Sri Amritsar News : ਅੱਜ ਤੋਂ 2 ਦਿਨ ਦੇ ਸ਼ਿਲੌਂਗ ਦੌਰੇ 'ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ , 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ 'ਚ ਕਰਨਗੇ ਸ਼ਮੂਲੀਅਤ
Sri Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਤੋਂ ਦੋ ਦਿਨ ਮਿਤੀ 14 ਅਤੇ 15 ਦਸੰਬਰ ਨੂੰ ਮੇਘਾਲਿਆ ਸੂਬੇ ਦੇ ਸ਼ਿਲੌਂਗ ਸ਼ਹਿਰ ਦੇ ਦੌਰੇ ਉੱਤੇ ਹੋਣਗੇ। ਅੱਜ ਗੁਵਾਹਟੀ ਹਵਾਈ ਅੱਡੇ ਉੱਤੇ ਪੁੱਜਣ ਉੱਤੇ ਅਸਾਮ ਤੇ ਮੇਘਾਲਿਆ ਦੀ ਸਿੱਖ ਸੰਗਤ ਨੇ ਜਥੇਦਾਰ ਗੜਗੱਜ ਦਾ ਭਰਵਾਂ ਸੁਆਗਤ ਕੀਤਾ।
ਇਸ ਦੌਰਾਨ ਜਥੇਦਾਰ ਗੜਗੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸ਼ਿਲੌਂਗ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿੱਚ 14 ਦਸੰਬਰ ਨੂੰ ਸ਼ਮੂਲੀਅਤ ਕਰਨਗੇ ਅਤੇ 15 ਦਸੰਬਰ ਨੂੰ ਉਹ ਸ਼ਿਲੌਂਗ ਪੰਜਾਬੀ ਲੇਨ ਵਿੱਚ ਵੱਸਦੇ ਸਥਾਨਕ ਸਿੱਖਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ।
- PTC NEWS