Talwandi Sabo News : ਪਿੰਡ ਭਗਵਾਨਪੁਰਾ ਚ ਰਜਬਾਹੇ ਚ ਦੂਜੀ ਵਾਰ ਪਿਆ ਪਾੜ, 150 ਫੁੱਟ ਚੌੜੇ ਪਾੜ ਨੇ ਸੈਂਕੜੇ ਏਕੜ ਫਸਲਾਂ ਚ ਭਰਿਆ ਪਾਣੀ

Talwandi Sabo News : ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਰਜਬਾਹੇ ਵਿੱਚ ਦੂਜੀ ਵਾਰ ਪਾੜ ਪੈਣ ਦੀ ਸੂਚਨਾ ਹੈ। ਕਿਸਾਨਾਂ ਦੇ ਦੱਸਣ ਅਨੁਸਾਰ ਪਾੜ ਉਸੇ ਥਾਂ 'ਤੇ ਪਿਆ, ਜਿਥੇ ਪਹਿਲਾਂ ਪਿਆ ਸੀ। ਪਾੜ ਲਗਭਗ 150 ਫੁੱਟ ਚੌੜਾ ਪਿਆ ਦੱਸਿਆ ਜਾ ਰਿਹਾ ਹੈ।

By  KRISHAN KUMAR SHARMA July 13th 2025 11:34 AM -- Updated: July 13th 2025 11:39 AM

Talwandi Sabo News : ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਰਜਬਾਹੇ ਵਿੱਚ ਦੂਜੀ ਵਾਰ ਪਾੜ ਪੈਣ ਦੀ ਸੂਚਨਾ ਹੈ। ਕਿਸਾਨਾਂ ਦੇ ਦੱਸਣ ਅਨੁਸਾਰ ਪਾੜ ਉਸੇ ਥਾਂ 'ਤੇ ਪਿਆ, ਜਿਥੇ ਪਹਿਲਾਂ ਪਿਆ ਸੀ। ਪਾੜ ਲਗਭਗ 150 ਫੁੱਟ ਚੌੜਾ ਪਿਆ ਦੱਸਿਆ ਜਾ ਰਿਹਾ ਹੈ।

ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਵਿਖੇ ਪਿਛਲੇ ਦੋ ਦਿਨਾਂ ਵਿੱਚ ਦੂਜੀ ਵਾਰ ਰਜਵਾਹੇ ਵਿੱਚ ਵੱਡਾ ਪਾੜ ਪੈਣ ਨਾਲ ਕਿਸਾਨਾਂ ਦੀ 150 ਏਕੜ ਫਸਲਾਂ ਵਿੱਚ ਪਾਣੀ ਭਰਨ ਨਾਲ ਕਿਸਾਨਾਂ ਦੀਆਂ ਝੋਨਾ, ਮੱਕੀ, ਮੂੰਗੀ ਅਤੇ ਹਰਾ ਚਾਰਾ ਖਰਾਬ ਹੋ ਗਿਆ, ਜਿਸ ਨੂੰ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਹਨ, ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਇਹ ਦੂਜੀ ਵਾਰ ਪਾੜ ਪਿਆ ਹੈ ਕਿਉਂਕਿ ਪਹਿਲਾਂ ਪਾੜ ਪੈਣ ਤੋਂ ਬਾਅਦ ਨਹਿਰੀ ਵਿਭਾਗ ਨੇ ਇਸ ਨੂੰ ਚੰਗੀ ਤਰ੍ਹਾਂ ਪੂਰਿਆ ਨਹੀਂ ਅਤੇ ਜਲਦੀ ਪਾਣੀ ਛੱਡ ਦਿੱਤਾ ਗਿਆ।

ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰ ਤੋਂ ਹੀ ਅਧਿਕਾਰੀਆਂ ਨੂੰ ਫੋਨ ਕਰ ਰਹੇ ਹਨ ਪਰ ਕੋਈ ਵੀ ਅਧਿਕਾਰੀ ਫੋਨ ਨਹੀਂ ਚੁੱਕ ਰਿਹਾ, ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਜਿੱਥੇ ਫਸਲਾਂ ਖਰਾਬ ਹੋ ਗਈਆਂ ਹਨ, ਉੱਥੇ ਹੀ ਉਨ੍ਹਾਂ ਦੀ ਮੋਟਰਾਂ ਦੇ ਵਿੱਚ ਪਾਣੀ ਭਰ ਗਿਆ ਹੈ ਅਤੇ ਖੇਤਾਂ ਵਿੱਚ ਗਾਰ ਜੰਮਣ ਕਾਰਨ ਖੇਤ ਵੀ ਖਰਾਬ ਹੋਏ, ਮੌਕੇ 'ਤੇ ਪੁੱਜੇ ਨਹਿਰੀ ਵਿਭਾਗ ਦੇ JE ਨੇ ਕਿਹਾ ਕਿ  ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਕਰਾ ਦਿੱਤਾ ਗਿਆ ਹੈ, ਜੋ ਵੀ ਹੁਕਮ ਹੋਵੇਗਾ ਉਸ ਮੁਤਾਬਕ ਕੰਮ ਕਰ ਦਿੱਤਾ ਜਾਵੇਗਾ।

Related Post