Thu, Mar 5, 2026
Whatsapp

Who was Youtuber Nancy Grewal, ਜਿਸਦਾ ਕੈਨੇਡਾ ’ਚ ਹੋਇਆ ਕਤਲ, ਪੀੜਤ ਮਾਂ ਨੇ ਦੱਸਿਆ ਨੈਨਸੀ ਦੇ ਕਤਲ ਪਿੱਛੇ ਦੀ ਵਜ੍ਹਾ

ਦੱਸ ਦਈਏ ਕਿ ਇੱਕ ਅਣਪਛਾਤਾ ਹਮਲਾਵਰ ਵੱਲੋਂ ਇੱਕ ਘਰ ਵਿੱਚ ਦਾਖਲ ਹੋਇਆ ਅਤੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਗੰਭੀਰ ਜ਼ਖਮੀ ਨੈਨਸੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

Reported by:  PTC News Desk  Edited by:  Aarti -- March 05th 2026 02:10 PM -- Updated: March 05th 2026 03:03 PM
Who was Youtuber Nancy Grewal, ਜਿਸਦਾ ਕੈਨੇਡਾ ’ਚ ਹੋਇਆ ਕਤਲ, ਪੀੜਤ ਮਾਂ ਨੇ ਦੱਸਿਆ ਨੈਨਸੀ ਦੇ ਕਤਲ ਪਿੱਛੇ ਦੀ ਵਜ੍ਹਾ

Who was Youtuber Nancy Grewal, ਜਿਸਦਾ ਕੈਨੇਡਾ ’ਚ ਹੋਇਆ ਕਤਲ, ਪੀੜਤ ਮਾਂ ਨੇ ਦੱਸਿਆ ਨੈਨਸੀ ਦੇ ਕਤਲ ਪਿੱਛੇ ਦੀ ਵਜ੍ਹਾ

Who was Youtuber Nancy Grewal ਕੈਨੇਡਾ ਦੇ ਓਨਟਾਰੀਓ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੀ ਮਸ਼ਹੂਰ ਸੋਸ਼ਲ ਮੀਡੀਆ ਇਨਫੂਲੈਂਸਰ ਅਤੇ ਯੂਟਿਊਬਰ ਨੈਨਸੀ ਗਰੇਵਾਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। 45 ਸਾਲਾ ਨੈਨਸੀ ਵਿੰਡਸਰ ਵਿੱਚ ਰਹਿੰਦੀ ਸੀ ਅਤੇ ਆਪਣੇ ਆਪਣੇ ਬਿਆਨਾਂ ਦੇ ਕਾਰਨ ਕਾਫੀ ਚਰਚਾ ’ਚ ਰਹਿੰਦੀ ਸੀ।

ਦੱਸ ਦਈਏ ਕਿ ਇੱਕ ਅਣਪਛਾਤਾ ਹਮਲਾਵਰ ਵੱਲੋਂ ਇੱਕ ਘਰ ਵਿੱਚ ਦਾਖਲ ਹੋਇਆ ਅਤੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਗੰਭੀਰ ਜ਼ਖਮੀ ਨੈਨਸੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਘਟਨਾ ਨਾਲ ਭਾਰਤੀ ਭਾਈਚਾਰੇ ਵਿੱਚ ਹਲਚਲ ਮਚ ਗਈ ਹੈ। ਕੈਨੇਡੀਅਨ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਹੁਣ ਇਸ ਮਾਮਲੇ ’ਤੇ ਨੈਨਸੀ ਦੇ ਪਰਿਵਾਰਿਕ ਮੈਂਬਰਾਂ ਦਾ ਵੀ ਬਿਆਨ ਸਾਹਮਣੇ ਆਇਆ ਹੈ। 


'ਮਰੀਜ ਦੇਖਣ ਗਈ ਸੀ ਨੈਨਸੀ' 

ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕਲਾਇੰਟ ਦੇ ਘਰ ਦੇ ਬਾਹਰ ਨੈਨਸੀ ਦਾ ਕਤਲ ਕੀਤਾ ਗਿਆ ਹੈ। ਨੈਨਸੀ ਪੇਸ਼ੇ ਵਜੋਂ ਨਰਸ ਸੀ ਅਤੇ ਉਹ ਮਰੀਜ ਨੂੰ ਹੀ ਦੇਖਣ ਦੇ ਲਈ ਗਈ ਸੀ। ਮਰੀਜ ਦੇ ਘਰੋਂ ਨਿਕਲਦਿਆਂ ਹੀ ਹਮਲਾਵਰ ਨੇ ਚਾਕੂ ਮਾਰਿਆ। ਪਰਿਵਾਰ ਦਾ ਕਹਿਣਾ ਹੈ ਕਿ ਨੈਨਸੀ ਦਾ ਕਤਲ ਪ੍ਰੀ ਪਲਾਨਡ ਸੀ। 

'ਚਾਕੂ ਨਾਲ ਹਮਲਾਵਾਰ ਨੇ ਕੀਤੇ ਕਈ ਵਾਰ' 

