈ ਵੱਡੀਆਂ ਕਾਰਵਾਈਆਂ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ। ਨਸ਼ੇ ਦੇ ਵਪਾਰ ਖ਼ਿਲਾਫ਼ ਬੇਖੌਫ਼ ਕਾਰਵਾਈ ਕਾਰਨ ਉਹ ਇੱਕ ਦਲੇਰ ਅਤੇ ਨਿਡਰ ਅਧਿਕਾਰੀ ਵਜੋਂ ਜਾਣੇ ਜਾਂਦੇ ਸਨ।

ਉਹਨਾਂ ਦੇ ਸਾਥੀਆਂ ਮੁਤਾਬਕ, ਡੀਐਸਪੀ ਦਲਜੀਤ ਸਿੰਘ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਹਿੰਮਤ ਨਾਲ ਨਿਭਾਈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਪੁਲਿਸ ਵਿਭਾਗ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਡੀਐਸਪੀ ਦਲਜੀਤ ਸਿੰਘ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ  ਪਿੰਡ ਭੁੱਨਰਹੇੜੀ, ਜ਼ਿਲ੍ਹਾ ਪਟਿਆਲਾ ਵਿੱਚ ਪੂਰੇ ਸਨਮਾਨਾਂ ਨਾਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Weather On Holi : ਪੰਜਾਬ ’ਚ ਮੌਸਮ ਖੁਸ਼ਕ ਰਹਿਣ ਦੀ ਉਮੀਦ , ਜਾਣੋ ਹੋਲੀ ਵਾਲੇ ਦਿਨ ਕਿਹੋ ਜਿਹਾ ਰਹੇਗਾ ਮੌਸਮ

- PTC NEWS

Top News view more...

Latest News view more...

PTC NETWORK
PTC NETWORK