Fazilka ਦੇ ਕੋਰਟ ਕੰਪਲੈਕਸ ਦੇ ਬਾਹਰ 17 ਸਾਲਾਂ ਨੌਜਵਾਨ ਦਾ ਕਤਲ; ਕਾਰ ਸਵਾਰ ਬਦਮਾਸ਼ਾਂ ਨੇ ਕੀਤੀ ਸੀ ਫਾਇਰਿੰਗ
ਮ੍ਰਿਤਕ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ ਅਤੇ ਪਿੰਡ ਡੱਬਵਾਲਾ ਕਲਾਂ ਦਾ ਰਹਿਣ ਵਾਲਾ ਹੈ । ਦੱਸਿਆ ਜਾ ਰਿਹਾ ਹੈ ਕਿ ਕਰੀਬ 6 ਮਹੀਨੇ ਪਹਿਲਾ ਕਿਸੇ ਮਾਮਲੇ ਨੂੰ ਲੈਕੇ ਉਕਤ ਨੌਜਵਾਨ ਅਤੇ ਗੋਲੀਆਂ ਚਲਾਉਣ ਵਾਲੇ ਧਿਰ ਖਿਲਾਫ ਪੁਲਿਸ ਨੇ ਕਰਾਸ ਮੁਕਦਮਾ ਦਰਜ ਕੀਤਾ ਸੀ
Fazilka Court Firing News : ਅੱਜ ਫਾਜ਼ਿਲਕਾ ਦੀ ਕੋਰਟ ਰੋਡ ਤੇ ਦੋ ਗੁਟ ਆਪਸ ਵਿਚ ਭਿੜ ਗਏ ਜਿਸ ਵਿਚ ਇੱਕ ਧਿਰ ਨੇ ਦੁਜੇ ਦੀ ਕਾਰ ਉੱਪਰ ਗੋਲੀਆਂ ਚਲਾਈਆਂ ਜਿਸ ਨਾਲ ਕਾਰ ਵਿਚ ਬੈਠੇ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇੱਕ ਫੱਟੜ ਦਸਿਆ ਜਾ ਰਿਹਾ ਹੈ ।
ਮ੍ਰਿਤਕ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ ਅਤੇ ਪਿੰਡ ਡੱਬਵਾਲਾ ਕਲਾਂ ਦਾ ਰਹਿਣ ਵਾਲਾ ਹੈ । ਦੱਸਿਆ ਜਾ ਰਿਹਾ ਹੈ ਕਿ ਕਰੀਬ 6 ਮਹੀਨੇ ਪਹਿਲਾ ਕਿਸੇ ਮਾਮਲੇ ਨੂੰ ਲੈਕੇ ਉਕਤ ਨੌਜਵਾਨ ਅਤੇ ਗੋਲੀਆਂ ਚਲਾਉਣ ਵਾਲੇ ਧਿਰ ਖਿਲਾਫ ਪੁਲਿਸ ਨੇ ਕਰਾਸ ਮੁਕਦਮਾ ਦਰਜ ਕੀਤਾ ਸੀ ਜੋ ਮਾਣਯੋਗ ਅਦਾਲਤ ਵਿੱਚ ਚਲ ਰਿਹਾ ਸੀ ਤੇ ਅੱਜ ਇਹ ਦੋਹਵੇਂ ਧਿਰ ਅਦਾਲਤ ਵਿੱਚ ਤਰੀਕ ਭੁਗਤਣ ਆਏ ਸਨ।
ਅਦਾਲਤ ਵਿੱਚ ਬਾਹਰ ਨਿਕਲ ਕੇ ਦੋਹਵੇਂ ਵਿਚਕਾਰ ਤਕਰਾਰ ਹੋਈ ਤੇ ਇਕ ਦੂਜੇ ਵਿਚਕਾਰ ਗੱਡੀਆਂ ਮਰੀਆ ਅਤੇ ਬਾਅਦ ਵਿੱਚ ਇੱਕ ਧਿਰ ਵਲੋ ਦੂਜੇ ਧਿਰ ਤੇ ਗੋਲੀਆਂ ਚਲਾਈਆਂ ਗਈਆਂ। ਜਿਸ ਵਿਚ ਇੱਕ ਦੀ ਮੌਤ ਅਤੇ ਇੱਕ ਫੱਟੜ ਹੋ ਗਿਆ। ਜਿਸਨੂੰ ਨੇੜਲੇ ਸਰਕਾਰੀ ਹਸਪਤਾਲ ਲੈਕੇ ਗਏ। ਮੌਕੇ ’ਤੇ ਪੁਲਿਸ ਵੀ ਪਹੁੰਚ ਗਈ ਜਿਸ ਵਲੋ ਫਿਲਹਾਲ ਤਫਤੀਸ਼ ਕੀਤੀ ਜਾ ਰਹੀ ਹੈ ।