ਨੈਨਸੀ ਦੀ ਮਾਂ ਨੇ ਦੱਸਿਆ ਕਿ ਜਿਸ ਸਮੇਂ ਉਹ ਗੱਡੀ ’ਚ ਚੜਨ ਲੱਗੀ ਉਸ ਸਮੇਂ ਉਸ ’ਤੇ ਚਾਕੂ ਨਾਲ ਹਮਲਾ ਹੋਇਆ। ਮੁਲਜ਼ਮ ਵੱਲੋਂ ਉਸਦੀ ਛਾਤੀ ’ਤੇ ਚਾਕੂ ਮਾਰਿਆ। ਨੈਨਸੀ ਨੇ ਆਪਣੀ ਜਾਨ ਬਚਾਉਣ ਲਈ ਭੱਜੀ ਸੀ। ਜਿਸ ਔਰਤ ਦਾ ਇਲਾਜ ਕਰਨ ਦੇ ਲਈ ਉਹ ਗਈ ਸੀ ਉਸ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨੈਨਸੀ ਆਪਣੀ ਜਾਨ ਬਚਾਉਣ ਦੇ ਲਈ ਜੰਗਲ ਵੱਲ ਭੱਜੀ ਸੀ ਪਰ ਦੋ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਉਸ ’ਤੇ ਕਾਤਲਾਨਾ ਹਮਲਾ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨੈਨਸੀ ਦਾ ਕਈ ਲੋਕਾਂ ਦੇ ਨਾਲ ਵੈਰ ਵਿਰੋਧ ਸੀ। 

'ਆਪਣੀ ਜਾਨ ਬਚਾਉਣ ਦੇ ਲਈ ਜੰਗਲ ਪਾਸੇ ਭੱਜੀ ਸੀ ਨੈਨਸੀ'

ਨੈਨਸੀ ਗਰੇਵਾਲ ਦੀ ਮਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਕਤਲ ਸੋਨੇ ਦੇ ਪਿੱਛੇ ਹੋਇਆ ਹੈ। ਦਰਅਸਲ ਫਗਵਾੜਾ ਦੇ ਇੱਕ ਨੌਜਵਾਨ ਦਾ ਕੈਨੇਡਾ ’ਚ ਕਤਲ ਕੀਤਾ ਗਿਆ ਸੀ ਜਿਸ ਦਾ ਕੈਨੇਡਾ ’ਚ ਉਸਦਾ ਸੋਨਾ ਲੁੱਟ ਲਿਆ ਗਿਆ ਅਤੇ ਉਸਦਾ ਪਰਿਵਾਰ ਨੈਨਸੀ ਦੇ ਕੋਲ ਆਇਆ ਅਤੇ ਨੈਨਸੀ ਨੂੰ ਕਹਿਣ ਲੱਗਿਆ ਸੀ ਕਿ ਉਹ ਗੱਲ ਕਰਾਵੇ ਅਤੇ ਇਸ ਮਾਮਲੇ ਦੇ ਵਿੱਚ ਪੈ ਕੇ ਸਾਰਾ ਮਾਮਲੇ ਦਾ ਨਿਪਟਾਰਾ ਵੀ ਕਰਾਵੇ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਵਿੰਡਸਰ ਦੇ ਗੁਰਦੁਆਰੇ ਦੇ ਵਿੱਚ ਬੈਠੇ ਕੁਝ ਲੋਕਾਂ ਨੇ ਨੈਨਸੀ ਦਾ ਕਤਲ ਕੀਤਾ ਹੈ। 

ਕੌਣ ਸੀ ਨੈਨਸੀ ਗਰੇਵਾਲ ?

  • ਗਾਇਕਾ, ਸਮਾਜਿਕ ਕਾਰਕੁੰਨ ਤੇ ਸੋਸ਼ਲ ਮੀਡੀਆ Influencer ਸੀ ਨੈਨਸੀ ਗਰੇਵਾਲ 
  • ਅਕਸਰ ਪੰਜਾਬ ਦੇ ਮੁੱਦਿਆਂ ’ਤੇ ਪਾਉਂਦੀ ਸੀ ਪੋਸਟਾਂ/ ਵੀਡੀਓ 
  • ਆਪਣੇ ਬਿਆਨਾਂ ਤੇ ਬਹਿਸਾਂ ਕਾਰਨ ਚਰਚਾ ’ਚ ਰਹਿੰਦੀ ਸੀ ਨੈਨਸੀ 
  • ਗਰਮਖਿਆਲੀ ਸਮਰਥਕਾਂ, ਧਾਰਮਿਕ ਸ਼ਖਸੀਅਤਾਂ ਦੇ ਵਿਰੋਧ ’ਚ ਪਾਉਂਦੀ ਸੀ ਵੀਡੀਓ
  • ਕਿਸੇ ਸਮੇਂ ਪੰਜਾਬ ’ਚ ਸਿਆਸੀ ਤੌਰ ਵੀ ਰਹੀ ਸੀ ਸਰਗਰਮ 
  • ਪਿਛਲੇ ਕਈ ਸਾਲਾਂ ਤੋਂ ਕੈਨੇਡਾ ’ਚ ਰਹਿ ਸੀ ਨੈਨਸੀ ਗਰੇਵਾਲ
  • ਇੱਕ ਇੰਟਰਵਿਊ ਦੌਰਾਨ ਉਸ ਨੇ ਖੁਦ ਨੂੰ ਧਮਕੀਆਂ ਮਿਲਣ ਦਾ ਦਾਅਵਾ ਕੀਤਾ ਸੀ

ਇਹ ਵੀ ਪੜ੍ਹੋ  : Social Media Influencer Nancy Grewal ਦਾ ਕੈਨੇਡਾ ’ਚ ਹੋਇਆ ਕਤਲ, ਇੰਝ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ

- PTC NEWS

Top News view more...

Latest News view more...

PTC NETWORK
PTC NETWORK