India And England ਵਿਚਾਲੇ ਦੂਜਾ ਸੈਮੀਫਾਈਨਲ ਅੱਜ, ਵਾਨਖੇੜੇ ਸਟੇਡੀਅਮ ਵਿੱਚ ਹੋਵੇਗਾ ਮੁਕਾਬਲਾ
India And England News : ਟੀ-20 ਵਿਸ਼ਵ ਕੱਪ 2026 ਦਾ ਦੂਜਾ ਸੈਮੀਫਾਈਨਲ ਭਾਰਤ ਅਤੇ ਇੰਗਲੈਂਡ ਵਿਚਕਾਰ ਵਾਨਖੇੜੇ ਸਟੇਡੀਅਮ ਵਿਖੇ ਖੇਡਿਆ ਜਾਵੇਗਾ। ਪਹਿਲੇ ਸੈਮੀਫਾਈਨਲ ਵਿੱਚ, ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਹਾਲਾਂਕਿ ਇੰਗਲੈਂਡ ਨੇ ਕਈ ਮੈਚਾਂ ਵਿੱਚ ਮਾੜਾ ਪ੍ਰਦਰਸ਼ਨ ਕੀਤਾ ਹੈ, ਪਰ ਉਹ ਹੁਣ ਤੱਕ ਛੇ ਮੈਚ ਜਿੱਤ ਚੁੱਕੇ ਹਨ। ਇੰਗਲੈਂਡ ਨੇ ਵੈਸਟਇੰਡੀਜ਼ ਵਿਰੁੱਧ ਆਪਣਾ ਇੱਕੋ ਇੱਕ ਮੈਚ ਹਾਰਿਆ ਸੀ, ਜਦੋਂ ਕਿ ਭਾਰਤ ਨੇ ਆਪਣੇ ਆਖਰੀ ਸੁਪਰ 8 ਮੈਚ ਵਿੱਚ ਵੈਸਟਇੰਡੀਜ਼ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ ਸੀ।
ਭਾਰਤ ਨੇ ਚੱਲ ਰਹੇ ਟੂਰਨਾਮੈਂਟ ਵਿੱਚ ਹੁਣ ਤੱਕ ਦੱਖਣੀ ਅਫਰੀਕਾ ਵਿਰੁੱਧ ਸਿਰਫ਼ ਇੱਕ ਮੈਚ ਹਾਰਿਆ ਹੈ। ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਛੇ ਮੈਚ ਜਿੱਤੇ ਹਨ ਅਤੇ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਹੈ।
ਇਹ ਭਾਰਤ ਅਤੇ ਇੰਗਲੈਂਡ ਵਿਚਕਾਰ ਲਗਾਤਾਰ ਤੀਜਾ ਟੀ-20 ਵਿਸ਼ਵ ਕੱਪ ਸੈਮੀਫਾਈਨਲ ਹੈ। ਇਸ ਤੋਂ ਪਹਿਲਾਂ, ਇਹ ਦੋਵੇਂ ਟੀਮਾਂ 2022 ਅਤੇ 2024 ਟੀ-20 ਵਿਸ਼ਵ ਕੱਪ ਸੈਮੀਫਾਈਨਲ ਵਿੱਚ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਸਨ। ਧਿਆਨ ਦੇਣ ਯੋਗ ਹੈ ਕਿ ਭਾਰਤ-ਇੰਗਲੈਂਡ ਸੈਮੀਫਾਈਨਲ ਜਿੱਤਣ ਵਾਲੀ ਟੀਮ ਪਿਛਲੇ ਦੋ ਟੀ-20 ਵਿਸ਼ਵ ਕੱਪ ਜਿੱਤਣ ਵਿੱਚ ਕਾਮਯਾਬ ਰਹੀ ਹੈ।
ਦੱਸ ਦਈਏ ਕਿ ਅੱਜ ਭਾਰਤ ਅਤੇ ਇੰਗਲੈਂਡ ਵਿੱਚੋਂ ਜੋ ਵੀ ਟੀਮ ਫਾਈਨਲ ’ਚ ਪਹੁੰਚੇਗੀ ਉਹ ਇਤਿਹਾਸ ਰਚੇਗੀ। ਖਿਤਾਬੀ ਮੈਚ ਲਈ ਕੁਆਲੀਫਾਈ ਕਰਕੇ, ਉਹ ਸਭ ਤੋਂ ਵੱਧ ਫਾਈਨਲ ਖੇਡਣ ਵਾਲੀ ਟੀਮ ਬਣ ਜਾਵੇਗੀ। ਭਾਰਤ ਅਤੇ ਇੰਗਲੈਂਡ ਹੁਣ ਤੱਕ ਤਿੰਨ-ਤਿੰਨ ਟੀ-20 ਵਿਸ਼ਵ ਕੱਪ ਫਾਈਨਲ ਖੇਡ ਚੁੱਕੇ ਹਨ।
ਭਾਰਤ ਦੀ ਸੰਭਾਵਿਤ ਟੀਮ ਇਲੈਵਨ
ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ।
- PTC NEWS