Soldier Dies of Snake Bite : 24 ਸਾਲਾਂ ਫੌਜੀ ਦੀ ਸੱਪ ਦੇ ਡੰਗਣ ਕਾਰਨ ਮੌਤ, ਅੰਬਾਲਾ ’ਚ ਕੋਰਸ ਦੇ ਸਿਲਸਿਲੇ ਚ ਆਇਆ ਹੋਇਆ ਸੀ ਜਵਾਨ
ਮਿਲੀ ਜਾਣਕਾਰੀ ਮੁਤਾਬਿਕ 24 ਸਾਲਾਂ ਫੌਜੀ ਸਿਮਰਨਦੀਪ ਸਿੰਘ ਸਾਲ 2018 ’ਚ ਸਿਪਾਹੀ ਵਜੋਂ ਭਰਤੀ ਹੋਇਆ ਸੀ ਜਿਸਦੀ ਬੀਤੀ ਰਾਤ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ।
Soldier Dies of Snake Bite : ਅੰਬਾਲਾ ’ਚ 24 ਸਾਲਾਂ ਫੌਜੀ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। 24 ਸਾਲਾਂ ਫੌਜੀ ਸਿਮਰਨਦੀਪ ਸਿੰਘ ਬਰਨਾਲਾ ਦਾ ਰਹਿਣ ਵਾਲਾ ਸੀ। ਅੰਬਾਲਾ ’ਚ ਜਵਾਨ ਕੋਰਸ ਦੇ ਸਿਲਸਿਲੇ 'ਚ ਆਇਆ ਹੋਇਆ ਸੀ।
ਮਿਲੀ ਜਾਣਕਾਰੀ ਮੁਤਾਬਿਕ 24 ਸਾਲਾਂ ਫੌਜੀ ਸਿਮਰਨਦੀਪ ਸਿੰਘ ਸਾਲ 2018 ’ਚ ਸਿਪਾਹੀ ਵਜੋਂ ਭਰਤੀ ਹੋਇਆ ਸੀ ਜਿਸਦੀ ਬੀਤੀ ਰਾਤ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ।
ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਗੜ੍ਹੀ 'ਚ ਤੈਨਾਤ ਜਵਾਨ ਸਿਮਰਨਦੀਪ ਸਿੰਘ ਆਪਣੇ ਕੋਰਸ ਦੇ ਸਿਲਸਿਲੇ 'ਚ ਕੁਝ ਦਿਨਾਂ ਲਈ ਅੰਬਾਲਾ ਆਇਆ ਹੋਇਆ ਸੀ, ਜਿੱਥੇ ਡਿਊਟੀ ਦੌਰਾਨ ਸੱਪ ਦੇ ਡੰਗਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਕਾਰਨ ਪਰਿਵਾਰ 'ਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ ਜਵਾਨ ਸਿਮਰਨਦੀਪ ਸਿੰਘ ਦੀ ਲਾਸ਼ ਅੱਜ ਸ਼ਾਮ ਤੱਕ ਬਰਨਾਲਾ ਪਹੁੰਚ ਜਾਵੇਗੀ।