Gurdaspur News : ਨਹਿਰ ਚ ਨਹਾਉਣ ਗਏ 15 ਸਾਲਾ ਮੁੰਡੇ ਦੀ ਡੁੱਬਣ ਕਾਰਨ ਮੌਤ, ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ

Gurdaspur News : ਜਾਣਕਾਰੀ ਅਨੁਸਾਰ ਘਰੋਂ ਆਪਣੇ ਦੋਸਤਾਂ ਦੇ ਨਾਲ ਨਹਿਰ 'ਚ ਨਹਾਉਣ ਆਇਆ ਪਿੰਡ ਕੰਗ ਦਾ ਸਾਗਰ ਨਾਮਕ ਨੌਜਵਾਨ ਪਾਣੀ ਦੇ ਤੇਜ ਬਹਾਵ ਵਿੱਚ ਰੁੜ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਡੁੱਬੇ ਨੂੰ ਦੋ ਦਿਨ ਤੋਂ ਵੱਧ ਦਾ ਸਮਾ ਹੋ ਗਿਆ ਹੈ।

By  KRISHAN KUMAR SHARMA May 23rd 2025 11:55 AM -- Updated: May 23rd 2025 12:03 PM
Gurdaspur News : ਨਹਿਰ ਚ ਨਹਾਉਣ ਗਏ 15 ਸਾਲਾ ਮੁੰਡੇ ਦੀ ਡੁੱਬਣ ਕਾਰਨ ਮੌਤ, ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ

Gurdaspur News : ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਦੀ ਨਹਿਰ (Dhariwal Canal) ਵਿੱਚ ਨਹਾਉਣ ਗਏ  15 ਵਰਿਆਂ ਦੇ ਇੱਕ ਨੌਜਵਾਨ ਦੀ ਲੋਹੇ ਵਾਲੇ ਪੁੱਲ ਦੇ ਨਜ਼ਦੀਕ ਡੁੱਬਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਘਰੋਂ ਆਪਣੇ ਦੋਸਤਾਂ ਦੇ ਨਾਲ ਨਹਿਰ 'ਚ ਨਹਾਉਣ ਆਇਆ ਪਿੰਡ ਕੰਗ ਦਾ ਸਾਗਰ ਨਾਮਕ ਨੌਜਵਾਨ ਪਾਣੀ ਦੇ ਤੇਜ ਬਹਾਵ ਵਿੱਚ (Drowning) ਰੁੜ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਡੁੱਬੇ ਨੂੰ ਦੋ ਦਿਨ ਤੋਂ ਵੱਧ ਦਾ ਸਮਾ ਹੋ ਗਿਆ ਹੈ।

ਪਰਿਵਾਰਕ ਮੈਂਬਰਾਂ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਪਿੰਡ ਦੇ ਸਰਪੰਚ ਮੈਂਬਰ ਪੰਚਾਇਤ ਤੇ ਹੋਰ ਮੌਹਤਬਰ ਵਿਅਕਤੀਆਂ ਦੇ ਨਾਲ ਪੁਲਿਸ ਪ੍ਰਸ਼ਾਸਨ ਤੱਕ ਸੰਪਰਕ ਕੀਤਾ, ਜਿਸ 'ਤੇ ਨਹਿਰ ਦਾ ਪਾਣੀ ਘੱਟ ਕੀਤਾ ਗਿਆ। ਪਾਣੀ ਘੱਟ ਹੋਣ ਦੇ ਬਾਅਦ ਨਹਿਰ ਦੇ ਨਜ਼ਦੀਕ ਰਜੀਵ ਗਾਂਧੀ ਕਲੋਨੀ ਦੇ ਕੁਝ ਨੌਜਵਾਨ ਜਿਹੜੇ ਕਿ ਪੇਸ਼ੇ ਵੱਜੋਂ ਗੋਤਾਖੋਰ ਹਨ, ਵੱਲੋਂ ਨਹਿਰ ਵਿੱਚ ਡੁੱਬੇ ਨੌਜਵਾਨ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਕਈ ਘੰਟੇ ਦੀ ਜੱਦੋ-ਜਹਿਦ ਦੇ ਬਾਅਦ ਵੀ ਨਹਿਰ ਵਿੱਚ ਡੁੱਬੇ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗ ਪਾਇਆ, ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।

ਸਦਮੇ 'ਚ ਪਰਿਵਾਰ

ਨੌਜਵਾਨ ਦੀ ਵੱਡੀ ਭੈਣ ਨੇ ਕਿਹਾ ਕਿ ਸਾਡੇ ਉੱਪਰ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪਿਤਾ ਨੌਜਵਾਨ ਮੁੰਡੇ ਦੀ ਡੁੱਬਣ ਦੀ ਖ਼ਬਰ ਨਾਲ ਸਦਮੇ ਵਿੱਚ ਹੈ। ਚਾਚੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਬੱਚਿਆਂ ਨੂੰ ਨਹਿਰ ਵਿੱਚ ਨਹਾਉਣ ਤੋਂ ਰੋਕਣ ਕਿਸੇ ਦੇ ਨਾਲ ਵੀ ਹਾਦਸਾ ਵਾਪਰ ਸਕਦਾ ਹੈ। 

ਗੱਲਬਾਤ ਦੌਰਾਨ ਗੋਤਾਖੋਰੀ ਦਾ ਕੰਮ ਕਰਦੇ ਮਨੀਸ਼ ਨਾਮਕ ਨੌਜਵਾਨ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਨੌਜਵਾਨ ਦੀ ਬਹੁਤ ਭਾਲ ਕੀਤੀ ਗਈ ਹੈ ਪਰ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਉਹਨਾਂ ਨੂੰ ਇੰਜ ਲੱਗ ਰਿਹਾ ਹੈ ਕਿ ਨੌਜਵਾਨ ਪਾਣੀ ਦੇ ਤੇਜ਼ ਬਹਾਵ ਵਿੱਚ ਅੱਗੇ ਰੁੜ ਗਿਆ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨ ਨੂੰ ਇਸ ਡੁੱਬੇ ਹੋਏ ਨੌਜਵਾਨ ਨੂੰ ਲੱਭਣ ਵਿੱਚ ਮਦਦ ਕਰਨ ਦੀ ਗੁਹਾਰ ਲਗਾਈ ਹੈ।

Related Post