ਤਰਨਤਾਰਨ ਦੇ ਪਿੰਡ ਜੋਧਪੁਰ ਚ ਨਸ਼ਾ ਨਾ ਮਿਲਣ ਕਾਰਨ 22 ਸਾਲਾ ਨੌਜਵਾਨ ਦੀ ਮੌਤ

Death Due to Lack of drug : ਪੰਜਾਬ 'ਚ ਜਿਥੇ ਰੋਜ਼ਾਨਾ ਨਸ਼ੇ ਨਾਲ ਕਿਤੇ ਨਾ ਕਿਤੇ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਆਉਂਦੀ ਹੈ, ਉਥੇ ਹੀ ਅੱਜ ਤਰਨਤਾਰਨ ਜ਼ਿਲ੍ਹੇ 'ਚ ਇੱਕ ਨੌਜਵਾਨ ਦੀ ਨਸ਼ੇ ਦੀ ਤੋੜ ਕਾਰਨ ਮੌਤ ਹੋ ਗਈ। ਪਰਿਵਾਰ ਦੇ ਦੱਸਣ ਅਨੁਸਾਰ, ਨੌਜਵਾਨ ਇੱਕ ਸਾਲ ਤੋਂ ਨਸ਼ਾ ਕਰਦਾ ਸੀ।

By  KRISHAN KUMAR SHARMA August 30th 2025 01:51 PM -- Updated: August 30th 2025 02:05 PM

Death Due to Lack of drug : ਪੰਜਾਬ 'ਚ ਜਿਥੇ ਰੋਜ਼ਾਨਾ ਨਸ਼ੇ ਨਾਲ ਕਿਤੇ ਨਾ ਕਿਤੇ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਆਉਂਦੀ ਹੈ, ਉਥੇ ਹੀ ਅੱਜ ਤਰਨਤਾਰਨ ਜ਼ਿਲ੍ਹੇ 'ਚ ਇੱਕ ਨੌਜਵਾਨ ਦੀ ਨਸ਼ੇ ਦੀ ਤੋੜ ਕਾਰਨ ਮੌਤ ਹੋ ਗਈ। ਪਰਿਵਾਰ ਦੇ ਦੱਸਣ ਅਨੁਸਾਰ, ਨੌਜਵਾਨ ਇੱਕ ਸਾਲ ਤੋਂ ਨਸ਼ਾ ਕਰਦਾ ਸੀ।

ਜਾਣਕਾਰੀ ਅਨੁਸਾਰ ਪਿੰਡ ਜੋਧਪੁਰ ਵਿਖੇ 22 ਸਾਲਾ ਨੌਜਵਾਨ ਦੀ ਨਸ਼ੇ ਦੀ ਤੋੜ ਨਾ ਸਹਾਰਦੇ ਹੋਏ ਹੋਈ ਮੌਤ ਮਗਰੋਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਜਾਣਕਾਰੀ ਦਿੰਦੇ ਹੋਏ 22 ਸਾਲਾਂ ਨੌਜਵਾਨ ਰਾਹੁਲ ਦੀ ਪਤਨੀ ਇੰਦਰਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਰਾਹੁਲ ਤਕਰੀਬਨ ਇਕ ਸਾਲ ਤੋਂ ਸਮੈਕ ਦਾ ਨਸ਼ਾ ਕਰਦਾ ਸੀ ਅਤੇ ਪਿਛਲੇ ਦੋ ਤਿੰਨ ਦਿਨ ਤੋਂ ਉਸ ਨੂੰ ਨਸ਼ਾ ਛੱਡਣ ਲਈ ਘਰ ਹੀ ਰੱਖਿਆ ਹੋਇਆ ਸੀ ਪਰ ਨਸ਼ੇ ਦੀ ਤੋੜ ਜਿਆਦਾ ਹੋਣ ਕਾਰਨ ਉਹ ਇਸਦੀ ਤੋੜ ਨਹੀਂ ਸਹਾਰ ਸਕਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ।

ਇੰਦਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਸ਼ਰੇਆਮ ਨਸ਼ਾ ਵਗਦਾ ਹੈ ਪਰ ਨਾ ਤਾਂ ਪੁਲਿਸ ਪ੍ਰਸ਼ਾਸਨ ਉਹਨਾਂ ਤੇ ਕੋਈ ਕਾਰਵਾਈ ਕਰਦਾ ਹੈ ਅਤੇ ਨਾ ਹੀ ਕੋਈ ਮੋਹਤਬਾਰ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਦਾ ਹੈ, ਜਿਸ ਕਰਕੇ ਇਹ ਨੌਜਵਾਨ ਮੁੰਡੇ ਨਸ਼ਾ ਕਰਕੇ ਮਰਦੇ ਜਾ ਰਹੇ ਹਨ। ਪੁਲਿਸ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ।

ਪੀੜਤ ਔਰਤ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਜੋਧਪੁਰ ਵਿਖੇ ਨਸ਼ਾ ਵੇਚਣ ਵਾਲੇ ਵਿਅਕਤੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਮਾਵਾਂ ਦੇ ਪੁੱਤ ਇਸ ਨਸ਼ੇ ਦੀ ਭੇਟ ਚੜਨ ਨੂੰ ਬਚ ਸਕਣ।

Related Post