ਅਰਜਨਟੀਨਾ ਦੇ ਤੱਟਵਰਤੀ ਇਲਾਕੇ 'ਚ ਜ਼ਬਰਦਸਤ ਤੂਫਾਨ 'ਚ 13 ਲੋਕਾਂ ਦੀ ਮੌਤ

ਘਟਨਾ ਉਸ ਸਮੇਂ ਵਾਪਰੀ, ਜਦੋਂ ਕਲੱਬ 'ਚ ਐਮਰਜੈਂਸੀ ਸੇਵਾ ਦੌਰਾਨ ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਮਲਬੇ ਹੇਠਾਂ ਫਸੇ ਲੋਕਾਂ ਨੂੰ ਕੱਢਿਆ ਜਾ ਰਿਹਾ ਸੀ।

By  KRISHAN KUMAR SHARMA December 17th 2023 01:32 PM -- Updated: December 17th 2023 01:51 PM

ਅਰਜਨਟੀਨਾ 'ਚ ਸ਼ਨੀਵਾਰ ਆਏ ਜ਼ਬਰਦਸਤ ਤੂਫਾਨ 'ਚ ਕੁੱਲ 13 ਲੋਕ ਮਾਰੇ ਗਏ ਹਨ। ਸ਼ਹਿਰ ਦੇ ਮੇਅਰ ਨੇ ਇਹ ਪੁਸ਼ਟੀ ਕੀਤੀ। ਮੇਅਰ ਦਫਤਰ ਵੱਲੋਂ ਦੱਸਿਆ ਗਿਆ ਕਿ ਬਿਜਲੀ ਨਾਲ ਭਰਿਆ ਇਹ ਤੂਫਾਨ ਦੱਖਣੀ ਅਮਰੀਕੀ ਦੇਸ਼ ਦੇ ਤੱਟਵਰਤੀ ਸ਼ਹਿਰ 'ਚ ਆਇਆ। ਦੱਸ ਦੇਈਏ ਕਿ ਬੀਤੇ ਦਿਨ ਅਰਜਨਟੀਨਾ ਦੇ ਬੰਦਰਗਾਹ ਵਾਲੇ ਸ਼ਹਿਰ ਬਾਹੀਆ ਬਾਲਾਂਕਾ 'ਚ ਜ਼ਬਰਦਸਤ ਭੂਚਾਲ ਨੇ ਤਬਾਹੀ ਮਚਾਈ, ਜਿਸ ਦੌਰਾਨ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਤੂਫਾਨ ਕਾਰਨ ਇਕ ਕਲੱਬ ਦੀ ਛੱਤ ਵੀ ਡਿੱਗ ਗਈ ਸੀ, ਜਿਸ ਹੇਠਾਂ 13 ਲੋਕਾਂ ਦੀ ਮੌਤ ਹੋ ਗਈ।

ਐਮਰਜੈਂਸੀ ਸੇਵਾ ਦੌਰਾਨ ਵਾਪਰਿਆ ਸੀ ਹਾਦਸਾ

ਮੇਅਰ ਦਫਤਰ ਦੀ ਜਾਣਕਾਰੀ ਅਨੁਸਾਰ ਮੀਂਹ ਅਤੇ ਤੇਜ਼ ਹਵਾ ਵਾਲੇ ਭਾਰੀ ਤੂਫਾਨ ਕਾਰਨ ਕਈ ਇਮਾਰਤਾਂ ਦਾ ਨੁਕਸਾਨ ਹੋਇਆ, ਜਿਸ ਵਿੱਚ ਕਈ ਘਰਾਂ ਦੀਆਂ ਛੱਤਾਂ ਵੀ ਉਡ ਗਈਆਂ। ਇਸ ਦੌਰਾਨ ਇਕ ਕਲੱਬ ਦੀ ਛੱਤ ਡਿੱਗ ਗਈ, ਜਿਥੇ ਐਮਰਜੈਂਸੀ ਸੇਵਾ ਦੌਰਾਨ ਕੰਮ ਚੱਲ ਰਿਹਾ ਸੀ। ਕਲੱਬ ਬਹਿਏਂਸ ਡੇਲ ਨੋਰਟੇ ਦੱਸਿਆ ਜਾ ਰਿਹਾ ਹੈ, ਜਿਸ 'ਚ ਮੰਦਭਾਗੀ ਘਟਨਾ ਵਾਪਰੀ ਅਤੇ 13 ਲੋਕਾਂ ਦੀ ਮੌਤ ਹੋ ਗਈ।

150 ਕਿਲੋਮੀਟਰ ਸੀ ਤੂਫਾਨ ਦੀ ਰਫਤਾਰ

ਦੱਸਿਆ ਗਿਆ ਕਿ ਘਟਨਾ ਉਸ ਸਮੇਂ ਵਾਪਰੀ, ਜਦੋਂ ਕਲੱਬ 'ਚ ਐਮਰਜੈਂਸੀ ਸੇਵਾ ਦੌਰਾਨ ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਸੀ ਅਤੇ  ਮਲਬੇ ਹੇਠਾਂ ਫਸੇ ਲੋਕਾਂ ਨੂੰ ਕੱਢਿਆ ਜਾ ਰਿਹਾ ਸੀ। ਦੱਸ ਦੇਈਏ ਕਿ ਜ਼ਬਰਦਸਤ ਤੂਫਾਨ ਦੀ ਗਤੀ 150 ਕਿਲੋਮੀਟਰ ਦੀ ਲਗਭਗ ਰਹੀ, ਜਿਸ ਦੌਰਾਨ ਕਈ ਥਾਵਾਂ 'ਤੇ ਬਿਜਲੀ ਵੀ ਚਲੀ ਗਈ ਸੀ।

Related Post